ਬਲਰਾਮ ਦੇ ਨਾਟਕਾਂ ਦੀਆਂ ਦੋ ਕਿਤਾਬਾਂ ਨਾਲੋ-ਨਾਲ ਛਪ ਕੇ ਆ ਰਹੀਆਂ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਵਿਸ਼ਿਆਂ ਨੂੰ ਛੂੰਹਦੇ ਚਾਰ ਨਾਟਕ ਸ਼ਾਮਿਲ ਹਨ ਜੋ ਉਸਦੀ ਦੋ ਦਹਾਕਿਆਂ ਦੀ ਮਿਹਨਤ ਤੇ ਲਗਨ ਦਾ ਨਤੀਜਾ ਹਨ। ਬੇਹੱਦ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਪੰਜਾਬੀ ਰੰਗਮੰਚ ਤੇ ਨਾਟਕਾਰੀ ਦੀਆਂ ਚਾਰ ਅਹਿਮ ਸਖ਼ਸ਼ੀਅਤਾਂ ਨੇ ਉਸਦੇ ਵੱਖ-ਵੱਖ ਨਾਟਕਾਂ ਦੇ ਮੁਖਬੰਧ ਲਿਖੇ ਹਨ ਤੇ ਪੰਜਾਬੀ ਨਾਟਕਾਰੀ ਦੀ ਦੁਨੀਆ 'ਚ ਉਸਨੂੰ ਜੀ ਆਇਆਂ ਕਿਹਾ ਹੈ। ਨਿਰਦੇਸ਼ਕ ਤੇ ਨਾਟਕਕਾਰ ਕੇਵਲ ਧਾਲੀਵਾਲ ਨੇ ਉਸਦੇ ਨਾਟਕ "ਮਿਰਤੂ-ਲੋਕ" ਦਾ ਮੁਖਬੰਧ ਲਿਖਿਆ ਹੈ ਤੇ ਇਸੇ ਤਰ੍ਹਾਂ ਆਤਮਜੀਤ ਜੀ ਨੇ "ਤੈਂ ਕੀ ਦਰਦ ਨਾ ਆਇਆ", ਦਵਿੰਦਰ ਦਮਨ ਨੇ "ਸ਼ਹਾਦਤ" ਅਤੇ ਅਜਮੇਰ ਸਿੰਘ ਔਲਖ ਨੇ "ਇਸ਼ਕ ਕੀੜਾ ਸੁ ਜਗ ਦਾ ਮੂਲ ਮੀਆਂ" ਦਾ ਮੁਖਬੰਧ ਲਿਖਿਆ ਹੈ। ਇਹ ਚਾਰੋ ਸਖ਼ਸ਼ੀਅਤਾਂ ਆਪਣੇ ਆਪ ਵਿੱਚ ਪੰਜਾਬੀ ਰੰਗਮੰਚ ਅਤੇ ਨਾਟਕਾਰੀ ਦੇ ਅਜੋਕੇ ਯੁੱਗ ਦੇ ਸਭ ਤੋਂ ਗੂੜ੍ਹੇ ਹਸਤਾਖਰ ਹਨ। ਇਨ੍ਹਾਂ ਸਖ਼ਸ਼ੀਅਤਾਂ ਵੱਲੋਂ ਬਲਰਾਮ ਦੀ ਕਿਤਾਬ ਦਾ ਇਹ ਨਿੱਘਾ ਸੁਆਗਤ ਇਸ ਕਿਤਾਬ ਦੇ ਮਹੱਤਵ ਨੂੰ ਦਰਸਾਉਂਦਾ ਇੱਕ ਅਹਿਮ ਸੰਕੇਤ ਹੈ। ਬਲਰਾਮ ਇਸ ਗੱਲ ਲਈ ਵਧਾਈ ਦਾ ਪਾਤਰ ਹੈ ਕਿ ਉਸਨੇ ਆਪਣੇ ਨਾਟਕਾਂ ਲਈ ਰੰਗਮੰਚ ਦੀ ਦੁਨੀਆ ਦੀਆਂ ਵਿਲੱਖਣ ਸਖਸ਼ੀਅਤਾਂ ਦਾ ਥਾਪੜਾ ਤੇ ਪਿਆਰ ਹਾਸਿਲ ਕੀਤਾ ਹੈ।
ਮੈਂ ਸਭ ਤੋਂ ਪਹਿਲਾਂ ਇੱਥੇ ਸਿਰਫ਼ ਇੱਕ ਇਤਿਹਾਸਿਕ ਤੱਥ ਦਾ ਜ਼ਿਕਰ ਕਰਨਾ ਚਾਹਾਂਗਾ, ਜਿਸਦਾ ਇਨ੍ਹਾਂ ਕਿਤਾਬਾਂ 'ਚ ਛਪ ਰਹੇ ਨਾਟਕਾਂ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਉਹ ਤੱਥ ਇਹ ਹੈ ਕਿ ਬਲਰਾਮ ਦਾ ਪਹਿਲਾ ਪੰਜਾਬੀ ਨਾਟਕ 'ਜੂਠ' ਹੈ, ਜਿਹੜਾ ਮਸ਼ਹੂਰ ਹਿੰਦੀ ਕਥਾਕਾਰ ਓਮ ਪ੍ਰਕਾਸ਼ ਵਾਲਮੀਕੀ ਦੀ ਸਵੈ-ਜੀਵਨੀ 'ਤੇ ਅਧਾਰਿਤ ਹੈ। ਇਤਫਾਕਨ ਉਹੀ ਪੰਜਾਬੀ ਦਾ ਪਹਿਲਾ ਇੱਕ ਪਾਰੀ ਨਾਟਕ ਵੀ ਹੈ, ਉਸਦੀ ਰਚਨਾ ਤੇ ਮੰਚਨ ਦੋਹੇਂ ਇਤਿਹਾਸਿਕ ਤੌਰ 'ਤੇ ਇਨ੍ਹਾਂ ਨਾਟਕਾਂ ਨਾਲੋਂ ਕਾਫ਼ੀ ਪਹਿਲੋਂ ਦੀ ਗੱਲ ਹੈ।
ਹੁਣ ਮੌਜੂਦਾ ਨਾਟਕਾਂ ਦੀ ਗੱਲ ਕਰਦੇ ਹਾਂ। ਲੇਖਕ ਲਈ ਇਹ ਸਾਰੇ ਨਾਟਕ ਇੱਕੋ ਜਿੰਨੀ ਮਹੱਤਤਾ ਰੱਖਦੇ ਹਨ, ਇਹ ਫੈਸਲਾ ਪਾਠਕਾਂ ਉੱਤੇ ਛੱਡ ਦਿੱਤਾ ਗਿਆ ਹੈ ਕਿ ਉਹ ਕਿਸ ਨਾਟਕ ਨੂੰ ਤਰਜੀਹ ਦਿੰਦੇ ਹਨ, ਤੇ ਜਾਹਿਰ ਹੈ ਕਿ ਆਪੋ-ਆਪਣੀਆਂ ਰੁਚੀਆਂ, ਖੂਬੀਆਂ ਤੇ ਸੀਮਾਵਾਂ ਕਾਰਨ ਵੱਖੋ-ਵੱਖ ਪਾਠਕਾਂ ਦੀ ਤਰਜੀਹ ਵੱਖ-ਵੱਖ ਹੋ ਸਕਦੀ ਹੈ, ਨਾਟਕਕਾਰ ਵਾਂਗ ਮੈਂ ਵੀ ਪੜਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਮਨ 'ਤੇ ਕਿਸੇ ਤਰ੍ਹਾਂ ਦੀ ਪੂਰਵ-ਧਾਰਣਾ ਦੀ ਛਾਪ ਛੱਡਣ ਤੋਂ ਗੁਰੇਜ਼ ਕਰਨਾ ਚਾਹੁੰਦਾ ਹਾਂ।
ਮੈਂ ਬਲਰਾਮ ਨੂੰ ਲਗਭਗ ਇੱਕ ਚੌਥਾਈ ਸਦੀ ਤੋਂ ਜਾਣਦਾ ਹਾਂ ਤੇ ਇਨ੍ਹਾਂ ਨਾਟਕਾਂ ਦੇ
7:: ਸ਼ਹਾਦਤ ਤੇ ਹੋਰ ਨਾਟਕ