ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/101

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁੱਛ ਫੈਦਾ ਹੋ ਜੂ
ਮੋਗੇ ਲਾਜ ਕਰਾ ਲੈ ਵੇ
ਕੁੱਛ ਫੈਦਾ ਹੋ ਜੂ
ਕੁੜਮ ਦੀ ਜ਼ੋਰੋ ਬਾਰੇ ਅਨੇਕਾਂ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ ਉਸ
'ਤੇ ਚਰਿੱਤਰ ਹੀਣ ਹੋਣ ਦੇ ਦੂਸ਼ਣ ਲਾਏ ਜਾਂਦੇ ਹਨ। ਭਲਾ ਕੌਣ ਮਸਤੀ ਦੀ ਮੌਜ
ਵਿਚ ਗਾ ਰਹੀਆਂ ਸੁਆਣੀਆਂ ਦੇ ਮੂੰਹ ਫੜ ਸਕਦਾ ਹੈ:
ਵੇ ਜ਼ੋਰੇ ਤੇਰੀ ਕੁੜਮਾਂ
ਕਰਦੀ ਪਾਣੀ ਪਾਣੀ
ਕੌਣ ਦਾਰੀ ਦਾ ਰਸੀਆ
ਕੌਣ ਲਿਆਵੇ ਪਾਣੀ
ਦਿਓਰ ਦਾਰੀ ਦਾ ਰਸੀਆ
ਉਹੋਂ ਲਿਆਵੇ ਪਾਣੀ
ਨੀ ਸਰ ਸੁਕਗੇ ਨਖਰੋ
ਕਿਥੋਂ ਲਿਆਵਾਂ ਪਾਣੀ
ਵੇ ਇਕ ਬੱਦਲ ਵਰ੍ਹਿਆ
ਵਿਚ ਰਾਹਾਂ ਦੇ ਪਾਣੀ
ਵੇ ਜ਼ੋਰੋ ਤੇਰੀ ਕੁੜਮਾ
ਕਰਦੀ ਡੇਲੇ ਡੇਲੇ
ਕੌਣ ਦਾਰੀ ਦਾ ਰਸੀਆ
ਉਹਨੂੰ ਤੋੜ ਲਿਆਵੇ ਡੇਲੇ
ਉਹਦਾ ਦਿਓਰ ਦਾਰੀ ਦਾ ਰਸੀਆ
ਉਹਨੂੰ ਤੋੜ ਲਿਆਵੇ ਡੇਲੇ
ਨੀ ਬਣ ਸੁਕਗੇ ਨਖਰੋ
ਕਿਥੋਂ ਲਿਆਵਾਂ ਡੇਲੇ
ਕੁੜਮਣੀ ਤੇ ਕਈ ਪਰਕਾਰ ਦੇ ਦੋਸ਼ ਲਗਾਏ ਜਾਂਦੇ ਹਨ, ਮੇਲਣਾਂ ਵਿਦ
ਵਿਦ ਕੇ ਸਿੱਠਣੀਆਂ ਦੇਂਦੀਆਂ ਹਨ:-
ਨਿੱਕੀ ਜਹੀ ਕੋਠੜੀਏ
ਤੈਂ ਵਿਚ ਮੇਰਾ ਆਟਾ
ਕੁੜਮਾਂ ਜੋਰੋ ਉੱਧਲ ਚੱਲੀ
ਲੈ ਕੇ ਧੌਲ਼ਾ ਝਾਟਾ

ਨਿੱਕੀ ਜਹੀ ਕੋਠੜੀਏ
ਤੈਂ ਵਿਚ ਮੇਰੇ ਦਾਣੇ

101 / ਸ਼ਗਨਾਂ ਦੇ ਗੀਤ