ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ। ਅਜਿਹੀਆਂ ਡਾਇਰੀਆਂ ਕਈ ਵਾਰ ਕਿਸੇ ਮਜਨੂੰ ਤੇ ਛਿੱਤਰ-ਪਤਾਣ ਦਾ ਕਰਨ ਵੀ ਬਣ ਜਾਂਦੀਆਂ ਹਨ, ਦੁਸ਼ਮਣੀਆਂ ਦਾ ਕਾਰਨ ਵੀ ਬਣ ਜਾਂਦੀਆਂ ਹਨ, ਗੱਲ ਮਾਰ ਮਈ ਤੱਕ ਵੀ ਪਹੁੰਚ ਸਕਦੀ ਹੈ। ਅਜਿਹੀ ਹੀ ਕਿਸੇ ਲੜਕੀ ਦੀ ਡਾਇਰੀ ਕਦੀ ਉਨ੍ਹਾਂ ਦੇ ਘਰਦਿਆਂ ਦੇ ਹੱਥ ਲੱਗ ਜਾਵੇ ਤਾਂ ਉਹਦਾ ਨਤੀਜਾ ਕੀ ਨਿਕਲ ਸਕਦਾ ਹੈ, ਤੁਸੀਂ ਆਪ ਹੀ ਅੰਦਾਜਾ ਲਗਾ ਸਕਦੇ ਹੋ। ਧੌਲਾ-ਧੁੱਪਾ-ਜੁੱਤੀ-ਪਤਾਣ ਤਾਂ ਗੱਲ ਥੋੜੀ ਹੈ। ਕਈ ਵਾਰ ਕਾਲਜ ਜਾਣਾ ਵੀ ਸਦਾ ਲਈ ਬੰਦ ਹੋ ਜਾਂਦਾ ਹੈ। ਮਜਨੂੰ ਮੀਆਂ ਨੂੰ ਟੈਲੀਫੋਨ ਸੰਦੇਸ਼ ਪਹੁੰਚਾਉਣ ਵੀ ਔਖਾ ਹੋ ਜਾਂਦਾ ਹੈ। ਅਜਿਹੀਆਂ ਡਾਇਰੀਆਂ ਦਾ ਰਿਕਾਰਡ ਰਿਸ਼ਤੇ ਤੋੜਨ ਦੀ ਨੌਬਤ ਵੀ ਲਿਆ ਸਕਦਾ ਹੈ ਅਤੇ ਨਵੇਂ ਰਿਸ਼ਤੇ ਪੈਦਾ ਕਰਨ ਵਿੱਚ ਅੜਿਕਾ ਵੀ ਡਾਹ ਸਕਦਾ ਹੈ।

ਕਿਹੜਾ ਵਰਗ ਜਾਂ ਕਿਸ ਕਿਸਮ ਦੇ ਵਿਅਕਤੀ ਡਾਇਰੀ ਨੂੰ ਬਕਾਇਦਾ ਮੇਨਟੇਨ ਕਰਦੇ ਹਨ, ਇਸ ਸੰਬੰਧ ਵਿੱਚ ਕਿਸੇ ਨਿਰਣੇ 'ਤੇ ਨਹੀਂ ਪੁੱਜਿਆ ਜਾ ਸਕਦਾ। ਯੂਰਪ ਵਿੱਚ ਇਸ ਸੰਬੰਧੀ ਭਾਵੇਂ ਕੋਈ ਮਾਪਦੰਡ ਪ੍ਰਾਪਤ ਹੋ ਸਕਦਾ ਹੋਵੇ ਪ੍ਰੰਤੂ ਭਾਰਤ ਵਿੱਚ ਬਕਾਇਦਾ ਡਾਇਰੀ ਉਹੀ ਲੋਕ ਲਿਖਦੇ ਹੋਣਗੇ, ਜਿਨ੍ਹਾਂ ਨੂੰ ਦਿਨ ਭਰ ਕੋਈ ਕੰਮ ਨਹੀਂ ਹੁੰਦਾ ਅਤੇ ਰਾਤ ਨੂੰ ਜਲਦੀ ਨੀਂਦ ਨਹੀਂ ਆਉਂਦੀ ਹੋਵੇਗੀ। ਪ੍ਰੰਤੂ ਅਜਿਹੇ ਆਦਮੀ ਦੀ ਡਾਇਰੀ ਵਿੱਚ ਲਿਖਣ ਨੂੰ ਵੀ ਕੀ ਹੋ ਸਕਦੈ? ਇਹ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ।

ਡਾਇਰੀ ਦੀਆਂ ਬਹੁਤ ਸਾਰੀਆਂ ਕਿਸਮਾਂ ਹੋ ਸਕਦੀਆਂ ਹਨ। ਬਿਜ਼ਨਸਮੈਨ ਦੀ ਡਾਇਰੀ, ਦੁਕਾਨਦਾਰ ਦਾ ਵਹੀ-ਖਾਤਾ, ਮਜ਼ਦੂਰ ਜਾਂ ਕਾਰੀਗਰ ਦੀ ਡਾਇਰੀ, ਮਿਲਕਮੇਨ ਦੀ ਡਾਇਰੀ ਅਤੇ ਸਰਕਾਰੀ ਮੁਲਾਜ਼ਮਾਂ ਦੀਆਂ ਡਾਇਰੀਆਂ ਵਿੱਚੋਂ ਵਿਸ਼ੇਸ਼ ਕਰਕੇ ਅਧਿਆਪਕ ਦੀ ਡਾਇਰੀ। ਇੱਕ ਸੱਭਿਅਕ ਅਤੇ ਸਿਨਸੀਅਰ ਅਧਿਆਪਕ ਜ਼ਰੂਰ ਡਾਇਰੀ ਲਿਖੇਗਾ। ਪ੍ਰੰਤੂ ਕੁੱਝ ਅਧਿਆਪਕ ਆਪਣੇ ਆਪ ਨੂੰ ਆਪਣੇ ਬਾਸ ਦੀਆਂ ਨਜ਼ਰਾਂ ਵਿੱਚ ਵਿਸ਼ੇਸ਼ ਦਰਜਾ ਦੁਆਉਣ ਦੇ ਨਜ਼ਰੀਏ ਨਾਲ ਵੀ ਡਾਇਰੀ ਲਿਖਦੇ ਹਨ। ਅਹਿਜੇ ਅਧਿਆਪਕ ਰੋਜ਼ਾਨਾ ਪਹਿਲੇ ਪੀਰੀਅਡ ਆਪਣੇ ਸਕੂਲ ਮੁਖੀ ਦੀ ਮੇਜ਼ 'ਤੇ ਆਪਣੀ ਡਾਇਰੀ ਪਰੋਸ ਕੇ ਬਾ-ਅਦਬ ਸ਼ਾਈਨ ਕਰਵਾ ਕੇ ਬੈਂਕਯੂ ਬੋਲ ਕੇ ਦਫ਼ਤਰ 'ਚੋਂ ਬਾਹਰ ਹੋ ਜਾਂਦੇ ਹਨ। ਉਹ ਆਪਣੀ ਡਾਇਰੀ ਅਨੁਸਾਰ ਕੰਮ ਕਰਵਾਉਂਦੇ ਹਨ ਜਾਂ ਨਹੀਂ ਉਹ ਆਪਣੀ ਡਾਇਰੀ ਪ੍ਰਤੀ ਕਿੰਨੇ ਕੁ ਵਫ਼ਾਦਾਰ ਹਨ ਇਹ ਇੱਕ ਵੱਖਰਾ ਵਿਸ਼ਾ ਹੈ। ਹਾਂ, ਅਜਿਹਾ ਜ਼ਰੂਰ ਕਿ ਉਹ ਸਾਡੇ ਵਰਗੇ ਅਧਿਆਪਕ, ਜੇ ਡਾਇਰੀ ਨੂੰ ਡਾਇਰੀਆ ਸਮਝਦੇ ਹਨ, ਉਨ੍ਹਾਂ ਵਾਸਤੇ ਵਖਤ ਖੜਾ ਕਰਨ ਵਿੱਚ ਜ਼ਰੂਰ ਕਾਮਯਾਬ ਹੋ ਜਾਂਦੇ। ਫਿਰ ਬੱਧੇ-ਰੁੱਧੇ ਸਾਡੇ ਵਰਗ ਅਧਿਆਪਕ ਨੂੰ ਵੀ ਇਸ ਪਰਸੀਜਰ ਵਿੱਚ ਦੀ ਲੰਘਣਾ ਪੈਂਦਾ ਹੈ ਕਿਉਂਕਿ ਮਹਿਕਮਾ ਡਾਇਰੀ ਪ੍ਰਤੀ ਬੜਾ ਸੰਗੀਨ ਨਜ਼ਰੀਆ ਰੱਖਦਾ ਹੈ ਜਦੋਂ ਵੀ ਕਈ

ਸੁੱਧ ਵੈਸ਼ਨੂੰ ਢਾਬਾ/114