੧੦੪
ਹੋਰਨਾ ਨੂੰ ਸਾਂਝੀ ਨਹੀਂ ਬਨਾਉਂਣਾ ਚਾਹੁੰਦਾ।[1]
ਉਪਰ ਕਹੇ ਕਥਨ ਤੋਂ ਸਪਸ਼ਟ ਹੈ ਕਿ ਬੱਚੇ ਨੂੰ ਪੂਰਨ ਸੁਤੰਤਰਤਾ ਦੇਣ ਨਾਲ ਉਸ ਦੀ ਬੁਧੀ ਦਾ ਵਿਕਾਸ ਹੋਵੇਗਾ ਨਾ ਉਸ ਦੇ ਚਲਣ ਦੀ ਪਰਪੱਕਤਾ। ਜੇਮਜ਼ ਸਲੀ ਦੇ ਵਿਚਾਰਾਂ ਦੀ ਪੁਸ਼ਟੀ ਅਸੀਂ ਇੰਗਲੈਂਡ ਦੇ ਪਰਸਿੱਧ ਸਿਖਿਆ ਮਨੋਵਿਗਿਆਨਿਕ ਬੈਂਜਾਮਿਨ ਡੰਬਿਲ ਦੇ ਹੇਠ ਲਿਖੇ ਕਥਨ ਵਿਚ ਵੀ ਪਾਉਂਦੇ ਹਾਂ:-
ਸਾਨੂੰ ਇਹ ਕਦੇ ਵੀ ਨਹੀਂ ਭੁਲ ਜਾਣਾ ਚਾਹੀਦਾ ਕਿ ਬੱਚਿਆਂ ਨੂੰ ਪੂਰਨ ਸੁਤੰਤਰਤਾ ਦੇਣਾ ਅਸੰਭਵ ਹੈ। ਅਸੀਂ ਚਾਹੁੰਦੇ ਹਾਂ ਕਿ ਬੱਚਾ ਸਭਯ ਜੀਵਨ ਦੇ ਨਿਯਮਾਂ ਦੀ ਖੁਸ਼ੀ ਖੁਸ਼ੀ ਪਾਲਣਾ ਕਰੇ ਅਤੇ ਜਿੰਨੀ ਜ਼ਿੰਮੇਵਾਰੀ ਆਪਣੇ ਉਤੇ ਲੈ ਸਕੇ ਲਵੇ। ਇਹ ਚੰਗੀ ਗਲ ਹੈ ਕਿ ਅਸੀਂ ਕਰੜਾਈ ਤੋਂ ਬਿਨਾਂ ਹੀ ਬੱਚੇ ਉਤੇ ਕਾਬੂ ਰਖੀਏ ਅਤੇ ਹੁਕਮ ਦੀ ਥਾਂ ਇਸ਼ਾਰੇ ਤੋਂ ਕੰਮ ਲਈਏ। ਜਿਹੜੀਆਂ ਗਲਾਂ ਉਹ ਮਨ ਮਰਜ਼ੀ ਨਾਲ ਕਰ ਸਕਦਾ ਹੈ ਉਨ੍ਹਾਂ ਨੂੰ ਲਭਣਾ ਵੀ ਚੰਗਾ ਹੈ। ਪਰ ਸਾਨੂੰ ਸਦਾ ਇਹ ਧਿਆਨ ਵਿਚ ਰਖਣਾ ਚਾਹੀਦਾ ਹੈ ਕਿ ਜੇ ਅਸੀਂ ਮਾਨਸਿਕ ਧਾਰਾ ਨੂੰ ਲਾਭਵੰਦੀ ਬਣਾਉਣਾ ਚਾਹੁੰਦੇ ਹਾਂ ਤਾਂ ਉਸ ਦੇ ਪਰਵਾਹ ਉਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਕਾਬੂ ਰਖਣਾ ਜ਼ਰੂਰੀ ਹੈ। ਕਦੇ ਕਦੇ ਬੱਚਾ ਸਾਡੇ ਇਸ਼ਾਰੇ ਅਨੁਸਾਰ ਨਹੀਂ ਚਲਦਾ, ਭਾਵੇਂ ਕਿੰਨਾ ਹੀ ਯਤਨ ਕਿਉਂ ਨਾ ਕਰ ਲਿਆ ਜਾਵੇ। ਅਜਿਹੀ ਹਾਲਤ ਵਿਚ ਜੇ ਅਸੀਂ ਬੱਚੇ ਨੂੰ ਆਪਣੇ ਆਪ ਤੇ ਛਡ ਦੇਈਏ ਤਾਂ ਉਸ ਦਾ ਸੁਭਾ ਉਸ ਨੂੰ ਸੁਖ ਅਰਥਾਤ ਨੀਵੇਂ ਪਾਸੇ ਵਲ ਲੈ ਜਾਵੇਗਾ। ਇਸ ਨਾਲ ਉਸ ਦੀ ਨਿਰੀ ਬੁਧੀ ਹੀ ਨਹੀਂ ਸਗੋਂ ਚਲਣ ਦੀ ਵੀ ਹਾਨੀ ਹੋਵੇਗੀ। ਇਸ ਨੂੰ ਰੋਕਣ ਲਈ ਕਦੇ ਕਦੋ ਬਾਲਕ ਉਤੇ ਰੁਹਬ
- ↑ "The most distant acquaintance with the first years of human life tells us that the young children have much in common with the lower animals, their characteristic passions and impulses are centred in the self and the satisfaction of its wants. What is, better marked, for example, than the boundless greed of the child, his keen desire to appropriate and enjoy whatever presents itself and to resent other's participation in such enjoyment." -Studies in Childhood.