ਪੰਨਾ:ਸ਼ਹੀਦ ਭਗਤ ਸਿੰਘ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯)

ਲੋੜ ਹੈ। ਬਾ: ਸੋਹਣ ਸਿੰਘ ਜੀ ਭਰਨਾ, ਬਾ: ਜਵਾਲਾ ਸਿੰਘ ਜੀ ਸ: ਕਰਤਾਰ ਸਿੰਘ ਜੀ ਸਰਾਭਾ ਆਦਿ ਨੂੰ ਫੜਕੇ ਸਰਕਾਰ ਵਲੋਂ ਲਾਹੌਰ ਸਾਜ਼ਸ਼ਕੇਸ ਚਲਾਇਆ ਗਿਆ। ਉਹ ਮੁਕਦਮਾ ਸੰਟਰਲ ਜੇਹਲ ਲਾਹੌਰ ਵਿਚ ਚਲਿਆ ਤੇ ੨੩ ਸਤੰਬਰ ੧੯੧੫ ਨੂੰ ਤ੍ਰੇਹਠਾਂ ਮੁਲਜ਼ਮਾਂ (ਰਾਜਸੀ ਦੋਸ਼ੀਆਂ) ਦੇ ਮੁਕਦਮੇ ਦਾ ਫੈਸਲਾ ਸੁਣਾਇਆ ਗਿਆ, ਅਦਾਲਤ ਨੇ ਨਿਰਦੇਸ਼ੇ ਦੇਸ਼ਭਗਤਾਂ ਨੂੰ ਬਗਾਵਤ, ਕਤਲ, ਡਕੈਤੀ ਦੇ ਝੂਠੇ ਦੋਸ਼ ਠੱਪਕੇ ੨੪ ਸਜਨਾਂ ਨੂੰ ਫਾਂਸੀ ਦਾ ਹੁਕਮ ਤੇ ਬਾਕੀ ਦਿਆਂ ਨੂੰ ਲੰਮੀਆਂ ਸਜ਼ਾਵਾਂ ਸੁਣਾ ਦਿੱਤੀਆਂ।

ਲਾਰਡ ਹਾਰਡਿੰਗ ਵਾਇਸਰਾਏ ਹਿੰਦ ਨੇ ਫਾਂਸੀ ਵਾਲੇ ੨੪ ਸਜਨਾਂ ਵਿਚੋਂ ਛਿਆਂ ਦੀ ਬਹਾਲ ਰਖੀ ਤੇ ਦੂਸਰਿਆਂ ਨੂੰ ਉਮਰ ਕੈਦ ਦਾ ਹੁਕਮ ਦਿਤਾ। ਜੇਹੜੇ ਛੇ ਗਭਰੂ ਫਾਂਸੀ ਵਾਲੇ ਸਨ, ਉਨ੍ਹਾਂ ਦੇ ਨਾਮ ਇਹ ਹਨ:-

(੧) ਸਰਦਾਰ ਕਰਤਾਰ ਸਿੰਘ ਸਰਾਭਾ। (੨) ਸਰਦਾਰ ਜਗਤ ਸਿੰਘ ਸੁਰ ਸਿੰਘ (ਅੰਮ੍ਰਿਤਸਰ)। (੩) ਸਰਦਾਰ ਹਰਨਾਮ ਸਿੰਘ ਭਟੀਗਰਾਂ (ਸਿਆਲਕੋਟ)। (੪) ਵਿਸ਼ਨੂੰ ਗਣੇਸ਼ ਪਿੰਗਲੇ ਤਲੇਗਾੳੂਂ ਪੂਨਾ। (੫) ਸਰਦਾਰ ਬਖਸ਼ੀਸ਼ ਸਿੰਘ| (੬) ਸਰਦਾਰ ਸੁਰੈਣ ਸਿੰਘ ਗਿਲਵਾਲੀ ਜ਼ਿਲਾ ਅੰਮ੍ਰਤਸਰ।

ਉਪਰੋਕਤ ਛਿਆਂ ਦੇਸ਼ ਵਗਤਾਂ ਨੂੰ ਲਾਹੌਰ ਸੰਟਰਲ ਜੇਹਲ ਵਿੱਚ ਫਾਂਸੀ ਦਿੱਤਾ ਗਿਆ। ਉਨ੍ਹਾਂ ਵਿਚੋਂ ਸਰਦਾਰ ਕਰਤਾਰ ਸਿੰਘ ਸਰਾਭਾ ਸਭ ਤੋਂ ਛੋਟੀ ਉਮਰ ਦਾ ਸੀ। ਹਵਾਈ ਜਹਾਜ਼ਾਂ ਦੇ ਚਲਾਉਂਣ ਤੇ ਬਣਾਉਣ ਦਾ ਕੰਮ ਸਿਖ ਕੇ