ਪੰਨਾ:ਸਹੁਰਾ ਘਰ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਾਂ ਲੰਘ ਜਾਣ ਦੇ ਕਾਫ਼ੀ ਸੁਧਾਰ ਨਹੀਂ ਹੋਇਆ | ਇਸਤ੍ਰੀ ਸਧਾਰ ਵਿਚ ਸਿੱਖਾਂ ਵਿਚ ਸਭ ਤੋਂ ਵੱਡਾ ਕੰਮ ਭਾਈ ਤਖ਼ਤ ਸਿੰਘ ਜੀ ਫ਼ੀਰੋਜ਼ਪੁਰੀ ਨੇ ਕੀਤਾ ਅਤੇ ਖਾਲਸਾ ਟ੍ਰੈਕਟ ਸੁਸਾਇਟੀ, ਸਿਖ ਅਖਬਾਰਾਂ ਤੇ ਸਿਖ ਐਜੂਕੇਸ਼ਨਲ ਕਾਨਫ੍ਰ੍ੰਕਸ ਤੇ ਜਗ੍ਹਾ ਜਗ੍ਹਾ ਤੇ ਖੁਲ ਗਏ ਗਰਲ ਸਕੂਲਾਂ ਨੇ ਕੀਤਾ | ਪਰ ਇਸ ਪਾਸੇ ਵਾਲ ਅਜੇ ਐਸੇ ਸਾਹਿਤਯ ਦੀ ਬੜੀ ਲੋੜ ਹੈ ਕਿ ਜਿਸ ਨਾਲ ਇਸਤ੍ਰੀਆਂ ਦੇ ਉਸ ਹਿੱਸੇ ਦਾ ਭੀ ਸੁਧਾਰ ਹੋਵੇ,ਜੋ ਸਕੂਲਾਂ ਤੋਂ ਲਾਭ ਨਹੀਂ ਲੈ ਸਕੀਆਂ | ਭਾਈ ਮੋਹਨ ਸਿੰਘ ਜੀ ਵੈਦ ਨੇ ਇਸ ਲੋੜ ਦੇ ਪੂਰਾ ਕਰਨ ਵਾਸਤੇ ਮੁਦਤ ਤੋਂ ਬਹੁਤ ਲਿਟਰੇਚਰ ਲਿਖੀ ਤੇ ਨੰਗੇ ਧੜ ਲੜ ਕੇ ਸੋੌ-ਖਰਚ ਨਾਲ ਪ੍ਰਚਾਰੀ ਹੈ | ਵਧਾਈ ਦੀ ਗਲ ਹੈ ਕਿ ਉਨ੍ਹਾਂ ਦੇ ਸਾਹਿਬਜ਼ਾਦੇ ਇਸ ਮੈਦਾਨ ਵਿਚ ਸੇਵਾ ਕਰਨ ਲਈ ਨਿੱਤਰੇ ਹਨ । ਪਿਤਾ ਦੇ ਨਕਸ਼ੇ-ਕਦਮ ਤੇ ਪੁੱਤਰ ਚਲੇ, ਇਹ ਇਕ ਸੁਭਾਗ ਹੈ, ਜਿਸਦੀ ਯਾਚਨਾ ਸ਼ੇ੍ਸ਼ਟ ਪੁਰਖ ਸਦਾ ਕਰਦੇ ਰਹੇ ਹਨ । ਜਿਥੇ ਏਹ ਪ੍ਰਾਪਤ ਹੋਵੇ, ਓਥੇ ਬੜੇ ਸੁਖ ਦਾ ਨਿਵਾਸ ਹੁੰਦਾ ਹੈ ।

ਇਹ ਪੁਸਤਕ 'ਸਹੁਰਾ ਘਰ' ਜੋ ਆਪ ਦੇ ਹੱਥ ਵਿਚ ਹੈ ਬ੍ਰਖੁਰਦਾਰ ਤਿ੍ਲੋਕ ਸਿੰਘ ਸਪੁਤ੍ਰ ਭਾਈ ਮੋਹਨ ਸਿੰਘ ਜੀ ਵੈਦ ਤਰਨ ਤਾਰਨ ਨੇ ਲਿਖੀ ਹੈ । ਇਸ ਵਿਚ ਆਪ ਨੇ ਇਹ ਯਤਨ ਕੀਤਾ ਹੈ ਕਿ ਬੀਬੀਆਂ ਕਿਵੇਂ ਇਸ ਪੁਸਤਕ ਮਾਤ੍ਰ ਦੇ ਪੜਨ ਤੋਂ ਇਸ ਲਾਇਕ ਹੋ ਜਾਣ ਕਿ ਘਰ ਵਿਚ ਭਾਈਚਾਰਕ ਤੇ ਸ਼੍ਰੇਸ਼ਟਾਚਾਰ ਦਾ ਸੁਧਾਰ ਅ:ਪੇ ਕਰਕੇ ਸੁਖੀ ਹੋ ਜਾਣ ਤੇ ਨਾਲ ਹੀ ਆਪਣੀ ਤੇ ਆਪਣੇ ਪ੍ਰਵਾਰ ਦੀ ਅਰੋਗਤਾ ਨੂੰ ਭੀ ਕਾਇਮ ਰੱਖ ਸੱਕਣ। ਇਹ ਪੁਸਤਕ ਜੇ ਇਸਤ੍ਰੀਆਂ ਘਰਾਂ ਵਿਚ ਪੜ੍ਹਨ ਤਾਂ ਬੜੀ ਉਪਕਾਰੀ ਹੈ ਤੇ ਜੇ ਇਹ ਸਕੂਲਾਂ ਵਿਚ ਪੜ੍ਹਾਈ ਜਾ ਸਕੇ ਤਾਂ ਭੀ ਲਾਭਕਾਰੀ ਹੈ।

ਲੇਖਕ ਜੀ ਨੇ ਇਸਦੇ ਤ੍ਰੈ ਭਾਗ ਕੀਤੇ ਹਨ । ਪਹਿਲੇ ਵਿਚ ਵਿਆਹ ਕੀ ਵਸਤੂ ਹੈ ਇਸ ਦਾ ਆਦਰਸ਼ ਕੀ ਹੈ? ਸੁਖੈਨ ਤ੍ਰੀਕੇ

-੫-