ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (ਮਰਦਾਨੇ ਦਾ ਪਹਿਰਾਵਾ ਦੇਖ ਸਾਧ ਨੱਕ ਬੁੱਲ ਵੱਟਦਾ ਮੁੜ ਜਾਂਦਾ

ਹੈ।)

ਮਰਦਾਨਾ:(ਹੈਰਾਨ) ਤੂੰ!...(ਇੱਕ ਪਾਸੇ ਲੈ ਜਾ ਕੇ ਬਿਠਾਉਂਦਾ ਹੈ।)

ਮਰਦਾਨਾ: ਪਾਪ ਧੋਣ ਆਈ ਸੀ ਤੂੰ ਵੀ!

ਨੇਹਰਾ: ਜਿਉਂਦੇ ਜੀ ਲੋੜ ਨਹੀਂ ਖੇਚਲ ਦੀ। ਹੱਡੀਆਂ ਰੋੜਨ ਨਾਲ ਵੀ ਸਰ

ਜਾਂਦੈ। (ਮੁਸਕਰਾਉਂਦੀ ਹੈ।) ਤੂੰ ਸੁਣਾ..., ਕਿੱਥੇ ਪਹੁੰਚਿਆਂ?

ਮਰਦਾਨਾ: ਗੁਰੂ ਦੇ ਨਾਲ-ਨਾਲ!


ਨੇਹਰਾ: ਗੁਰੂ ਦੇ ਨਾਲ! (ਗੰਭੀਰ ਹੋ ਜਾਂਦੀ ਹੈ। ਅੱਖਾਂ ਬੰਦ ਕਰ ਲੈਂਦੀ ਹੈ।)

(ਨੇਹਰਾ ਉਦਾਸ ਹੋ ਜਾਂਦੀ ਹੈ। ਮਰਦਾਨਾ ਗੌਰ ਨਾਲ ਦੇਖਦਾ ਹੈ। ਪਿਛਲੇ

ਪਾਸਿਓਂ ਆਵਾਜ਼ਾਂ ਆਉਂਦੀਆਂ ਹਨ। ਮਰਦਾਨਾ ਉਠ ਕੇ ਦੇਖਦਾ ਹੈ।

ਭੀੜ ਉਲਟ ਦਿਸ਼ਾ ਵੱਲ ਜਾਂਦੀ ਹੈ।

ਮਰਦਾਨਾ: ਨਾਂਗੇ ਸਾਧ ਗੰਗਾ ਨਹਾਉਣ ਚੱਲੇ...।

(ਚੁਪੀ)

ਮਰਦਾਨਾ: ਸਭ ਉਸੇ ਪਾਸੇ ਜਾ ਰਹੇ ਨੇ...। (ਕੋਲ ਬੈਠ ਜਾਂਦਾ ਹੈ)

ਨੇਹਰਾ: (ਝਟਕੇ ਨਾਲ ਮਰਦਾਨੇ ਵੱਲ ਦੇਖਦੀ ਹੈ) ਨਾਂਗੇ! ਉਹ ਨਿਪੱਤੀ... ਯਾਦ

ਏ ਤੈਨੂੰ?

(ਮਰਦਾਨਾ ਇਕਰਾਰ 'ਚ ਸਿਰ ਹਿਲਾਉਂਦਾ ਹੈ।)

ਮਰਦਾਨਾ: (ਬਿਨਾ ਉਸ ਵੱਲ ਦੇਖੇ) ਹਾਂ...ਉਹ! ਬਿਨਾ ਛੱਤ ਦੇ ਮੰਦਰ ਹੇਠਾਂ ਬੈਠੀ

... ਸੁੱਚੀ ਅੱਗ ਵਰਗੀ...

ਨੇਹਰਾ: ਪਤਾ ਨੀ ਕਿੰਨੇ ਅਰਸੇ ਤੋਂ ਵਸਤਰ ਉਸਨੇ ਅੰਗ ਨਹੀਂ ਛੁਹਾਏ! ਤੂੰ ਕੀ

ਦੇਖਿਆ ਭਲਾ ਉਸ ਵਿੱਚ?

(ਪਿਛਲੇ ਪਾਸਿਓਂ ਨਾਂਗਿਆਂ ਦੇ ਜਲੂਸ ਦੀਆਂ ਆਵਾਜ਼ਾਂ ਆਉਂਦੀਆਂ

ਹਨ।

ਮਰਦਾਨਾ: ...ਦੇਖਿਆ, ਕੱਪੜਿਆਂ ਦੇ ਨਾਲ ਈ ... ਨਗਨਤਾ ਕਿਤੇ ਦੂਰ ਚਲੀ

ਗਈ ਏ! (ਚੁੱਪੀ) ਤੇਰਾ ਉਸਨੂੰ ਬਹੁਤ ਫ਼ਿਕਰ ਰਹਿੰਦਾ ਸੀ।

ਨੇਹਰਾ: ਸ਼ਾਇਦ ਭਵਿੱਖ ਐ ਉਹ ਮੇਰਾ! (ਚੁੱਪੀ) ਲਾਹੌਰ ਦੀ ਸਭ ਤੋਂ ਮਸ਼ਹੂਰ

ਨਾਚੀ ਸੀ, ਜਦ ਵਸਤਰ ਪਾਉਣੇ ਛੱਡੇ ਤਾਂ ਗਾਹਕ...ਡਰ ਗਏ... ਭੱਜ

47