ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚ ਮੈਂ ਕਿਸੇ ਦੀ ਜਿੰਦ ਨੂੰ ਦੁੱਖ ਨਹੀਂ ਦਿਤਾ। ਮੈਂ ਮਹਿਲ ਦੇ ਸੜਨ ਵਾਲੇ ਕਮਰੇ ਏਸ ਤਰਾਂ ਖਾਲੀ ਕਰਾ ਦਿਤੇ ਸਨ ਕਿ ਕਿਸੇ ਜਾਨ ਨੂੰ ਔਖ ਨਾ ਪਹੁੰਚੇ। ਮਕਾਨ ਸੜਿਆ, ਪਰ ਇਹ ਪਾਪ ਨਹੀਂ। ਮੈਂ ਆਪਣਾ ਜਤ ਸਤ ਬਚਾ ਲਿਆ। ਮੇਰੇ ਵਿਚ ਐਨੀ ਹਿੰਮਤ ਕਿਥੇ ਸੀ, ਐਨੀ ਅਕਲ ਕਿਥੇ ਸੀ, ਇਹ ਤਾਂ ਅਕਾਲ ਪੁਰਖ ਦੀ ਕਿਰਪਾ ਹੈ। ਹੁਣ ਸੋਚਣ ਦੀ ਗਲ ਇਹ ਹੈ ਕਿ ਮੈਂ ਕੀ ਕਰਾਂ? ਐਸ ਵੇਲੇ ਮੈਂ ਸੁਤੰਤ੍ਰ ਹਾਂ, ਮੈਂ ਪੰਜਾਬ ਵਿਚ ਕਿੱਕੁਰ ਜਾਵਾਂ? ਕਿੱਕੁਰ ਵਲਿੱਖਾਂ ਨੂੰ ਚੀਰਾਂ? ਕਿਥੇ ਕਾਬਲ ਕਿਥੇ ਪੰਜਾਬ! ਐਡਾ ਪੈਂਡਾ ਕੌਣ ਮੁਕਾਵੇ? ਫੇਰ ਰਸਤਾ ਬੜਾ ਔਖਾ, ਖੂੰਖਾਰ ਲੋਕ, ਰਸਤੇ ਵਿਚ ਚੋਰ ਧਾੜਵੀ ਦਾ ਡਰ। ਇਕੱਲੇ ਦਾ ਕੰਮ ਨਹੀਂ ਕਿ ਪੈਂਡਾ ਮੁਕਾ ਲਏ। ਮੈਂ ਕੀ ਕਰਾਂ? ਫਾਤਮਾ ਦੇ ਘਰ ਗਈ ਤਦ ਉਨ੍ਹਾਂ ਨੇ ਢੋਈ ਨਹੀਂ ਦੇਣੀ, ਕਹਿਣਗੇ ਇਹ ਪਾਤਸ਼ਾਹ ਦੀ ਗੁਨਾਹਗਾਰ ਹੈ, ਮਤਾਂ ਮੈਨੂੰ ਫੜਾ ਦੇਣ। ਹੋਰ ਕੋਈ ਵਾਕਫ ਨਹੀਂ, ਜਾਣੂੰ ਨਹੀਂ, ਕਿਸ ਪਾਸ ਫਰਿਆਦ ਕਰਾਂ? ਕਿਸਦਾ ਆਸਰਾ ਲਵਾਂ? ਹੇ ਅਕਾਲ ਪੁਰਖ! ਮੈਂ ਕਿਥੇ ਫਸ ਗਈ? ਤੂੰ ਬੜਾ ਦਿਆਲੂ ਹੈਂ, ਕੋਈ ਮੇਰਾ ਉਪਰਾਲਾ ਕਰ ਜੋ ਇਸ ਔਕੜ ਵਿਚੋਂ ਨਿਕਲਾਂ। ਜਾਂ ਮੇਰਾ ਸ਼ਰੀਰ ਹੀ ਚਲ ਜਾਵੇ ਜੋ ਦੁਖੜਿਆਂ ਤੋਂ ਛੁੱਟਾਂ।

ਸਤਵੰਤ ਕੌਰ ਇਸ ਤਰਾਂ ਸੋਚਾਂ ਵਿਚ ਡੁੱਬੀ ਹੋਈ ਢੇਰ ਸਾਰਾ ਚਿਰ ਪਈ ਰਹੀ, ਪਰ ਕੋਈ ਗਲ ਨਾ ਆਹੁੜੀ। ਛੇਕੜ ਵਿਚਾਰੀ ਨੂੰ ਇਕੋ ਹੀ ਰਸਤਾ ਨਜ਼ਰ ਆਵੇ ਕਿ ਫਾਤਮਾ ਦੇ ਘਰ ਜਾਕੇ ਯਤਨ ਕਰਾਂ, ਜੋ ਖ਼ਬਰੇ ਤਰਸ ਖਾਕੇ ਉਹ ਕੁਝ ਸਹੈਤਾ ਕਰੇ। ਇਸ ਗਲ ਪੁਰ ਉਸਨੂੰ ਪੱਕਾ ਨਿਸਚਾ ਸੀ ਕਿ ਖਾਨ ਸਾਹਿਬ ਸ਼ਾਇਦ ਮੇਰੀ ਮਦਦ ਨਹੀਂ ਕਰਨਗੇ ਕਿਉਂਕਿ ਪਾਤਸ਼ਾਹ ਤੋਂ ਡਰਨਗੇ। ਪਰ ਉਸ ਨੂੰ ਫਾਤਮਾ ਪਰ ਕੁਛ ਭਰੋਸਾ ਪੈਂਦਾ ਸੀ, ਇਸ ਲਈ ਹੁਣ ਜੁਗਤਾਂ ਸੋਚਣ ਲਗੀ ਕਿ ਐਸੇ ਢੰਗ ਨਾਲ ਘਰ

-24-