ਸਭਿਆਚਾਰ ਬੇਅੰਤ ਅੰਸ਼ਾਂ ਦਾ ਮਿਸ਼ਰਣ ਹੁੰਦਾ ਹੈ। ਇਸ ਦਾ ਹਰ ਅੰਸ਼ ਕਿਤੋਂ ਨਾ ਕਿਤੋਂ ਆਰੰਭ ਹੁੰਦਾ ਹੈ ਅਤੇ ਸਭਿਆਚਾਰਕ ਸਿਸਟਮ ਵਿਚ ਥਾਂ ਪਾ ਕੇ ਇਸ ਦੇ ਅਨੁਕੂਲ ਵਿਕਾਸ ਕਰਦਾ ਜਾਂਦਾ ਹੈ। ਹਰ ਅੰਸ਼ ਦੀ ਹੋਂਦ ਦਾ ਸਮਾ ਉਸ ਦਾ ਆਪਣਾ ਸਭਿਆਚਾਰ ਹੁੰਦਾ ਹੈ, ਜਿਸ ਦੇ ਸਿਸਟਮ ਦੇ ਅੰਦਰ ਇਹ ਅੰਸ਼ ਆਪਣੇ ਕਾਰਜ ਨਿਭਾਉਂਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਇਹ ਅੰਸ਼ ਆਪਣੇ ਸਭਿਆਚਾਰ ਦੀ ਹੀ ਸਿਰਜਣਾ ਹੋਵੇ। ਇਹ ਕਿਸੇ ਹੋਰ ਸਭਿਆਚਾਰ ਵਿਚ ਵੀ ਆਇਆ ਹੋ ਸਕਦਾ ਹੈ, ਜਿਸ ਦਾ ਪਤਾ ਅਸੀਂ ਤੁਲਨਾਤਮਕ ਇਤਿਹਾਸਕ-ਸਭਿਆਚਾਰਕ ਵਿਸ਼ਲੇਸ਼ਣ ਰਾਹੀਂ ਲਾ ਸਕਦੇ ਹਾਂ। ਪਰ ਇੰਝ ਇਕੱਲੇ ਇਕੱਲੇ ਅੰਸ਼ ਦੇ ਮੂਲ ਸਮੇਂ ਦਾ ਪਤਾ ਲਾਉਣਾ ਅਤੇ ਉਸ ਦਾ ਇਤਿਹਾਸ ਉਲੀਕਣਾ ਆਪਣੇ ਆਪ ਵਿਚ ਇਕ ਅਸੰਭਵ ਕੰਮ ਬਣ ਜਾਏਗਾ। ਇਸ ਲਈ ਕਿਸੇ ਨਾ ਕਿਸੇ ਤਰ੍ਹਾਂ ਦਾ ਵਰਗੀਕਰਣ ਜ਼ਰੂਰੀ ਹੋਵੇ, ਤਾਂ ਕਿ ਇਹਨਾਂ ਅੰਸ਼ਾਂ ਨੂੰ ਪ੍ਰਤੀਨਿਧ ਵਰਤਾਰਿਆਂ ਦੇ ਰੂਪ ਵਿਚ ਦੇਖਿਆ ਜਾ ਸਕੇ।
ਆਮ ਕਰਕੇ ਇਸ ਸਮੱਸਿਆ ਦਾ ਹੱਲ ਇਤਿਹਾਸਕ ਉਲੇਖ ਰਾਹੀਂ ਕੀਤਾ ਗਿਆ ਮਿਲਦਾ ਹੈ। ਸੰਬੰਧਤ ਸਭਿਆਚਾਰ ਦੇ ਇਤਿਹਾਸ ਦੇ ਦੌਰਾਨ ਜਿਸ ਜਿਸ ਸਭਿਆਚਾਰ ਨਾਲ ਇਹ ਸੰਪਰਕ ਵਿਚ ਆਇਆ ਹੁੰਦਾ ਹੈ, ਉਸ ਵਲੋਂ ਪ੍ਰਾਪਤ ਹੋਏ ਅੰਸ਼ਾਂ ਦੀਆਂ ਪ੍ਰਤਿਨਿਧ ਉਦਾਹਰਣਾਂ ਨੂੰ ਗਿਣਵਾ ਦਿੱਤਾ ਜਾਂਦਾ ਹੈ। ਪਰ ਇਹ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਇਹ ਅੰਸ਼ ਸੰਪਰਕ ਵਿਚ ਆਏ ਸਭਿਆਚਾਰ ਦਾ ਆਪਣਾ ਹੀ ਹੋਵੇ। ਹੋ ਸਕਦਾ ਹੈ ਕਿ ਉਸ ਨੇ ਵੀ ਅੱਗੇ ਇਹ ਕਿਸੇ ਹੋਰ ਸਭਿਆਚਾਰ ਤੋਂ ਲਿਆ ਹੋਵੇ। ਇਸ ਰਤ ਵਿਚ, ਫਿਰ, ਉਸ ਤੀਜੇ ਸਭਿਆਚਾਰ ਦਾ ਗਿਆਨ ਵੀ ਜ਼ਰੂਰੀ ਹੋ ਜਾਏਗਾ। ਆਮ ਤੌਰ ਉੱਤੇ ਹੁੰਦਾ ਇੰਝ ਹੈ ਕਿ ਕਈ ਅੰਸ਼ ਕਈ ਕਈ ਘਰੇ ਚੱਲ ਕੇ ਕਿਸੇ ਸਭਿਆਚਾਰ ਤਕ ਪੁੱਜੇ ਹੁੰਦੇ ਹਨ। ਇਸੇ ਗੱਲ ਨੂੰ ਮੁੱਖ ਰਖਦਿਆਂ ਭਗਵਤ ਸਰਨ ਉਪਾਧਿਆਏ ਨੇ ਆਪਣੀ ਪੁਸਤਕ ਫੀਡਰਜ਼ ਆਫ਼ ਇੰਡੀਅਨ ਕਲਚਰ {1973] (ਹਿੰਦੀ ਅਨੁਵਾਦ ਭਾਰਤੀਯ ਸੰਸਕ੍ਰਿਤੀ ਕੇ ਸ਼ਰੋਤ ਨਾਂ ਹੇਠ ਮਿਲਦਾ ਹੈ) ਵਿਚ ਸਮੁੱਚੇ ਇਤਿਹਾਸ ਅਤੇ ਸਮੁੱਚੇ
119