ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਲਾਮ ਫੜ ਲਿਚੱਲੀਏ। ਮੈਂ ਬੀ ਹੋਰਨਾਂ ਵਾਂਗ ਇਥੇ ਵਿਕ ਗਈ ਉਸ ਦੁਸ਼ਟ ਦਾ ਫੇਰ ਪਤਾ ਨਹੀਂ ਲੱਗਾ ਕਿ ਕਿੱਧਰ ਗਿਆ, ਅਜ ਆਪ ਦੇ ਦਰਬਾਰ ਵਿਚ ਉਸਦੀ ਸੂਰਤ ਫਿਰ ਨਜ਼ਰ ਪਈ ਹੈ।

ਅਮੀਰ—ਕਿਹੜਾ ਹੈ?

ਤ੍ਰੀਮਤ (ਉਂਗਲ ਕਰਕੇ)—ਔਹ?

ਅਮੀਰ (ਉਸ ਵੱਲ ਮੂੰਹ ਕਰਕੇ)—ਫਿਟਕਾਰ ਹੈ ਤੈਨੂੰ ਐ ਮਲਊਨ (ਫਿਟਕਾਰੇ ਹੋਏ)! ਮਿਹਰਬਾਨੀ ਦਾ ਇਹ ਬਦਲਾ ਸੀ? ਲਾਅਨਤੇ ਖ਼ੁਦਾ ਬਰ ਤੋਂ (ਖ਼ੁਦਾ ਦੀ ਫਿਟਕਾਰ ਤੇਰੇ ਉਤੇ) ਅਰ ਹੋਰ ਬੀ ਗਾਲਾਂ ਦਿੱਤੀਆਂ ਅਰ ਦਰੋਗੇ ਵੱਲ ਮੂੰਹ ਕਰਕੇ ਕਿਹਾ ਕਿ ਇਸ ਲੜਕੀ ਦੀ ਜਾਨ ਬਖ਼ਸ਼ੀ ਕੀਤੀ ਤੇ ਉਸ ਦੀ ਥਾਂ ਅੱਜ ਇਸ ਨੂੰ ਗੋਲੀ ਨਾਲ ਉਡਾ ਦਿਓ।

ਤ੍ਰੀਮਤ—ਅਮੀਰ ਸਾਹਿਬ! ਇਨ੍ਹਾਂ ਦੀ ਜਾਨ ਬਖਸ਼ੀ ਕਰੋ ਇਨ੍ਹਾਂ ਦੇ ਮਾਰੇ ਜਾਣ ਨਾਲ ਮੇਰੇ ਦੁਖੜੇ ਮੋੜੇ ਨਹੀਂ ਜਾ ਸਕਦੇ, ਖਾਂ ਸਾਹਿਬ ਦੀ ਥਾਂ ਮੈਨੂੰ ਮਾਰੋ, ਕਿਉਂਕਿ ਹੁਣ ਹੋਰ ਦੁਖੜੇ ਸਹਿਣੇ ਦੀ ਤਾਕਤ ਮੇਰੇ ਵਿਚ ਨਹੀਂ। ਮੇਰਾ ਮਾਰ ਦੇਣਾ ਬੀ ਐਸ ਵੇਲੇ ਪੁੰਨ ਹੈ, ਕਿਉਂਕਿ ਮਰਨੇ ਨਾਲ ਮੇਰੇ ਦੁਖ ਮੁੱਕ ਜਾਣਗੇ।

ਕਿ ਏਹ ਬਚਨ ਕੁਝ ਐਸੇ ਅਸਰ ਵਾਲੇ ਪਏ ਕਿ ਅਮੀਰ ਦਾ ਦਿਲ ਭਰ ਆਇਆ ਪਰ ਬੋਲਿਆ:—ਹੇ ਤ੍ਰੀਮਤ! ਤੂੰ ਮੰਗ ਜੋ ਕੁਝ ਤੇਰਾ ਜੀ ਚਾਹੇ, ਮੈਨੂੰ ਤੇਰੇ ਤੇ ਤਰਸ ਆ ਗਿਆ ਹੈ।

ਤ੍ਰੀਮਤ—ਮੇਰੀ ਫਾਤਮਾ ਦੇ ਸੁਆਮੀ ਖਾਂ ਸਾਹਿਬ ਦੀ ਜਾਨ ਬਖਸ਼ੀ ਕਰੋ ਅਰ ਕੈਦਖਾਨੇ ਦੇ ਦਰੋਗੇ ਨੂੰ ਕੋਈ ਸਜ਼ਾ ਨਾ ਦਿਓ। ਬੱਸ ਹੋਰ ਮੈਨੂੰ ਕੁਝ ਲੋੜ ਨਹੀਂ। ਜੇਕਰ ਆਪ ਬਹੁਤ ਦਿਆਲ ਹੋਏ ਹੋ ਤਾਂ ਮੈਨੂੰ ਮੇਰੇ ਘਰ ਪੁਚਾ ਦਿਓ।

ਅਮੀਰ—ਐ ਸ਼ੇਰ ਦਿਲ ਕੰਨ੍ਯਾ ਤੇਰੇ ਗੁਣ ਦੇਖਕੇ ਮੇਰੀ

-20-