ਸਮੱਗਰੀ 'ਤੇ ਜਾਓ

ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਮ ਵਿਚੋਂ ਨਹੀਂ ਨਿਕਲੀ। ਇਸ ਸਾਂਝ ਦਾ ਆਧਾਰ ਅਨ੍ਹੇਰ-ਬਿਰਤੀ, ਝਾੜੇ ਤਵੀਤ, ਜੰਤਰ ਮੰਤਰ, ਕਬਰਾਂ ਪੀਰਾਂ ਦੀ ਪੂਜਾ ਹੈ। ਕਿਸੇ ਦੂਜੇ ਦੇ ਧਰਮ ਨਾਲ ਸੰਬੰਧਿਤ ਰਹੁ-ਰੀਤਾਂ ਨੂੰ ਅਪਣਾ ਲੈਣਾ ਵੀ ਉਥੇ ਹੀ ਵਾਪਰਦਾ ਹੈ, ਜਿਥੇ ਮਨੁੱਖੀ ਮਜਬੂਰੀ ਅਕਲ ਦੀ ਹੱਦ ਅੰਦਰਲੇ ਸਮਾਧਾਨਾਂ ਦੀਆਂ ਸੀਮਾਂ ਵਿਚ ਨਹੀਂ ਸਮਾਉਂਦੀ। ਕੁਦਰਤੀ ਤੌਰ ਉਤੇ, ਇਸ ਤਰ੍ਹਾਂ ਦੇ ਆਧਾਰ ਉਤੇ ਖੜੀ ਸਾਂਝ ਵੀ ਰੇਤ ਦੀ ਕੰਧ ਹੁੰਦੀ ਹੈ।

ਜਦੋਂ ਇਹ ਰੇਤ ਦੀ ਕੰਧ ਢਹਿ ਹੀ ਪੈਂਦੀ ਹੈ ਤਾਂ ਪੁਰਾਣੀਆਂ ਖਾਰਾਂ ਕੱਢਣ ਬਦਲੇ ਲੈਣ ਦਾ ਵੀ ਮੌਕਾ ਆ ਜਾਂਦਾ ਹੈ। ਸਮਾਜਕ ਤਾਣੀ ਬਿਖਰਣ ਨਾਲ ਇਹਨਾਂ ਭਾਵਨਾਵਾਂ ਨੂੰ ਕਾਬੂ ਵਿਚ ਰੱਖਣ ਵਾਲੀ ਤਾਕਤ ਕੋਈ ਨਹੀਂ ਰਹਿੰਦੀ।

ਪਰ ਸਭ ਤੋਂ ਵੱਡੀ ਗੱਲ, ਇਸ ਦਾ ਆਰਥਕ ਕਾਰਨ ਵੀ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਪੰਜਾਬ ਵਿਚ ਸਮੁੱਚੇ ਤੌਰ ਉਤੇ ਵੀ ਮੁਸਲਮਾਨਾਂ ਦੀ ਬਹੁਗਿਣਤੀ ਸੀ, ਪਰ ਪੱਛਮੀ ਹਿੱਸੇ ਵਿਚ ਤਾਂ ਇਹ ਬਹੁਗਿਣਤੀ ਕਾਫ਼ੀ ਉਘੜਵੀਂ ਸੀ। ਇਸ ਦੇ ਬਾਵਜੂਦ ਸਭ ਚੰਗੇ ਚੰਗੇ ਕੰਮ, ਵਪਾਰ ਆਦਿ ਹਿੰਦੂਆਂ ਸਿੱਖਾਂ ਨੇ ਸਾਂਭੇ ਹੋਏ ਸਨ, ਮੁਸਲਮਾਨ ਜਾਂ ਤਾਂ ਚੋਣਵੇਂ ਰਾਜੇ ਸਨ, ਜਾਂ ਫਿਰ ਨੀਵੇਂ ਕੰਮ ਕਰਨ ਵਾਲੇ ਸਨ। ਅਜੇਹੀ ਸਥਿਤੀ ਵਲ ਦੁੱਗਲ ਦੇ ਬਹੁਤ ਸਾਰੇ ਮੁਸਲਿਮ ਪਾਤਰ ਧਿਆਨ ਦੁਆਉਂਦੇ ਹਨ ਦਿਲ ਦਰਿਆ ਵਿਚ ਸ਼ਬਨਮ ਦਾ ਪਿਓ, ਨਹੁੰ ਤੇ ਮਾਸ ਵਿਚ ਬਲਵਈ ਕਮਾਲ ਆਦਿ)। ਇਸ ਸਥਿਤੀ ਤੋਂ ਪੈਦਾ ਹੁੰਦੇ ਰੋਹ ਦਾ ਦਿਲਚਸਪੀ ਰੱਖਦੇ ਅਨਸਰਾਂ ਨੇ ਪੂਰੀ ਤਰ੍ਹਾਂ ਲਾਭ ਉਠਾਇਆ। ਇਹਨਾਂ ਦਿਲਚਸਪੀ ਰੱਖਦੇ ਅਨਸਰਾਂ ਵਲ ਵੀ ਨਹੁੰ ਤੇ ਮਾਸ ਵਿਚ ਸੰਕੇਤ ਹੋਇਆ ਮਿਲਦਾ ਹੈ। ਬਲਵਈਆਂ ਵਲੋਂ ਵਰਤੇ ਜਾਂਦੇ ਕਾਰਤੂਸਾਂ ਉਪਰ ਮੁਹਰਾਂ ਹਨ - "ਮੇਡ ਇਨ ਇੰਗਲੈਂਡ ਫ਼ਾਰ ਹਿਜ਼ ਹਾਈਨੈਸ ਦੀ ਨਵਾਬ ਆਫ਼ ਬਹਾਵਲਪੁਰ।"

ਜਿਥੇ ਲੋਕ ਸੰਤੁਸ਼ਟ ਅਤੇ ਕੁਝ ਚੇਤੰਨ ਹਨ, ਉਥੇ ਇਹ ਆਰਥਿਕ ਅਨਸਰ ਚੰਗੇ ਪਾਸੇ ਕੰਮ ਕਰਦਾ ਹੈ। ਲਾਇਲਪੁਰ ਵਿਚ ਨਾ ਸਿਰਫ਼ੇ ਫ਼ਸਾਦ ਹੀ ਆਖ਼ਰੀ ਦਮ ਤਕ ਰੁਕੇ ਰਹਿੰਦੇ ਹਨ, ਸਗੋਂ ਮੁਸਲਮਾਨ ਕਲਰਕਾਂ ਦੀਆਂ ਬੀਵੀਆਂ ਵੀ ਆਪਸ ਵਿਚ ਗੱਲਾਂ ਕਰ ਰਹੀਆਂ ਹਨ ਕਿ ਪਾਕਿਸਤਾਨ ਹੋਵੇ ਕਿ ਹਿੰਦੁਸਤਾਨ, ਸਾਡੇ ਘਰਾਂ ਵਾਲਿਆਂ ਨੇ ਤਾਂ ਫ਼ਾਈਲਾਂ ਉਤੇ ਜਾਨਾਂ ਮਾਰ ਕੇ ਹੀ ਕਮਾਈ ਕਰਨੀ ਹੈ।

ਵੇਲੇ ਸਿਰ ਬੁਰਾਈ ਦਾ ਮੁਕਾਬਲਾ ਕਰਨ ਦੀ ਹਿੰਮਤ ਨਾ ਕਰਨਾ ਵੀ ਬੁਰਾਈ ਨੂੰ ਸ਼ਹਿ ਦੇਣਾ ਹੈ। ਅਜੇ ਪਾਕਿਸਤਾਨ ਨਹੀਂ ਬਣਿਆ ਦੇ ਸਿੱਖ ਤੇ ਹਿੰਦੂ ਚੱਦਰਾਂ ਹੇਠ ਦਬ ਕੇ ਬੈਠੇ ਇਕ ਪਾਸੇ ਹਨ, ਚੱਦਰ ਤਾਣ ਕੇ ਨੰਗਾ ਨਾਚ ਕਰ ਰਿਹਾ ਇਕੱਲਾ ਪਠਾਣ ਇਕ ਪਾਸੇ ਹੈ। ਸ਼ਿਕਾਇਤ ਵੀ ਕੀਤੀ ਜਾਂਦੀ ਹੈ ਤਾਂ ਆਪਸ ਵਿਚ। ਉਹ ਵੀ ਘਟਨਾ ਤੋਂ ਮਗਰੋਂ।

ਬੁਜ਼ਦਿਲੀ ਅਤੇ ਮਨ ਦਾ ਚੋਰ ਅੱਗ ਖਾਣ ਵਾਲੇ ਵਿਚ ਭਾਂਬੜ ਦਾ ਕਾਰਨ

83