ਪੰਨਾ:ਸਹੁਰਾ ਘਰ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੂਮਿਕਾ

ਅਜ ਕਲ ਉੱਨਤੀ ਤੇ ਸੁਧਾਰ ਦਾ ਸਮਾਂ ਹੈ । ਦੇਸ਼ ਵਿਚ ਹਰ ਪਾਸੇ ਉੱਨਤੀ ਵਾਸਤੇ ਹੀ ਯਤਨ ਹੋ ਰਹੇ ਸਨ । ਪਰ ਸੰਸਾਰ ਦੇ ਉੱਨਤ ਦੇਸ਼ਾਂ ਵਲ ਨਿਗ੍ਹਾ ਮਾਰੀਏ ਤਾਂ ਪਤਾ ਲਗਦਾ ਹੈ ਕਿ ਉਨਾਂ ਦੇਸ਼ਾਂ ਦੀ ਉੱਨਤੀ ਕੇਵਲ ਲਾਇਕ ਮਾਵਾਂ ਦੀ ਬਰਕਤ ਨਾਲ ਹੀ ਹੋਈ ਹੋਈ ਹੈ |

ਜਦ ਤਕ ਇਸਤ੍ਰੀਨੂੰ ਯੋਗ ਨ ਬਣਾਇਆ ਜਾਵੇ ਤਦ ਤਕ ਉੱਨਤੀ ਦੀ ਪੂਰੀ ਆਸ ਕਦੇ ਭੀ ਨਹੀਂ ਹੋ ਸਕਦੀ ਤੇ ਨਾ ਹੀ ਘਰੋਗਾ ਸੁਖ ਪੂਰੀ ਤਰਾਂ ਪ੍ਰਾਪਤ ਹੋ ਸਕਦਾ ਹੈ, ਜਿਸ ਨਾਲ ਕਿ ਹਰ ਤਰ੍ਹਾ ਦੀ ਉੱਨਤੀ ਦਾ ਪੂਰਾ ਪੂਰਾ ਯਤਨ ਕੀਤਾ ਜਾ ਸਕਦਾ ਹੈ । ਰਹਰ ਇਕ ਲੜਕੀ (ਜਿਸਨੇ ਕੁਝ ਸਮਾਂ ਪਾਕੇ ਮਾਂ ਹੀ ਬਣਨਾ ਹੈ) ਨੇ ਇਕ ਦਿਨ ਦੂਸਰੇ ਘਰ ਜਾਣਾ ਹੈ । ਇਸ ਲਈ ਹਰ ਇਕ ਲੜਕੀ ਲਈ ਜ਼ਰੂਰੀ ਹੈ ਕਿ ਉਹ ਮਾਪਿਆਂ ਦੇ ਘਰ ਹੀ ਆਪਣੇ ਆਪ ਨੂੰ ਸਹੁਰੇ ਘਰ ਦੇ ਯੋਗ ਬਣਾ ਲਵੇ।

ਜਿਹੜੇ ਮਾਪੇ ਲੜਕੀਆਂ ਨੂੰ ਅਯੋਗ ਲਾਡ ਪਿਆਰ ਵਿਕ ਰਖਕੇ ਅਲ੍ਹੜ ਬਣਾਈ ਰਖਦੇ ਹਨ, ਉਨਾਂ ਦੀਆਂ ਲੜਕੀਆਂ ਬਹੁਤ ਕਰਕੇ ਦੁਖੀ ਹੀ ਦੇਖਣ ਵਿਚ ਆਉਂਦੀਆਂ ਹਨ । ਸ਼ਹਿਰਾਂ ਵਿਚਾਂ ਜ਼ਰਾ ਭੀ ਅਲ੍ਹੜ ਪੁਣੇ ਕਾਰਨ ਖਟ-ਪਟੀ ਹੁੰਦੇ ਸਾਰ ਵਿਚਾਰੀਆਂ ਨੂੰ ਮਾਪਿਆਂ ਦੇ ਬੂਹੇ ਰੁਲਣਾ ਪੈਂਦਾ ਹੈ। ਇਸ ਲਈ ਲੜਕੀਆਂ ਨੂੰ ਸਹੁਰੇ ਘਰ ਭੇਜਣ ਤੋਂ ਪਹਿਲੇ ਮਾਪਿਆਂ ਦਾ ਫ਼ਰਜ਼ ਹੈ ਕਿ ਉਹ ਲੜਕੀਆਂ ਨੂੰ ਦੂਸਰੇ(ਸਹੁਰੇ)ਘਰ ਲਈ ਹਰ ਤਰ੍ਹਾਂ ਯੋਗ ਬਨਾਣ ਲਈ ਪੂਰਾ ੨ ਯਤਨ ਕਰਨ, ਜਿਸਤੋਂ ਮਾਪੇ ਸਹੁਰੇ ਤੇ ਇਸਤ੍ਰੀ ਭਰਤਾ ਸੁਖ ਸੁਖੀ ਰਹਿਣ |ਘਰੋਗੀ ਜੀਵਨ ਦੇ ਬਨਾਣ ਵਿਚ ਇਸਤ੍ਰੀ ਦਾ ਹਥ ਹੀ ਪ੍ਰਧਾਨ ਹੈ। ਜਿੰਨੇ ਵਡੇ ਆਦਮੀ ਸੰਸਾਰ ਵਿਚ ਹੋਏ ਹਨ ਸਾਰਿਆਂ

-੨-