ਪੰਨਾ:ਸਰਦਾਰ ਭਗਤ ਸਿੰਘ.pdf/16

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੪)


ਜੇ ਕਿਸੇ ਨੂੰ ਬਹੁਤ ਬੁਰਾ ਗਿਣਿਆਂ ਜਾਂਦਾ ਹੈ ਤਾਂ ਉਹ ਗ਼ਦਾਰ
ਹੁੰਦਾ ਹੈ। 'ਗਦਾਰ' ਉਸਨੂੰ ਆਖਿਆ ਜਾਂਦਾ ਹੈ, ਜੋ ਦੁਸ਼ਮਨਾਂ
ਦੇ ਆਖੇ ਲੱਗ ਕੇ ਆਪਣਿਆਂ ਨੂੰ ਨੁਕਸਾਨ ਪਹੁੰਚਾਵੇ। ਆਪਣੇ
ਵਤਨ ਦੇ ਗੁਝੇ ਭੇਤ ਦੁਸ਼ਮਨ ਨੂੰ ਇਸ ਵਾਸਤੇ ਦਸੇ ਕਿ ਦੁਸ਼ਮਨ
ਨੇ ਊਸਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਦਿੱਤਾ ਹੋਇਆ ਹੋਵੇ।
ਪੱਛਮੀ ਦੇਸ਼ਾਂ ਵਿਚ 'ਵਤਨ ਗ਼ਦਾਰਾਂ ਨੂੰ ਬਹੁਤ ਵਡੀਆਂ ਸਜ਼ਾਵਾਂ
ਦਿੱਤੀਆਂ ਜਾਂਦੀਆਂ ਨੇ। ਆਮ ਉਨ੍ਹਾਂ ਵਾਸਤੇ ਸਜ਼ਾਏ-ਮੌਤ ਹੀ
ਹੁੰਦੀ ਹੈ। ਅੰਗ੍ਰੇਜ਼ੀ ਰਾਜ ਨੇ ਜੋ ਕਈ ਸੌ ਸਾਲ ਹਿੰਦ ਵਿਚ ਅਤੇ
ਸੌ ਸਾਲ ਪੰਜਾਬ ਵਿਚ ਰਾਜ ਕੀਤਾ ਹੈ ਤਾਂ ਟੋਡੀਆਂ ਤੇ ਗ਼ਦਾਰਾਂ
ਦੇ ਬਲ-ਬੋਤੇ ਆਸਰੇ ਰਾਜ ਕੀਤਾ ਹੈ। ਨਹੀਂ ਤੇ ਅਣਖੀਲੇ
ਤੇ ਬਹਾਦਰ ਪੰਜਾਬ ਵਿਚ ਉਹ ਕਦੀ ਰਾਜ ਨਹੀਂ ਸੀ ਕਰ
ਸਕਦਾ।.... ਜ਼ੈਲਦਾਰ, ਲੰਬਰਦਾਰ, ਤਹਿਸੀਲਦਾਰ ਅਤੇ
ਠਾਣੇਦਾਰ ਤੋਂ ਬਿਨਾਂ ਸਰਕਾਰ ਨੇ ਐਸੇ ਆਦਮੀਆਂ ਨੂੰ ਖਥੀ-
ਦਿਆ ਹੋਇਆ ਸੀ, ਜਿਨ੍ਹਾਂ ਦਾ ਅਸਰ-ਰਸੂਖ ਜਨਤਾ ਵਿਚ
ਚੰਗਾ ਸੀ, ਉਹ ਰਾਜਸੀ ਪਾਰਟੀਆਂ ਦੇ ਗੁਪਤ ਤੇ ਪ੍ਰਗਟ ਕੰਮਾਂ
ਦੀਆਂ ਡੈਰੀਆਂ ਸਰਕਾਰ ਨੂੰ ਦੇਂਦੇ ਰਹਿੰਦੇ। ਕਈ ਵਾਰ ਜਾਤੀ
ਦੁਸ਼ਮਨੀ ਦੇ ਕਾਰਨ ਕਈਆਂ ਨਿਰਦੋਸ਼ੀਆਂ ਦੇ ਵਿਰੁਧ
ਝੂਠੀਆਂ ਡੈਰੀਆਂ ਦੇ ਕੇ ਉਨ੍ਹਾਂ ਨੂੰ ਸਜ਼ਾਵਾਂ ਦਿਵਾਉਣ ਵਿਚ
ਸਫਲਤਾ ਹਾਸਲ ਕਰ ਲੈਂਦੇ। ਕਾਂਗ੍ਰਸੀਏ ਤੇ ਜੁਗ-ਗਰਦ
ਦੇਸ਼-ਭਗਤ ਉਨ੍ਹਾਂ ਟੋਡੀ ਤੇ ਸਰਕਾਰੀ ਚੱਠੂ-ਵਟਿਆਂ ਕੋਲੋਂ
ਬਹੁਤ ਤੰਗ ਸਨ। ੧੯੧੪-੧੫ ਤੇ ਮਾਰਸ਼ਲ ਲਾਅ ਵੇਲੇ
ਜੋ ਵੀ ਮੁਕਦਮੇ ਚਲੇ ਅਤੇ ਤਿੰਨ ਚਾਰ ਸੌ ਦੇਸ਼ ਭਗਤਾਂ ਨੂੰ ਜੋ
ਸਜ਼ਾਵਾਂ ਮਿਲੀਆਂ ਉਹ ਦੁਸ਼ਟ ਟੋਡੀਆਂ (ਗ਼ਦਾਰਾਂ) ਦੀ ਹੀ