ਪੰਨਾ:ਸਰਦਾਰ ਭਗਤ ਸਿੰਘ.pdf/147

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੪੭ )

੧੩.


ਭੁਖ ਹੜਤਾਲ ਨਾ ਟੁੱਟੀ।
ਪੂਰੇ ਦੋ ਮਹੀਨੇ ਹੋ ਗਏ।
ਭੁਖ-ਹੜਤਾਲੀ ਨੌਜੁਆਨ ਦੇਸ਼ ਭਗਤਾਂ ਦੇ ਸਰੀਰ ਕਮਜ਼ੋਰ ਹੋ ਗਏ। ਅੱਧਾ ਵਜ਼ਨ ਘੱਟ ਗਿਆ, ਉੱਠਣ, ਬੈਠਣ ਤੇ ਚਲਣ ਤੋਂ ਅਸਮਰਥ ਹੋ ਗਏ। ਮੰਜੇ ਉਤੇ ਹੀ ਲੇਟੇ ਰਹਿੰਦੇ, ਦਿਖਾਵੇ ਵਜੋਂ ਜੇਹਲ ਦਾ ਡਾਕਟਰ ਭਖ-ਹੜਤਾਲੀਆਂ ਨੂੰ ਨਾਲੀਆਂ ਰਾਹੀਂ ਦੁਧ ਪਾਉਂਦਾ। ਬਿਲ ਦੇਣ ਵੇਲੇ ਤਾਂ ਦਸਿਆ ਜਾਂਦਾ, ਫਲਾਂ ਦੀ ਖੰਡ, ਫਲਾਂ ਦੇ ਸਤ, ਆਂਡੇ ਤੇ ਕਰੀਮ ਦੁਧ ਵਿਚ ਰਲਾਕੇ ਦਿੱਤੀ ਜਾਂਦੀ ਹੈ, ਪਰ
ਨਾਸਾਂ ਵਿਚ ਰਬੜ ਦੀਆਂ ਨਾਲੀਆਂ ਲਾ ਕੇ ਕੈਦੀਆਂ ਦੇ ਅੰਦਰੀਂ ਪਾਣੀ ਵਾਲਾ ਪਤਲਾ ਦੁਧ ਹੀ ਸੁਟਿਆ ਜਾਂਦਾ, ਉਸ ਪਾਣੀ ਪਤਲੇ ਦੁਧ ਨਾਲ ਕੋਈ ਆਸਰਾ ਨਾ ਹੁੰਦਾ। ਸਰੀਰਕ ਕਮਜ਼ੋਰੀ ਦਿਨੋਂ ਦਿਨ ਵਧਦੀ ਗਈ।
ਇਸ ਭੁਖ ਹੜਤਾਲ ਦੇ ਸਬੰਧ ਵਿਚ ਬਹੁਤ ਪ੍ਰਚਾਰ ਹੋਇਆ। ਸੈਂਕੜੇ ਜਲਸੇ ਹੋਏ। ਜਲੂਸ ਕਢੇ ਗਏ, ਪਰ ਸਰਕਾਰ ਦੇ ਕੰਨੀ ਜੂੰ ਨਾ ਸਰਕੀ, ਉਹ ਸਭ ਦੀਆਂ ਅਨ ਸੁਣੀਆਂ ਕਰਦ ਰਹੀ। ਭੁਖ ਹੜਤਾਲੀਆਂ ਦੀਆਂ ਮੰਗਾਂ ਵਲ ਕੋਈ ਖਿਆਲ ਨਾ ਕੀਤਾ,ਕਈਆਂ ਜੁਆਨਾਂ ਦੀਆਂ ਜਿੰਦੜੀਆਂ