ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/103

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਛੜੇ ਜੋ ਤੇਰੇ ਧਾਗੇ ਵੱਟਣ
ਉਹੀ ਲਾਉਣ ਟਾਕੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ
ਸਮਾ ਲੈ ਨੀ
ਦੂਜੀ ਭਲਕ, ਫੇਰਿਆਂ ਤੋਂ ਮਗਰੋਂ, ਗੱਭਲੀ ਰੋਟੀ ਜਿਸ ਨੂੰ "ਖੱਟੀ ਰੋਟੀ" ਵੀ
ਆਖਦੇ ਹਨ ਸਮੇਂ ਲਾੜਾ ਬਾਰਾਤ ਵਿਚ ਸ਼ਾਮਲ ਹੋ ਕੇ ਰੋਟੀ ਖਾਣ ਜਾਂਦਾ ਹੈ।
ਜਾਨੀ ਪੂਰੀ ਟੌਹਰ ਵਿਚ ਹੁੰਦੇ ਹਨ ਓਧਰ ਬਨੇਰਿਆਂ ਤੇ ਬੈਠੀਆਂ ਮੁਟਿਆਰਾਂ ਤੇ
ਔਰਤਾਂ ਲਾੜੇ ਨੂੰ ਆਪਣੀਆਂ ਸਿੱਠਣੀਆਂ ਦਾ ਨਿਸ਼ਾਨਾ ਬਣਾਉਂਦੀਆਂ ਹਨ:-
ਲਾੜਿਆ ਪਗ ਟੇਢੀ ਨਾ ਬੰਨ੍ਹ ਵੇ
ਸਾਨੂੰ ਹੀਣਤ ਆਵੇ
ਤੇਰੀ ਬੇਬੇ ਵੇ ਉਧਲੀ
ਸਾਡੇ ਮਹਿਲਾਂ ਨੂੰ ਆਵੇ
ਤੇਰੀ ਬੇਬੇ ਵੇ ਬਦਣੀ
ਬੈਠੀ ਜੋਕਾਂ ਵੇ ਲਾਵੇ
ਇਕ ਜੋਕ ਗਵਾਚੀ
ਬੈਠੀ ਝਗੜਾ ਪਾਵੇ
ਇਕ ਪੈਸਾ ਨੀ ਲੈ ਲੈ
ਝਗੜਾ ਛੜ ਬਦਕਾਰੇ
ਪੈਸਾ ਨਹੀਓਂ ਲੈਣਾ
ਝਗੜਾ ਜਾਉ ਸਰਕਾਰੇ
ਸਾਡਾ ਚਾਚਾ ਛੈਲ
ਝਗੜਾ ਜਿਤ ਘਰ ਆਵੇ
ਉਹ ਲਾੜੇ ਦਾ ਬੜੀ ਬੇਰਹਿਮੀ ਨਾਲ ਮਖੌਲ ਉਡਾਉਂਦੀਆਂ ਹਨ:
ਅਸਾਂ ਨਾ ਲੈਣੇ
ਪੁੱਤਾਂ ਬਾਝ ਕਰੇਲੇ
ਅਸਾਂ ਨਾ ਲੈਣੇ
ਲਾੜਾ ਭੌਂਦੂ ਐਂ ਝਾਕੇ
ਜਿਮੇਂ ਚਾਮ ਚੜਿਕ ਦੇ ਡੇਲੇ
ਅਸਾਂ ਨਾ ਲੈਣੇ
ਪੱਤਾਂ ਬਾਝ ਕਰੇਲੇ
ਉਹ ਉਸ ਦੀ ਭੈਣ ਅਤੇ ਭੂਆ ਤੇ ਚਰਿੱਤਰ ਹੀਣ ਹੋਣ ਦਾ ਇਲਜ਼ਾਮ
ਕੇ ਉਸ ਨੂੰ ਠਿਠ ਕਰ ਦੇਂਦੀਆਂ ਹਨ:

103 / ਸ਼ਗਨਾਂ ਦੇ ਗੀਤ