ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/92

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਅਸਲ ਵਿਚ ਹੋਰ ਦੌਰ ਦਾ ਇਕ ਆਪਣਾ ਸਾਹਿਤਕ ਸਭਿਆਚਾਰ ਹੁੰਦਾ ਹੈ, ਜਿਹੜਾ ਸਾਹਿਤ-ਰਚਨਾ ਦੀ ਸਰਗਰਮੀ ਨੂੰ ਮਿਲਦਾ ਅਤੇ ਪਰਭਾਵਿਤ ਕਰਦਾ ਹੈ। ਇਥੇ ਇਹ ਗੱਲ ਸਪਸ਼ਟ ਕਰ ਦੇਣਾ ਜ਼ਰੂਰੀ ਹੈ 1 ਤੋਂ ਇਥੇ “ਦੌਰ' ਤੋਂ ਸਾਡਾ ਭਾਵ ਕੋਈ ਸਮਾਜਕਆਰਥਕ ਬਣਤਰ ਨਹੀਂ, ਸਗੋਂ ਸਮੇਂ ਦੀ ਉਹ ਇਕਾਈ ਹੈ, ਜਿਸ ਨੂੰ ਸਾਹਿਤਕ ਪ੍ਰਗਟਾਅ ਦੀ ਏਕਤਾ ਅਤੇ ਵਿਲੱਖਣਤਾ ਕਰਕੇ ਨਿਖੇੜਿਆ ਜਾ ਸਕਦਾ ਹੈ। ਇਸ ਤਰਾਂ ਦੇ ਹਰ ਦੌਰ ਵਿਚ ਪਰਾਪਤ ਸਾਰੇ ਹੀ ਸਾਹਿਤ-ਰੂਪ ਇੱਕੋ ਜਿੰਨੇ ਪਰਚੱਲਤ ਜਾਂ ਹਰਮਨ-ਪਿਆਰੇ ਨਹੀਂ ਹੁੰਦੇ। ਵੀਹਵੀਂ ਸਦੀ ਦੇ ਪੰਜਾਬੀ ਸਾਹਿਤ ਦੇ ਸਭ ਤੋਂ ਵਧ ਪ੍ਰਚੱਲਤ ਅਤੇ ਹਰਮਨ-ਪਿਆਰੇ ਰੂਪ ਨਿੱਕੀ ਕਹਾਣੀ ਅਤੇ ਨਿੱਕੀ ਸਰੋਦੀ ਕਵਿਤਾ ਹਨ। ਹਰ ਦੌਰ ਸਾਹਿਤ ਲਈ ਆਪਣੇ ਆਦਰਸ਼ ਅਤੇ ਟੀਚੇ ਮਿਥਦਾ ਹੈ, ਜਿਨ੍ਹਾਂ ਉਪਰ ਪੂਰਾ ਉਤਰਨ ਦੀ ਉਹ ਸਾਹਿਤ ਤੋਂ ਆਸ ਰਖਦਾ ਹੈ। ਹਰ ਦੌਰ ਦਾ ਆਪਣਾ ਇਕ ਪਾਠਕ ਵਰਗ ਹੁੰਦਾ ਹੈ, ਜਿਹੜਾ ਸਭ ਤੋਂ ਆਪਣੀ ਰੁਚੀ ਅਨੁਸਾਰ ਅਖਿਆਵਾਂ ਰੱਖਦਾ ਹੈ। ਹਰ ਦੌਰ ਦੀ ਪਰੰਪਰਾ ਅਤੇ ਨਵੀਨਤਾ ਵੱਲ ਵੱਖਰਾ ਰਵੱਈਆ ਹੁੰਦਾ ਹੈ। ਹਰ ਦੌਰ ਆਲੋਚਨਾ ਦੇ ਆਪਣੇ ਨਿਯਮ ਰੱਖਦਾ ਹੈ ਜਾਂ ਹੁਦਾਰੇ ਲੈ ਕੇ ਵਰਤਦਾ ਹੈ। ਹੁਦਾਰ ਲੈਣ ਦੀ ਸੂਰਤ ਵਿਚ ਵੀ ਹਰ ਦੌਰ ਦੀ ਆਪਣੀ ਵੱਖਰੀ ਧਿਰ ਹੈ ਸਕਦੀ ਹੈ - ਕਲਾਸਕੀ, ਅਕਾਦਮਿਕ, ਮਾਰਕਸਵਾਦੀ, ਰੂਪਵਾਦੀ, ਨਵ-ਅਮਰੀਕੀ ਆਦਿ। ਗੰਭੀਰਤਾ ਜਾਂ ਛਛੋਹਰੇਪਣ, ਸਤੱਹੀਪੁਣੇ ਜਾਂ ਡੂੰਘਾਈ, ਅਲਪਗਤਾ ਜਾਂ ਸਰਬਗ਼ਤਾ ਆਦਿ ਵਰਗੇ ਗੁਣਾਂ ਦੇ ਪੱਖੋਂ ਵੀ ਵਿਲੱਖਣਤਾ ਹੋ ਸਕਦੀ ਹੈ। ਕਈ ਦੌਰ ਸਾਹਿਤਕ ਉਭਾਰ ਦੇ ਦੌਰ ਹੁੰਦੇ ਹਨ, ਕਈ ਸਾਹਿਤਕੇ ਨਿਘਾਰ ਦੇ। ਇਸ ਸਭ ਕੁਝ ਦਾ ਸਮੁੱਚੇ ਸਮਕਾਲੀ ਸਭਿਆਚਾਰਕ ਮਾਹੌਲ ਨਾਲ ਸੰਬੰਧ ਲੱਭਿਆ ਜਾ ਸਕਦਾ ਹੈ। ਇਸੇ ਪੱਖ ਦੇਖਿਆਂ, ਮਾੜੀ ਸਾਹਿਤਕ ਕਿਰਤ ਵੀ ਆਪਣੇ ਸਮੇਂ ਦੇ ਸਾਹਿਤਕ ਸਭਿਆਚਾਰ ਦਾ ਇਕ ਉਲੇਖਣੀ ਅੰਸ਼ ਹੁੰਦੀ ਹੈ, ਸਾਹਤ ਦੇ ਇਤਿਹਾਸ ਵਿਚ ਉਸ ਨੂੰ ਭਾਵੇਂ ਕੋਈ ਬਾਂ ਮਿਲੇ ਜਾਂ ਨਾ ਮਿਲੇ। ਇਹੋ ਜਿਹੀਆਂ ਕਿਰਤਾਂ ਸਮੇਂ ਦੇ ਸਾਹਿਤਕ ਸਭਿਆਚਾਰ ਵਿਚ ਚਲ ਰਹੇ ਅਮਲਾਂ ਉਤੇ ਜ਼ਰੂਰ ਚਾਨਣ ਪਾਉਂਦੀਆਂ ਹਨ। ਕਿਉਂ ਕਿਸੇ ਸਮੇਂ ਭੇੜੀਆਂ ਕਿਰਤਾਂ ਰਚੀਆਂ ਜਾਂਦੀਆਂ ਅਤੇ ਬਰਦਾਸ਼ਤ ਕੀਤੀਆਂ ਜਾਂਦੀਆਂ, ਸਗੋਂ ਸਲਾਹੀਆਂ ਜਾਂਦੀਆਂ ਹਨ? ਇਹ ਜ਼ਰੂਰ ਸਭਿਆਚਾਰਕ ਅਲਪ-ਦ੍ਰਿਸ਼ਟੀ ਦਾ ਪ੍ਰਗਟਾਅ ਹੁੰਦਾ ਹੈ, ਜਿਸ ਦੇ ਕਿਤੇ ਗੰਭੀਰ ਸਮਾਜਿਕ-ਆਰਥਿਕ ਕਾਰਨ ਹੋ ਸਕਦੇ ਹਨ।

ਹਰ ਸਮਾਜ ਆਪਣੇ ਸਾਹਿਤਕਾਰਾਂ ਵੱਲ ਵਿਸ਼ੇਸ਼ ਰਵੱਈਆਂ ਰੱਖਦਾ ਹੈ ਅਤੇ ਅਨੁਕੂਲ ਸਾਹਿਤਕਾਰਾਂ ਨੂੰ ਸਰਪ੍ਰਸਤ ਦੇਂਦਾ ਹੈ। ਇਸ ਦਾ ਸਾਹਿਤਕਾਰ ਦੀ ਰਚਨਾ ਉਤੇ ਵੀ ਅਸਰ ਪੈਂਦਾ ਹੈ। ਅੱਜ ਦੇ ਸਮੇਂ ਵਿਚ ਸਾਹਿਤਕਾਰ ਨੂੰ ਸੇਧ ਦੇਣ ਦੇ ਹੋਰ ਵੀ ਕਈ ਸਾਧਨ ਹਨ। ਕਾਨੂੰਨ ਅਤੇ ਸੈਂਸਰ ਸਿੱਧੇ ਅਤੇ, ਭੱਦੇ ਸਾਧਨ ਹਨ। ਸੰਚਾਰ ਸਾਧਨਾਂ ਦੀ ਮਾਲ ਅਤੇ ਕੰਟਰੋਲ ਕਿਸੇ ਨੂੰ ਉਭਾਰਣ ਜਾਂ ਬਲੈਕ ਆਊਟ ਕਰਨ ਦੇ ਸ਼ਕਤੀਸ਼ਾਲੀ ਸਾਧਨ ਹਨ। ਇਨਾਮ ‘ਸੰਧ ਦੌਣ ਦਾ ਸੁਖਾਵਾਂ ਸਾਧਣ ਹਨ। ਕਹਿਣ ਨੂੰ ਤਾਂ ਇਹ ਕੀਤੀ

90