ਪੰਨਾ:ਸ਼ਹੀਦ ਭਗਤ ਸਿੰਘ.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ੍ਰ: ਭਗਤ ਸਿੰਘ ਤੋਂ ਪਹਿਲਾਂ ਤੇ

ਪਿਛਲੇ

ਸ਼ਹੀਦਾਂ ਦੀ ਕਹਾਣੀ

ਸ੍ਵਤੰਤ੍ਰਤਾ ਕੁਰਬਾਨੀ ਨਾਲ ਆਉਂਦੀ ਹੈ। ਜਿਨ੍ਹਾਂ ਵੀ ਦੇਸ਼ਾਂ ਦੀ ਜਨਤਾ ਨੇ ਗੁਲਾਮੀ, ਮਾੜੀ ਸ਼ਹਿਨਸ਼ਾਹੀਅਤ ਅਤੇ ਸਰਮਾਏਦਾਰੀ ਸਾਮਰਾਜ ਦੇ ਵਿਰੁਧ ਘੋਲ ਕੀਤਾ ਹੈ, ਉਸ ਨੂੰ ਫਤਹ ਤੋਂ ਪਹਿਲਾਂ ਜਾਨ ਤੇ ਮਾਲ ਦੀ ਭਾਰੀ ਕੁਰਬਾਨੀ ਦੇਣੀ ਪਈ ਹੈ। ਫਰਾਂਸ ਰੂਸ ਅਤੇ ਚੀਨ ਦੀ ਜਨਤਾ ਨੂੰ ਤਾਂ ਆਪਣੇ ਬੱਚਿਆਂ ਦੇ ਲਹੂ ਵਿਚ ਨ੍ਹਾਉਣਾ ਪਿਆ ਹੈ। ਪੂਰੇ ਚਾਲੀ ਸਾਲ ਕਠਣ ਘੋਲ ਕਰਨ ਪਿੱਛੋਂ ਅਜ ਚੀਨ ਦੀ ਜਨਤਾ ਨੇ ਸਰਮਾਏਦਾਰੀ, ਧੱਕੜਸ਼ਾਹੀ, ਨੌਕਰਸ਼ਾਹੀ ਅਤੇ ਸ਼ਹਿਨਸ਼ਾਹੀਅਤ ਤੋਂ ਮਸਾਂ ਛੁਟਕਾਰਾ ਪਾਇਆ ਹੈ। ਹੁਣ ਕੋਰੀਆ ਦੀ ਜਨਤਾ ਸਚੀ ਸ੍ਵਤੰਤ੍ਰਤਾ ਵਾਸਤੇ ਲਾਲਚੀ ਸਰਮਾਏਦਾਰੀ ਸਾਮਰਾਜਾਂ ਨਾਲ ਜਾਨ ਤੋੜਕੇ ਲੜ ਰਹੀ ਹੈ।

ਅੰਗਰੇਜ਼ੀ ਸਾਮਰਾਜ ਦੇ ਵਿਰੁਧ ਹਿੰਦੀਆਂ ਨੇ ਸੰਨ ੧੮੫੭ ਵਿਚ ਪਹਿਲੀ ਬਗ਼ਾਵਤ ਕੀਤੀ। ਉਹ ਬਗ਼ਾਵਤ ਫੇਹਲ ਹੋ ਗਈ। ਹਜ਼ਾਰਾਂ ਹਿੰਦੀ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਉਸਦੇ ਫੇਹਲ ਹੋਣ ਦੇ ਕੁਝ ਕੁ ਕਾਰਨ