ਪੰਨਾ:ਸ਼ਹੀਦ ਭਗਤ ਸਿੰਘ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪)

ਦਾ ਖੁਲ੍ਹਣਾ ਅੰਗ੍ਰੇਜ਼ ਦੀ ਬੇਈਮਾਨੀ ਤੇ ਚਾਲ ਹੈ। ਉਹ ਸਿੱਖਾਂ ਨੂੰ ਕਮਜ਼ੋਰ ਕਰਨਾ ਚਾਹੁੰਦਾ ਤੇ ਉਹਨਾਂ ਦੇ ਧਾਰਮਿਕ ਵਲਵਲੇ ਤੇ ਨਿਸਚੇ ਨੂੰ ਕੁਚਲਣਾ ਚਾਹੁੰਦਾ ਹੈ। ਉਨ੍ਹਾਂ ਆਪਣੇ ਚੇਲਿਆਂ ਸਮੇਤ ਬੁਚੜਾਂ, ਮੜ੍ਹੀਆਂ, ਮਸਾਣੀਆਂ, ਮਨ-ਮਤੀਆਂ ਦੇ ਵਿਰੁਧ ਜਜ਼ਬਾ ਪੈਦਾ ਕੀਤਾ। ਥੋੜੇ ਸਮੇਂ ਵਿਚ ਹੀ ਜਿਸਦਾ ਇਹ ਅਸਰ ਹੋਇਆ ਕਿ ਅੰਮ੍ਰਿਤਸਰ, ਰਾਏਕੋਟ, ਮਲੌਦ ਮਲੇਰ ਕੋਟਲਾ ਦੇ ਬੁਚੜਾਂ ਉਤੇ ਨਾਮ ਧਾਰੀਆਂ ਨੇ ਹਮਲੇ ਕੀਤੇ। ਬੁਚੜਾਂ ਨੂੰ ਮਾਰਿਆ ਗਿਆ। ਉਨ੍ਹਾਂ ਬੁਚੜਾਂ ਦੇ ਕਤਲਾਂ ਬਦਲੇ ਨਾਮਧਾਰੀ ਸਿੰਘਾਂ ਨੂੰ ਵੱਡੀ ਕੁਰਬਾਨੀ ਕਰਨੀ ਪਈ। ਅੰਮ੍ਰਤਸਰ ਦੇ ਬੁਚੜਾਂ ਦੇ ਮਾਰਨ ਦੇ ਦੋਸ਼ ਵਿਚ ਇਨ੍ਹਾਂ ਸਿੰਘਾਂ ਨੂੰ ਫਾਂਸੀ ਦੀ ਸਜ਼ਾ ਹੋਈ:-

(੧) ਭਾਈ ਫਤਹਿ ਸਿੰਘ ਦੁਕਾਨਦਾਰ ਅੰਮ੍ਰਤਸਰ

(੨) ਭਾ: ਵੀਹਲਾ ਸਿੰਘ ਪਿੰਡ ਨਾਰਲੀ, ਲਾਹੌਰ।

(੩) ਹਾਕਮ ਸਿੰਘ ਪਿੰਡ ਮੌੜੇ ਅੰਮ੍ਰਤਸਰ।

(੪) ਭਾ: ਲਹਿਣਾਸਿੰਘ ਰੰਧਾਵੇ ਪਖੋਕੇ ਗੁਰਦਾਸਪੁਰ।

ਕਾਲੇ ਪਾਣੀ ਦੀ ਸਜ਼ਾ:-

(੫) ਲਾਲ ਸਿੰਘ ਅੰਮ੍ਰਤਸਰ।

(੬) ਲਹਿਣਾ ਸਿੰਘ ਅੰਮ੍ਰਤਸਰ।

ਰਾਏ ਕੋਟ ਦੇ ਕਤਲ ਦੇ ਸਬੰਧ ਵਿਚ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਮਿਲੀ ਉਹ ਭਾਈ ਮਸਤਾਨ ਸਿੰਘ, ਭਾ: ਗੁਰਮੁਖ ਸਿੰਘ ਤੇ ਭਾ: ਮੰਗਲ ਸਿੰਘ ਜੀ ਤੇ ਗਿਆਨੀ ਰਤਨ ਸਿੰਘ ਜੀ ਸਨ।

ਨਾਮਧਾਰੀ ਸਿੰਘਾਂ ਨੂੰ ਸਭ ਤੋਂ ਵੱਡੀ ਕੁਰਬਾਨੀ ਮਲੇਰ,