ਪੰਨਾ:ਸ਼ਹੀਦ ਭਗਤ ਸਿੰਘ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫)

ਕੋਟਲੇ ਵਿਚ ਕਟਨੀ ਪਈ । ੧੫ ਜਨਵਰੀ ੧੮੭੨ ਨੂੰ ਸੌ ਕੁ ਨਾਮਧਾਰੀ ਸਿੰਘਾਂ ਨੇ ਮਲੇਰ ਕੋਟਲੇ ਉਤੇ ਹੱਲਾ ਬੋਲਿਆ ਸੀ ਸਿੰਘਾਂ ਤੇ ਪੁਲਸ ਵਾਲਿਆਂ ਦੇ ਵਿਚਾਲੇ ਮੁਕਾਬਲਾ ਹੋਇਆ। ਅਹਿਮਦਖਾਨ ਕੋਤਵਾਲ ਤੇ ਸਠ ਸਿਪਾਹੀ ਮਲੇਰ ਕੋਟਲੀਆਂ ਦੇ ਮਰੇ ਅਤੇ ਸਤਾਂ ਕੂਕਿਆਂ ਨੇ ਸ਼ਹੀਦੀ ਪਾਈ । ਲੜਾਈ ਤੇ ਲੁਟ ਮਾਰ ਪਿਛੌਂ ਨਾਮਧਾਰੀਏ ਸ਼ਹਿਰੋਂ ਬਾਹਰ ਨਿਕਲ ਗਏ। ਪਰ ਮਿਸਟਰ ਕਾਵਨ ਡਿਪਟੀ ਕਮਿਸ਼ਨਰ ਦੇ ਯਤਨ ਨਾਲ ਜਬਾ ਘੇਰ ਲਿਆ ਗਿਆ | ਮਿਸਟਰ ਕਾਵਨ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਬਿਨਾਂ ਕਿਸੇ ਮੁਕਦਮਾ ਚਲਾਏ ਦੇ ੪੯ ਨਾਮਧਾਰੀਆਂ ਨੂੰ ਤੋਪਾਂ ਨਾਲ ਉਡਾ ਦਿੱਤਾ। ਇੱਕ ਨੂੰ ਤਲਵਾਰ ਨਾਲ ਕਟ ਕੇ ਟੋਟੇ ਟੋਟੇ ਕੀਤਾ । ਇਸਦੇ ਪਿਛੋਂ ਕਮਿਸ਼ਨਰ ਟੀ. ਡੀ. ਫੌਰਸਾਈਥ ਕੋਟਲੇ ਪਜਾ । ਉਸ ਨੇ ਵੀ ਢਿਲ ਨਾ ਕੀਤੀ । ਬਗਾਵਤ ਦੇ ਦੋਸ਼ ਵਿਚ ਹੇਠ ਲਿਖੇ ੧੬ ਸਿੰਘਾਂ ਨੂੰ ੧੮ ਜਨਵਰੀ ੧੮੭੨ ਈ: ਨੂੰ ਆਪਣੀਆਂ ਅੱਖਾਂ ਸਾਹਮਣੇ ਤੋਪਾਂ ਨਾਲ ਉਡਾਉਣ ਦਾ ਹੁਕਮ ਦਿੱਤਾ:-

(੧) ਭਾਈ ਅਲਬੇਲ ਸਿੰਘ ਪਿੰਡ ਵਾਲੀਆਂ ਪਟਿਆਲਾ

(੨) ਭਾਈ ਰੂੜ ਸਿੰਘ ਪਿੰਡ ਮੱਲੂ ਮਾਜਰਾ

(੩) ਭਾਈ ਕੇਸਰ ਸਿੰਘ ਪਿੰਡ ਗਿੱਲਾਂ ਨਾਭਾ।"

(੪) ਭਾਈ ਸੇਠਾ ਸਿੰਘ ਪਿੰਡ ਰੱਬੋਂ ਲੁਧਿਆਣਾ।

(੫) ਭਾਈ ਅਨੂਪ ਸਿੰਘ ਪਿੰਡ ਸਕਰੌਦੀ ਪਟਿਆਲਾ।

(੬) ਭਾਈ ਸੋਭਾ ਸਿੰਘ ਪਿੰਡ ਰੱਬੋਂ ਲੁਧਿਆਣਾ।

(੭) ਭਾਈ ਵਰਿਆਮ ਸਿੰਘ ਪਿੰਡ ਨੂੰ

(੮) ਭਾਈ ਸ਼ਾਮ ਸਿੰਘ ਜੋਗੇ ਨਾਭਾ।"