ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/152

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਾਡੀ ਲੋਹੜੀ ਮਨਾ ਦੋ
ਹੋਰ
ਲੋਹੜੀ ਬਈ ਲੋਹੜੀ
ਦਿਓ ਗੁੜ ਦੀ ਰੋੜੀ ਬਈ ਰੋੜੀ

ਜਦੋਂ ਤਕ ਘਰ ਵਾਲ੍ਹੇ ਅੰਦਰੋਂ ਆਕੇ ਮੁੰਡਿਆਂ ਨੂੰ ਗੁੜ ਨਹੀਂ ਦੇਂਦੇ ਉਹ ਗਾਈ ਜਾਂਦੇ ਹਨ:-

ਕਲਮਦਾਨ ਵਿਚ ਘਿਓ
ਜੀਵੇ ਮੁੰਡੇ ਦਾ ਪਿਓ

ਕਲਮਦਾਨ ਵਿਚ ਕਾਂ
ਜੀਵੇ ਮੁੰਡੇ ਦੀ ਮਾਂ

ਕਲਮਦਾਨ ਵਿਚ ਕਾਨਾ
ਜੀਵੇ ਮੁੰਡੇ ਦਾ ਨਾਨਾ

ਲੋਹੜੀ ਬਈ ਲੋਹੜੀ
ਥੋਡਾ ਮੁੰਡਾ ਚੜ੍ਹਿਆ ਘੋੜੀ
ਘੋੜੀ ਨੇ ਮਾਰੀ ਲੱਤ
ਥੋਡੇ ਮੁੰਡੇ ਜੰਮਣ ਸੱਤ
ਸਾਡੀ ਲੋਹੜੀ ਮਨਾ ਦੋ

ਕੋਠੇ ਤੇ ਪੰਜਾਲ਼ੀ
ਤੇਰੇ ਮੁੰਡੇ ਹੋਣਗੇ ਚਾਲ਼ੀ
ਸਾਡੀ ਲੋਹੜੀ ਮਨਾ ਦੋ

ਉਖਲੀ 'ਚ ਪਾਥੀ
ਥੋਡਾ ਮੁੰਡਾ ਚੜ੍ਹਿਆ ਹਾਥੀ
ਸਾਡੀ ਲੋਹੜੀ ਮਨਾ ਦੋ

ਕੋਠੀ ਹੇਠ ਡੱਕਾ
ਥੋਨੂੰ ਰਾਮ ਦਊਗਾ ਬੱਚਾ
ਸਾਡੀ ਲੋਹੜੀ ਮਨਾ ਦੋ
ਕੋਠੀ ਹੇਠ ਚਾਕੂ

152/ ਸ਼ਗਨਾਂ ਦੇ ਗੀਤ