ਪੰਨਾ:ਸ਼ਹੀਦੀ ਜੋਤਾਂ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੨)

ਜ਼ਿੰਦਗੀ, ਮੌਤ, 'ਅਨੰਦ' ਹੈ ਹੱਥ ਤੇਰੇ,
ਗਲਾ ਆਪਣਾ ਆਪ ਨਾ ਘੁਟ ਬੰਦੇ।

ਬਾਬਾ ਬੰਦਾ ਸਿੰਘ


ਕੰਬਿਆ ਪਿੰਜਰਾ ਸ਼ੇਰ ਦਾ ਜੋਸ਼ ਅੰਦਰ,
ਜਦੋਂ ਗੱਜ ਕੇ ਮਰਦ ਮੈਦਾਨ ਆਖੇ।
ਹਾਂ ਮੈਂ ਅੱਜ ਨਿਹੱਥਾ ਤੇ ਪਿੰਜਰੇ ਵਿਚ,
ਭਲਾ ਇੰਜ ਕਿਉਂ ਤੇਰੀ ਜ਼ਬਾਨ ਆਖੇ।
ਬੇਸ਼ਕ ਕੀਮੀਆਂ ਕਰ ਵਜੂਦ ਮੇਰਾ,
ਜਿਵੇਂ ਤੈਨੂੰ ਹਦੀਸ ਕੁਰਾਨ ਆਖੇ।
ਪਰਖੂ ਐਬ ਸੁਵਾਬ ਨੂੰ ਰੱਬ ਆਪੇ,
ਕਰਦਾ ਚਲ ਤੂੰ ਜਿਵੇਂ ਜਹਾਨ ਆਖੇ।
ਦਿਤਾ ਪਾਪੀ ਨੂੰ ਪਾਪ ਦਾ ਫਲ ਮੈਂ ਤੇ,
ਕਿਸੇ ਬੇਗੁਨਾਹੇ ਨੂੰ ਮਾਰਿਆ ਨਹੀਂ।
ਦੇਵੇਂ ਮੌਤ ਦਾ ਖੌਫ 'ਅਨੰਦ' ਨੂੰ ਕੀਹ,
ਅਸਾਂ ਦਿਲ ਅੰਦਰ ਕਦੇ ਧਾਰਿਆ ਨਹੀਂ।

ਕਾਜ਼ੀ-


ਫ਼ਰਖ਼ਸੀਅਰ ਦੇ ਨਾਲ ਸਲਾਹ ਕਰਕੇ,
ਕਾਜ਼ੀ ਫੋਲ ਕਿਤਾਬ ਸੁਨਾਂਵਦਾ ਏ।