ਅਤੇ ਵਿਛੋੜੇ ਦੇ ਸੱਲ੍ਹਾਂ ਦਾ ਵਰਣਨ ਵੀ ਬੜੇ ਅਨੂਠੇ ਅਤੇ ਦਰਦੀਲੇ ਬੋਲਾਂ ਵਿੱਚ ਕਰਦੀ ਹੈ:-
ਕੋਠੇ 'ਤੇ ਖਲੋ ਮਾਹੀਆ
ਤੂੰ ਫੁੱਲ ਤੋਰੀਏ ਦਾ
ਮੈਂ ਤੇਰੀ ਖ਼ੁਸ਼ਬੋ ਮਾਹੀਆ
ਪਿਆਰ ਤਾਂ ਇੱਕ ਰੱਬੀ ਦਾਤ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ:-
ਪੱਤੇ ਪਿੱਪਲਾਂ ਦੇ ਹਿਲਦੇ ਨੇ
ਰੱਬ ਜਦੋਂ ਮਿਹਰ ਕਰੇ
ਓਦੋਂ ਦੋ ਦਿਲ ਮਿਲਦੇ ਨੇ
ਜਾਤ-ਪਾਤ ਦੀਆਂ ਦੀਵਾਰਾਂ ਵੀ ਮੁਹੱਬਤਾਂ ਦੇ ਵਹਿਣਾਂ ਅੱਗੇ ਵਹਿ ਟੁਰਦੀਆਂ ਹਨ:-
ਕਾਲਾ ਫੁੰਮਣ ਪਰਾਂਦੇ ਦਾ
ਅਸਾਂ ਤੇਰੀ ਜਾਤ ਨਾ ਪੁੱਛੀ
ਪੱਲਾ ਫੜ ਲਿਆ ਜਾਂਦੇ ਦਾ
ਮਾਹੀ ਵੀ ਹੁਣ ਉਸ ਲਈ ਸਭੋ ਕੁਝ ਏ। ਉਸ ਦੇ ਤੁਲ ਦੁਨੀਆਂ 'ਚ ਕੋਈ ਹੋਰ ਸ਼ੈਅ ਨਹੀਂ:-
ਰਿਹਾ ਚਮਕ ਸਤਾਰਾ ਈ
ਓਡਾ ਮੈਨੂੰ ਹੋਰ ਕੋਈ ਨਾ
ਜਿੱਡਾ ਮਾਹੀ ਪਿਆਰਾ ਈ
ਮਾਹੀਏ ਦੀ ਹਰ ਸ਼ੈਅ ਉਸ ਨੂੰ ਪਿਆਰੀ ਲੱਗਦੀ ਏ:-
ਫੁੱਲਾ ਵੇ ਗੁਲਾਬ ਦਿਆ
ਤੈਨੂੰ ਸੀਨੇ ਨਾਲ਼ ਲਾਵਾਂ
ਮੇਰੇ ਮਾਹੀਏ ਦੇ ਬਾਗ਼ ਦਿਆ
ਕਦੋਂ ਉਸ ਨਾਲ਼ ਮਿਲਾਪ ਹੋਵੇ, ਦਿਲ ਵਸਲ ਲਈ ਤੜਪ ਰਿਹਾ ਹੈ:-
ਬਾਗੇ ਵਿੱਚ ਆ ਮਾਹੀਆਂ
ਨਾਲ਼ੇ ਸਾਡੀ ਗੱਲ ਸੁਣ ਜਾ
ਨਾਲ਼ੇ ਘੜਾ ਵੀ ਚੁਕਾ ਮਾਹੀਆ
ਕਿੰਨੀ ਨਾਜ਼ੁਕ ਖਿਆਲੀ ਹੈ, ਇਨ੍ਹਾਂ ਬੋਲਾਂ ਵਿੱਚ:-
ਛਤਰੀ ਦੀ ਛਾਂ ਕਰ ਲੈ
ਚਿੱਥੇ ਮਾਹੀ ਆਪ ਵਸੇਂ
ਉੱਥੇ ਸਾਡੀ ਵੀ ਥਾਂ ਕਰ ਲੈ
ਉਹ ਤਾਂ ਆਪਣੇ ਮਾਹੀ ਲਈ ਸੈਆਂ ਜ਼ਫਰ ਝੱਲਣ ਲਈ ਤਤਪਰ ਹੈ:-
ਫੁੱਲਾਂ ਦੀ ਫਲਾਈ ਮਾਹੀਆ
66/ ਸ਼ਗਨਾਂ ਦੇ ਗੀਤ