ਅਸੀਂ ਸੱਜਣ ਬੜੇ ਸਮਝਾਏ
ਧਰਮ ਨਾਲ਼ ਸੱਜਣ ਬੜੇ ਸਮਝਾਏ
ਉਹ ਜਾਨੀਆਂ ਨੂੰ ਪਾਣੀ ਪੀਣ ਬਦਲੇ ਖੂਹਾਂ ਵਾਲਿਆਂ ਨੂੰ ਅਪਣੀਆਂ
ਮਾਵਾਂ ਦੇਣ ਲਈ ਕਹਿੰਦੀਆਂ ਹਨ:-
ਸਾਡੇ ਖੂਹਾਂ ਦਾ ਠੰਡਾ ਠੰਡਾ ਪਾਣੀ
ਵੇ ਜਾਨੀਓਂ ਪੀ ਕੇ ਜਾਇਓ
ਖੂਹਾਂ ਵਾਲਿਆਂ ਨੂੰ ਦੇ ਕੇ ਜਾਇਓ ਮਾਂ ਵੇ
ਜਾਨੀਓਂ ਪੀ ਕੇ ਜਾਇਓ
ਸਾਡੀਆਂ ਬੇਰੀਆਂ ਦੇ ਮਿੱਠੇ ਮਿੱਠੇ ਬੋਰ
ਵੇ ਜਾਨੀਓਂ ਖਾ ਕੇ ਜਾਇਓ
ਬੇਰੀਆਂ ਵਾਲਿਆਂ ਨੂੰ ਦੇ ਕੇ ਜਾਇਓ ਮਾਂ
ਵੇ ਜਾਨੀਓਂ ਖਾ ਕੇ ਜਾਇਓ
ਸਾਡੇ ਤੂਤਾਂ ਦੀ ਠੰਡੀ ਠੰਡੀ ਛਾਂ
ਵੇ ਜਾਨੀਓਂ ਮਾਣ ਕੇ ਜਾਇਓ
ਸਾਡੇ ਤੁੜਾਂ ਦੀ ਠੰਡੀ ਠੰਡੀ ਛਾਂ
ਵੇ ਜਾਨੀਓਂ ਮਾਣ ਕੇ ਜਾਇਓ
ਹੋਰ
ਕੋਰੀ ਤੇ ਤੌੜੀ ਅਸੀਂ ਰਿਨੀਆਂ ਗੁੱਲੀਆਂ
ਭੁੱਖ ਲੱਗੀ ਲਾੜਾ ਕੱਢਦਾ ਬੁਲ੍ਹੀਆਂ
ਰੋਟੀ ਭਜਾਉਣੀ ਪਈ
ਨਿਲੱਜਿਓ ਲੱਜ ਤੁਹਾਨੂੰ ਨਹੀਂ
ਭੈੜੇ ਭੈੜੇ ਤੁਸੀਂ ਕਰਦੇ ਹੋ ਕਾਰੋ
ਇਨ੍ਹਾਂ ਕਰਤੂਤਾਂ ਤੁਸੀਂ ਰਹੇ ਕੁਆਰੇ
ਕਰਤੂਤ ਤੇ ਛਿਪਦੀ ਨਹੀਂ
ਨਿਲੱਜਿਓ ਲੱਜ ਤੁਹਾਨੂੰ ਨਹੀਂ
ਸਾਡੇ ਤਾਂ ਵਿਹੜੇ ਮੁੱਢ ਮਕਈ ਦਾ
ਦਾਣੇ ਤਾਂ ਮੰਗਦਾ ਉਧਲ ਗਈ ਦਾ
ਭੱਠੀ ਤਪਾਉਣੀ ਪਈ
ਨਿਲੱਜਿਓ ਲੱਜ ਤੁਹਾਨੂੰ ਨਹੀਂ
98/ਸ਼ਗਨਾਂ ਦੇ ਗੀਤ