ਪੰਨਾ:ਸਰਦਾਰ ਭਗਤ ਸਿੰਘ.pdf/178

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭੮)


ਉਤੇ ਲਾ ਦਿੱਤੀਆਂ। ਆਖਰ ਉਹ ਮਰ ਗਈ, ਮਰੀ ਵੀ ਮੇਰੀ ਮੁਲਾਕਾਤ ਕਰਨ ਆਈ ਨਮੂਨੀਏ ਦੀ ਬੀਮਾਰੀ ਨਾਲ ਮੇਰੇ ਨਾਲ ਬਹੁਤ ਪਿਆਰ ਕਰਦੀ ਸੀ, ਮੈਨੂੰ ਵੀ ਨਹੀਂ ਭੁਲਦੀ।'
'ਮੈਂ ਭੁਲਦੀ ਨਹੀਂ, ਮਾਂ ਦੀ ਪ੍ਰੀਤ ਅਭੁਲ ਤੇ ਅਟੁੱਟ ਹੈ। ਭਗਵਾਨ ਨੇ ਆਖਿਆ, ਉਸ ਦੀਆਂ ਅੱਖਾਂ ਅਗੇ ਵੀ ਉਸ ਦੀ ਮਾਤਾ ਦੀ ਤਸਵੀਰ ਸੀ, ਮੇਰੀ ਮਾਂ ਦਾ ਹੌਸਲਾ ਬੜਾ ਹੈ। ਮੇਰੇ ਕੋਲ ਆ ਕੇ ਉਸ ਨੇ ਕਦੀ ਹੰਝੂ ਨਹੀਂ ਕੇਰੇ, ਮੁਸਕਰਾਂਦੀ ਹੋਈ ਮੈਨੂੰ ਹਲਾ ਸ਼ੇਰੀ ਦੇਂਦੀ ਹੈ। ਕਿਉਂਕਿ ਚੇਹਰੇ ਵਲ ਦੇਖਦਿਆਂ ਉਨ੍ਹਾਂ ਦੀ ਸਰੀਰਕ ਨਿਰਬਲਤਾ ਸਾਫ ਪ੍ਰਗਟ ਹੁੰਦੀ ਹੈ।'
'ਨਾਲੇ ਤੇ ਮਾਂ ਨੂੰ ਅਜੇ ਆਸ ਵੀ ਬੜੀ ਹੈ ਕਿ ਸ਼ਾਇਦ ਕੋਠੀ ਟੁਟਕੇ ਸਜ਼ਾ ਵੀਹ ਸਾਲ ਹੋ ਜਾਵੇ, ਕਿਉਂਕਿ ਦੇਸ਼ ਵਿਚ ਐਜੀਟੇਸ਼ਨ ਬਹੁਤ ਹੋ ਰਹੀ ਹੈ।'
'ਬਾਬਾ ਜੀ! ਇਹ ਸਾਮਰਾਜੀ ਅੰਗਰੇਜ਼ ਲੋਕਾਂ ਦੇ ਰੌਲੇ ਦੀ ਕੋਈ ਪ੍ਰਵਾਹ ਨਹੀਂ ਕਰਦਾਂ ਗਾਂਧੀ-ਵਾਇਸਰਾਏ ਮੁਲਾਕਾਤਾਂ ਹੋ ਰਹੀਆਂ ਹਨ। ਇਹਨਾਂ ਮੁਲਕਾਤਾਂ ਦੇ ਨਤੀਜੇ ਅਸਾਂ ਵਾਸਤੇ ਤਾਂ ਚੰਗੇ ਨਹੀਂ ਅਸਾਨੂੰ ਤਿੰਨਾਂ ਨੂੰ ਸਰਕਾਰ ਨੇ ਨਹੀਂ ਛੱਡਣਾ ਜ਼ਰੂਰ ਫਾਹੇ ਟੰਗੀ ਕਾਂਗਰਸ ਦੇ ਪਾਲਸੀ, ਕਮਜ਼ੋਰ, ਸੁਧਾਰੂ ਤੇ ਦਸਤੂਰ ਵਾਦੀ ਹੈ। ਦਸਤੂਰ ਵਾਦੀਏ ਸਦਾ ਦੇਸ਼ ਦੇ ਇਨਕਲਾਬੀ ਲਾਭਾਂ ਵਾਸਤੇ ਨਿਕੰਮੇ ਹੁੰਦੇ ਹਨ। ਦੁਸ਼ਮਨ ਦੇ ਹੱਥ ਮਜ਼ਬੂਤ ਕਰਦੇ ਨੇ। ਮੌਕਾ ਤਾੜੂ ਦੁਸ਼ਮਣ ਆਪਣੇ ਆਪ ਨੂੰ ਬਚਾਉਣ ਵਾਸਤੇ ਕੁਝ ਦੇ ਦਿਵਾ ਕੇ ਸਮਝੌਤਾ ਕਰ ਲੈਂਦਾ ਹੈ, ਜਦੋਂ ਜ਼ੋਰ ਪੈਂਦਾ ਏ, ਤਦੋਂ ਸਮਝੌਤੇ ਦੇ