ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨)

ਹੈੈ I ਯਥਾ-"ਗੁਰੂ ਨਾਨਕ ਦੇਵ ਗੋਬਿੰਦ ਰੂਪ I
ਸ੍ਰੀ ਗੁਰੂ ਕਲਗੀਧਰ ਜੀ" ਦ੍ਰਿਸ਼ਟਾਂਤ ਨਾਲ
ਇਹ ਗੱਲ ਇਉਂ ਦਸੀ ਹੈ । ਯਥਾ--
ਹਰਿ ਹਰਿ ਜਨ ਦੁਈ ਏਕ ਹੈ
ਬਿਬ ਬਿਚਾਰ ਕਛ ਨਾਹਿ ।
ਜਲਤੇ ਉਪਜ ਤਰੰਗ ਜਿਉ
ਜਲ ਹੀ ਬਿਖੈ ਸਮਾਹਿ ॥"
ਇਸ ਭਗਤ ਭਗਵੰਤ ਦੀ ਇਕ ਰੂਪਤਾ ਨੂੰ
ਪ੍ਰਗਟ ਕਰਕੇ ਆਪ ਬਿਸਮਾਦ ਦੇ ਘਰ ਵਿਚ
ਆਏ ਹੋਏ ਦੱਸਦੇ ਹਨ, ਇਕ ਜੀਭ ਕੀ ਆਖੇ
ਬੱਸ ਵਾਰੀ,ਘੋਲੀ, ਸਦਕੇ, ਕੁਰਬਾਨ, ਬਲਿਹਾਰ
ਹੀ ਹਾਂ I ਏਹ ਪੂਰਨ ਅਕੈਹ ਅਵਸਥਾ ਦਾ
ਚਿੱਤ੍ਰ ਹੈ, ਜਿੱਥੇ ਮਨ ਉਕਤੀ ਛੱਡ ਦੇਵੇ ਓਥੇ
ਹੀ ਆਤਮ ਸਮਰਪਨ ਰੂਪ ਭਾਵ ਏਸ ਤਰਾਂ
ਦੇ ਪ੍ਰਗਟ ਹੁੰਦੇ ਹਨ |-
ਨੋਟ--ਗਯਾਨੀ ਇਸ ਤੁਕ ਦਾ ਅਰਥ ਇਉਂ
ਭੀ ਕਰਦੇ ਹਨ । ਹੇ ਸਤਗੁਰ ਨਾਨਕ ਸਾਹਿਬ
ਜੀ! ਮੈਂ ਆਪ ਦੇ ਦਰ ਦਾ ਭਗਤ ਜਨ ਹਾਂ,
ਮੈਂ ਵਿਚਾਰਿਆ ਹੈ ਕਿ ਆਪ(ਬ੍ਰਹਮ ਸਮਸਰਿ)
ਵਾਹਿਗੁਰੂ ਜੀ ਦਾ ਰੂਪ ਹੋ, ਮੇਰੀ ਇਕ ਜੀਭ
ਕੀਹ ਆਖੇ, ਮੈਂ ਆਪ ਜੀ ਤੋਂ ਮਨ ਕਰਕੇ ਭੀ
ਬਲਿਹਾਰ ਬਲਿਹਾਰ ਹਾਂ, ਰਸਨਾਂ ਕਰਕੇ ਭੀ

Digitized by Panish Digital Library | www.panjabdigilib.org