ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਨੂੰ ਆਪੋ ਆਪਣੇ ਪੀਰੀਅਡ ਦਾ ਰੁਟੀਨ ਮੁਤਾਬਿਕ ਪਤਾ ਹੀ ਹੁੰਦਾ ਸੀ। ਸੋ ਟਾਈਮ ਟੇਬਲ ਸੰਬੰਧੀ ਹੁਣ ਜਾਂ ਨਿਕਟ ਭਵਿੱਖ ਵਿੱਚ ਕੋਈ ਘਾਟ ਵਾਧ ਜਾਂ ਫੇਰ ਬਦਲ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਸੀ ਆ ਰਹੀ।ਉਧਰੋਂ ਮੇਰਾ ਟੇਲੈਂਟ ਮੈਨੂੰ ਨਿੱਤ ਹੁੱਜਾਂ ਮਾਰੇ, ਹੁਣ ਦਿਖਾ ਆਪਣਾ ਟੇਲੈਂਟ।

ਅੰਤ ਨੂੰ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਇਸ ਸਕੂਲ ਵਿੱਚ ਤਾਂ ਆਪਣਾ ਟੇਲੈਂਟ ਦਿਖਾਉਣ ਦੇ ਕੋਈ ਚਾਂਸ ਨਜ਼ਰ ਨਹੀਂ ਆ ਰਹੇ, ਹੋਵੇ ਨਾ ਤਾਂ ਸਕੂਲ ਹੀ ਬਦਲਿਆ ਜਾਵੇ।

ਖੈਰ ਜੀ ਅੱਗਾ ਪਿੱਛਾ ਕਰਕੇ ਬਦਲੀ ਦਾ ਜੁਗਾੜ ਵੀ ਕਰ ਲਿਆ। ਨਵਾਂ ਸੀਜ਼ਨ ਸ਼ੁਰੂ ਹੁੰਦੇ ਹੀ ਨਵੇਂ ਸਕੂਲ ਵਿੱਚ ਜਾ ਜੁਆਇਨ ਕਰ ਲਿਆ। ਸੀਜਨ ਦੀ ਸ਼ੁਰੂਆਤ ਸੀ, ਗਰਮੀ ਦੀਆਂ ਛੁੱਟੀਆਂ ਆ ਰਹੀਆਂ ਸਨ। ਛੁੱਟੀਆਂ ਤੋਂ ਆਉਂਦਿਆਂ ਟਾਈਮ ਟੇਬਲ ਨੂੰ ਨਵੇਂ ਸਿਰਿਉਂ ਸੈਟ ਕਰਨਾ ਸੀ, ਕਿਉਂਕਿ ਕੁੱਝ ਅਧਿਆਪਕ ਬਦਲ ਗਏ ਸਨ ਅਤੇ ਕੁੱਝ ਨਵੇਂ ਆ ਗਏ ਸਨ। ਸੋ ਗੁੱਡ ਬੁਕਸ ਵਿੱਚ ਆਉਣ ਦਾ ਇਸ ਤੋਂ ਵਧੀਆ ਮੌਕਾ ਫੇਰ ਨਹੀਂ ਸੀ ਹੱਥ ਆ ਸਕਦਾ। ਸੋ ਅਸੀਂ ਜੀ ਹੁੱਬ ਕੇ ਆਪਣੀਆਂ ਸੇਵਾਵਾਂ ਸਾਹਿਬ ਨੂੰ ਪੇਸ਼ ਕਰ ਦਿੱਤੀਆਂ। ਸ਼ਾਬਸ਼! ਵਾਹ ਬਈ ਵਾਹ, ਗਿੱਲ ਸਾਹਬ ਤਾਂ ਛੁਪੇ ਰੁਸਤਮ ਨਿਕਲੇ। ਮੁੱਖ ਅਧਿਆਪਕ ਨੇ ਸਾਨੂੰ ਪੂਰੀ ਫੂਕ ਛੱਕਾ ਦਿੱਤੀ। ਆਹ ਤਾਂ ਜੀ ਆਪਾਂ ਨੂੰ ਹੀਰਾ ਮਿਲ ਗਿਆ ਹੀਰਾ, ਉਸ ਨੇ ਸੈਕਿੰਡ ਹੈਡਮਾਸਟਰ ਵੱਲ ਅੱਖ ਦਾ ਇਸ਼ਾਰਾ ਕਰਦੇ ਹੋਏ ਵਿਅੰਗਤਮਕ ਢੰਗ ਨਾਲ ਆਖਿਆ। ਅਸੀਂ ਵੀ ਅੰਦਰੋਂ ਅੰਦਰੀ ਫੁੱਲ ਕੇ ਭੜੋਲਾ ਬਣ ਗਏ ਆਖਰ ਗੁੱਡ ਬੁਕਸ ਵਿੱਚ ਆਉਣ ਦੀ ਸ਼ੁਰੂਆਤ ਹੋਣ ਲੱਗੀ ਸੀ। ਟੇਲੈਂਟ ਦਿਖਾਉਣ ਦਾ ਇਸ ਤੋਂ ਵਧੀਆ ਮੌਕਾ ਫੇਰ ਕਿੱਥੋਂ ਹੱਥ ਆਉਣ ਵਾਲਾ ਸੀ। ‘ਗੱਲ ਈ ਕੋਈ ਨੀ ਸਾਹਿਬ ਜੀ’, ਆਪਣੇ ਤਾਂ ਖੱਬੇ ਹੱਥ ਦਾ ਕੰਮ ਐ ਜੀ’ ਅਸੀਂ ਜੀ ਹੱਬ ਕੇ ਐਲਾਨ ਕਰ ਦਿੱਤਾ।

ਅਗਲੇ ਦਿਨ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਘਰੇ ਵੀ ਟਾਈਮ ਟੇਬਲ ਸਕੂਲ ਵੀ ਟਾਈਮ ਟੇਬਲ। ਦਿਨੇ ਵੀ ਟਾਈਮ ਟੇਬਲ, ਰਾਹੀਂ ਵੀ ਟਾਈਮ ਟੇਬਲ। ਹੈਰਾਨੀ ਦੀ ਗੱਲ ਇਹ ਕਿ ਜਿਹੜੇ ਵੀ ਨੁਕਤੇ ਟੇਨਿੰਗ ਦੌਰਾਨ ਨੋਟ ਕੀਤੇ ਸਨ ਕਿਤੇ ਵੀ ਕੋਈ ਫਿੱਟ ਨਾ ਆਵੇ। ਮੈਂ ਤਾਂ ਹੀ ਪੂਰੀ ਤਰ੍ਹਾਂ ਉਲਝ ਗਿਆ। ਘਰੇ ਵੀ ਜੁਆਕਾਂ ਨੂੰ ਵੱਢ ਖਾਊਂ ਸਕੂਲ ਵੀ ਜੁਆਕਾਂ ਨੇ ਆਉਣਾ ਆਪਣਾ ਪੀੜ ਐ ਜੀ ਤੁਸੀਂ ਚੱਲੋ ਮੈਂ ਆਇਆ ਕਹਿਕੇ ਫੇਰ ਟਾਈਮ ਟੇਬਲ ਦੀ ਜਮਾ ਘਟਾਉ ਵਿੱਚ ਉਲਝ ਜਾਣਾ ਜੁਆਕਾਂ ਨੇ ਜਮਾਤ ਵਿੱਚ ਅੱਡ ਛਿੱਤਰੋ ਛਿੱਤਰੀ ਹੋਈ ਜਾਣਾ।

ਨਵੇਂ ਸਕੂਲ ਆ ਕੇ ਥੋਨੂੰ ਕੀ ਹੋ ਗਿਆ, ਕਿਤੇ ਕਿਤੇ ਬਹਿਕ ਮੱਖੀਆਂ ਜੀਆਂ ਮਾਰਨ ਲੱਗ ਪੈਨੇ ਆਂ ਕਿਤੇ ਕਿਤੇ ਬਹਿਕ ਘਰ ਦੇ ਕਹਿਣ ਲੱਗੇ ਪੁਰਾਣੇ ਸਕੂਲ ਵਿੱਚ ਤਾਂ ਅਜਿਹਾ ਕਦੇ ਨਹੀਂ ਸੀ ਹੋਇਆ। ਐਨਾ ਕੰਮ ਐ

ਸੁੱਧ ਵੈਸ਼ਨੂੰ ਢਾਬਾ/57