ਪੰਨਾ:ਸਰਦਾਰ ਭਗਤ ਸਿੰਘ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦)

ਅਮ੍ਰੀਕਾ ਤੋਂ ਆਇਆ ਸੀ। ਗ਼ਦਰ ਪਾਰਟੀ ਦੇ ਮੁਖੀਆਂ ਵਿਚੋਂ ਤੇ ਬਗਾਵਤ ਦਾ ਮੋਹਰੀ ਸੀ। ਆਪ ਦੀ ਗ੍ਰਿਫਤਾਰੀ ਵਜ਼ੀਰਾਬਾਦ ਛੌਣੀ ਵਿੱਚ ਹੋਈ ਸੀ।

ਜੇਹੜੇ ਸਜਨ ਪਹਿਲਾਂ ਨਹੀਂ ਸਨ ਫੜੇ ਗਏ। ਉਨ੍ਹਾਂ ਨੂੰ ਪਿਛੋਂ ਗ੍ਰਿਫ਼ਤਾਰ ਕੀਤਾ ਗਿਆ, ਦੂਸਰੇ ਲਾਹੌਰ ਸਾਜ਼ਸ਼ ਕੇਸ ਵਿੱਚ ਉਨ੍ਹਾਂ ਨੂੰ ਲੰਮੀਆਂ ਸਜ਼ਾਵਾਂ ਦੇ ਕੇ ਲਾਹੌਰ, ਮੁਲਤਾਨ, ਮਾਂਡਲੇ ਤੇ ਕਾਲੇ ਪਾਣੀ ਦੀਆਂ ਜੇਹਲਾਂ ਵਿੱਚ ਡੱਕ ਦਿੱਤਾ।

".....ਇਨ੍ਹਾਂ ਦੋ ਸਾਜ਼ਸ਼ ਕੇਸਾਂ ਤੋਂ ਬਿਨਾਂ,' ਜਥੇਦਾਰ ਪ੍ਰਤਾਪ ਸਿੰਘ ਜੀ ਆਪਣੀ ਪੁਸਤਕ "ਅਕਾਲੀ ਲਹਿਰ" ਦੇ ਸਫਾ ੭੦ ਉਤੇ ਲਿਖਦੇ ਹਨ, "......ਹੋਰ ਵੀ ਕਈ ਮੁਕੱਦਮੇ ਚਲਾਏ ਗਏ। ਜਿਨ੍ਹਾਂ ਵਿੱਚ ਪੰਡਤ ਕਾਂਸ਼ੀ ਰਾਮ ਮੜੋਲੀ (ਅੰਬਾਲਾ) ਉੱਤਮ ਸਿੰਘ ਪਿੰਡ ਹੰਸ ਜ਼ਿਲਾ ਲੁਧਿਆਨਾ, ਈਸ਼ਰ ਸਿੰਘ ਢੁਡੀਕੇ, ਧਿਆਨ ਸਿੰਘ ਚੰਦਾ ਸਿੰਘ ਪਿੰਡ ਬੂੜ ਚੰਦ ਜ਼ਿਲਾ ਲਾਹੌਰ, ਜੀਵਨ ਸਿੰਘ ਜਗਤ ਸਿੰਘ ਚੰਦਾ ਸਿੰਘ ਨੰਬਰ ੨ ਧਿਆਨ ਸਿੰਘ ਨੰਬਰ ੨ ਆਦਿਕ ਨੂੰ ਫਾਂਸੀ ਹੋਈ। ਭਾਈ ਲਾਲ ਸਿੰਘ ਨੂੰ ਫੀਰੋਜ਼ਪੁਰ ਫਾਂਸੀ ਦਿੱਤਾ ਗਿਆ।"

"ਸਰਦਾਰ ਲਛਮਨ ਸਿੰਘ ਚੂਸਲੇ ਵਿੰਡ (ਅੰਮ੍ਰਿਤਸਰ) ਇੰਦਰ ਸਿੰਘ ਜੀਉ ਬਾਲਾ, ਇੰਦਰ ਸਿੰਘ ਸ਼ਾਹਬਾਜ਼ਪੁਰ (ਅੰਮ੍ਰਿਤਸਰ) ਬੁਧ ਸਿੰਘ ਢੋਟੀਆਂ, ਮੋਤਾ ਸਿੰਘ ਭਗਤ ਸਿੰਘ ਤੇ ਵਸਾਵਾ ਸਿੰਘ ਰੂੜੀ ਵਾਲਾ, ਗੁਜਰ ਸਿੰਘ, ਜੇਠਾ ਸਿੰਘ ਤੇ ਤਾਰਾ ਸਿੰਘ ਲੌਹਕੇ ਜ਼ਿਲਾ ਅੰਮ੍ਰਿਤਸਰ, ੨੩ ਨੰਬਰ ਰਸਾਲੇ ਦੇ ਦੋ ਸਿੰਘਾਂ ਨੂੰ ਅੰਬਾਲਾ ਜੇਹਲ ਵਿਚ ਫਾਂਸੀ ਦਿਤੀ ਗਈ।"