ਪੰਨਾ:ਸ਼ਹੀਦੀ ਜੋਤਾਂ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੦)

ਤੇਰੇ ਕੋਲ ਹਥਿਆਰ ਜੋ ਵਰਤ ਛੇਤੀ,
ਮੈਂ ਹਾਂ ਮੌਤ ਨੂੰ ਲੈ ਮਹਿੰਗੇ ਮੁੱਲ ਸਕਦਾ |

ਕਾਜ਼ੀ


ਤੇਰੀ ਹਿੰਮਤ ਜੁਵਾਨੀ ਨੂੰ ਜਦੋਂ ਵੇਖਾਂ,
ਹਾਂ ਮੈਂ ਸੋਚਦਾ ਦੀਨ ਵਿਚ ਲਿਆਇਆ ਜਾਵੇ।
ਨਹੀਂ ਤਾਂ ਜਿਵੇਂ ਬਰਬਾਦੀਆਂ ਕੀਤੀਆਂ ਤੂੰ,
ਤੈਨੂੰ ਕੁਤਿਆਂ ਕੋਲੋਂ ਤੁੜਵਾਇਆ ਜਾਵੇ।
ਜਿਵੇਂ, ਅਬਲਾ, ਯਤੀਮ, ਬੇਘਰ ਹੋਵਣ,
ਤਿਵੇਂ ਤੈਨੂੰ ਭੀ ਮਜ਼ਾ ਚਖਾਇਆ ਜਾਵੇ।
ਹੈ ਇਸਲਾਮ ਨੂੰ ਲੋੜ ਬਹਾਦਰਾਂ ਦੀ,
ਬਾਰ ਬਾਰ ਤੈਨੂੰ ਤਾਂ ਦੁਹਰਾਇਆ ਜਾਵੇ।
ਹੁਣ ਉਹ ਸ਼ੋਖੀਆਂ ਧਮਕੀਆਂ ਛਡ ਦੇ ਤੂੰ,
ਅਪਣੀ ਕੀਮਤੀ ਜਾਨ ਬਚਾ ਬੰਦੇ।
ਸਾਡੀ ਫੌਜ ਦਾ ਸਿਪਾਹ ਸਾਲ ਰ ਬਣਕੇ,
ਚੰਗਾ ਖਾ ਤੇ ਚੰਗਾ ਹੁੰਡਾ ਬੰਦੇ।

ਜਵਾਬ ਬਾਬਾ ਬੰਦਾ ਸਿੰਘ


ਬਾਰ ਬਾਰ ਕੁਝ ਕਹਿਣ ਦੀ ਲੋੜ ਈ ਨਹੀਂ
ਮੈਨੂੰ ਸਾਥੀਆਂ ਕੋਲ ਪੁਚਾ ਦੇ ਝਟ।