ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਸ਼ ਕੀਤਾ ਅਰ ਆਪਣੇ ਖੀਸੇ ਭਰਕੇ ਕਾਬਲ ਦਾ ਰਸਤਾ ਫੜਿਆ। ਸਿੱਖਾਂ ਨਾਲ ਤੁਸਾਂ ਦਾ ਵੈਰ ਠੀਕ ਨਹੀਂ। ਜੇ ਨਿਆਉਂ ਨਾਲ ਦੇਖੋ ਤਾਂ ਸਿਖ ਜ਼ਾਲਮ ਹਾਕਮਾਂ ਨੂੰ ਸਜ਼ਾ ਦਿੰਦੇ ਹਨ, ਉਨ੍ਹਾਂ ਨੂੰ ਲੁੱਟਦੇ ਅਰ ਉਨ੍ਹਾਂ ਦੀ ਮਿੱਟੀ ਪੁੱਟਦੇ ਹਨ। ਪੰਜਾਬ ਸਾਡਾ ਘਰ ਹੈ, ਵਤਨ ਹੈ, ਦੇਸ਼ ਹੈ। ਤੁਹਾਡਾ ਕੋਈ ਹੱਕ ਨਹੀਂ ਕਿ ਸਾਡੇ ਦੇਸ਼ ਨੂੰ ਲੁਟੋ ਤੇ ਉਸ ਤੇ ਰਾਜ ਕਰੋ। ਆਪਣਾ ਘਰ ਸੰਭਾਲਣ ਵਾਸਤੇ ਸਿੱਖਾਂ ਦਾ ਤੁਸਾਂ ਨਾਲ ਲੜ ਪੈਣਾ ਕੋਈ ਅਪ੍ਰਾਧ ਨਹੀਂ। ਮੈਂ ਸੱਚ ਕਹਿ ਦਿੱਤਾ ਹੈ ਅਰ ਨਿਡਰ ਹੋਕੇ ਕਿਹਾ ਹੈ। ਜੋ ਮੌਤ ਤੋਂ ਨਿਡਰ ਹੈ ਓਹ ਕਾਸ ਤੋਂ ਡਰੇ? ਮੈਨੂੰ ਮਾਰ ਦੇਣ ਦੀ ਤਾਕਤ ਆਪ ਨੂੰ ਹੈ, ਸੋ ਮੈਂ ਆਪ ਮੌਤ ਦੇ ਮੂੰਹ ਪਈ ਹਾਂ। ਮੇਰੀ ਇਕੋ ਡੰਝ ਬਾਕੀ ਸੀ ਕਿ ਆਪ ਦੇ ਕੰਨੀਂ ਇਹ ਸੱਚ ਦੀ ਅਵਾਜ਼ ਪੈ ਜਾਵੇ, ਸੋ ਮੈਂ ਪਾ ਦਿੱਤੀ ਹੈ। ਹੁਣ ਸੱਚ ਦੇ ਬੱਦਲੇ ਜੋ ਸਜ਼ਾ ਜੀ ਆਵੇ ਦਿਓ, ਮੈਂ ਹਾਜ਼ਰ ਖੜੀ ਹਾਂ। ਮੌਤ ਮੈਨੂੰ ਜੱਫੀ ਪਾਏ ਖੜੋਤੀ ਹੈ, ਮੈਂ ਮੌਤ ਦੀ ਗੋਦੀ ਵਿਚ ਬੈਠੀ, ਹਾਂ, ਇਸ ਲਈ ਮੈਂ ਨਿਡਰ ਹਾਂ। ਜਿੰਦਾਂ ਦਾ ਪਿਆਰ ਜੀਵ ਨੂੰ ਕਾਇਰ ਬਣਾਉਂਦਾ ਹੈ, ਜਿੰਦ ਤੋਂ ਹੱਥ ਧੋਤੇ ਤਾਂ ਬੀਰ ਹੋ ਗਏ। ਆਪ ਬੜੇ ਬਲਵਾਨ ਹੋ, ਮੈਂ ਕੈਦੀ ਹਾਂ, ਪਰ ਮੈਂ ਸਿੱਖ ਦੀ ਧੀ ਹਾਂ, ਬਹਾਦਰਾਂ ਦੇ ਘਰ ਜੰਮੀ ਪਲੀ ਹਾਂ, ਮੈਂ ਸੱਚ ਨੂੰ ਪਿਆਰ ਕਰਦੀ ਹਾਂ। ਹੁਣ ਹੁਕਮ ਦਿਓ ਜੋ ਮੇਰਾ ਸਿਰ ਤਨ ਤੋਂ ਜੁਦਾ ਹੋ ਜਾਏ।

ਦਰਬਾਰ ਦੇ ਮੁਸਾਹਿਬ ਜੋ ਅਮੀਰ ਸਾਹਿਬ ਦੇ ਅੱਗੇ ਥਰ ਥਰ ਕੰਬਦੇ ਹੁੰਦੇ ਸਨ, ਅਰ ਬਿਨਾਂ ਪੁੱਛੇ ਕੋਈ ਬੋਲ ਨਹੀਂ ਸੀ ਸਕਦਾ ਹੁੰਦਾ, ਇਸ ਦਲੇਰ ਕੰਨ੍ਯਾ ਦੇ ਬਚਨ ਸੁਣਕੇ ਹੱਕੇ ਬੱਕੇ ਰਹਿ ਗਏ ਕਿ ਇਹ ਕਿਸ ਵਲਾਇਤ ਅਰ ਕਿਸ ਜਿਨਸ ਵਿਚੋਂ ਹੈ ਕਿ ਇਸ ਤਰ੍ਹਾਂ ਨਿਡਰ ਹੋਕੇ ਐਡੇ ਸਖਤ ਪਾਤਸ਼ਾਹ ਦੇ ਸਾਹਮਣੇ ਬੋਲਦੀ ਹੈ। ਅਮੀਰ ਸਾਹਿਬ ਨੂੰ ਕੁੱਝ ਗੁੱਸਾ ਉਪਜਦਾ ਸੀ, ਕੁਝ ਦਯਾ ਆਉਂਦੀ ਸੀ ਤੇ ਕਿਸੇ ਵੇਲੇ ਯਾਰ ਬੀ

-18-