੧੦੮
ਸਿਖਾਈ-ਵਿਧੀ ਦੀਆਂ ਹੇਠ ਲਿਖੀਆਂ ਚਾਰ ਸਮੱਸਿਆਵਾਂ ਹਨ—(੧) ਸਿਖਿਆਂ ਕਰਮ ਦੇ ਵਿਸ਼ਿਆਂ ਵਿਚੋਂ ਕਿਸ ਨੂੰ ਪਹਿਲਾਂ ਥਾਂ ਦੇਣਾ ਤੇ ਕਿਸ ਨੂੰ ਪਿਛੋਂ, (੨) ਕਿਥੋਂ ਤਕ ਪਾਠ-ਵਿਸ਼ਿਆਂ ਨੂੰ ਅੱਡ ਅੱਡ ਕਰ ਕੇ ਪੜ੍ਹਾਇਆ ਜਾਵੇ ਅਤੇ ਕਿਥੋਂ ਤਕ ਉਨ੍ਹਾਂ ਨੂੰ ਇਕ ਦੂਜੇ ਨਾਲ ਸਬੰਧਤ ਕਰ ਕੇ, (੩) ਕਿਸੇ ਵਿਸ਼ੇ ਦੇ ਵਖ ਵਖ ਵਰਨਣ ਨੂੰ ਕਿਸ ਕਰਮ ਅਨੁਸਾਰ ਪੜ੍ਹਾਉਣਾ ਠੀਕ ਹੋਵੇਗਾ ਅਤੇ (੪) ਕਿਸੇ ਪਾਠ ਨੂੰ ਪੜ੍ਹਾਉਣ ਵਿਚ ਪਾਠ-ਵਿਸ਼ੇ ਨੂੰ ਕਿਸ ਢੰਗ ਨਾਲ ਬਚਿਆਂ ਨੂੰ ਸਿਖਾਇਆ ਜਾਵੇ ਤਾਂ ਜੁ ਉਨ੍ਹਾਂ ਨੂੰ ਉਸ ਦੀ ਚੰਗੀ ਸਮਝ ਆ ਜਾਵੇ।
ਇਸ ਤਰ੍ਹਾਂ ਸਿਖਾਈ-ਵਿਧੀ ਦੀਆਂ ਚਾਰ ਮੁਖ ਸਮੱਸਿਆਵਾਂ ਹਨ-ਪਾਠ-ਵਿਸ਼ਿਆਂ ਦੇ ਕਰਮ ਨੂੰ ਬੰਨ੍ਹਣਾ, ਉਨ੍ਹਾਂ ਦਾ ਆਪਸ ਦਾ ਸਬੰਧ ਨਿਸਚੇ ਕਰਨਾ, ਵਿਸ਼ੇ ਦੇ ਵਖ ਵਖ ਵਰਨਣ ਦਾ ਕਰਮ ਬੰਨ੍ਹਣਾ ਅਤੇ ਸਿਖਾਈ ਦੇ ਢੰਗਾਂ ਨੂੰ ਨਿਸ਼ਚਿਤ ਕਰਨਾ। ਇਨ੍ਹਾਂ ਵਿਚੋਂ ਪਹਿਲੀਆਂ ਦੋ ਸਮੱਸਿਆਵਾਂ ਨੂੰ ਹੱਲ ਕਰਨਾ ਸਕੂਲ ਦੋ ਹੈਡਮਾਂਸਟਰ ਦਾ ਕੰਮ ਹੈ ਅਤੇ ਦੂਜੀਆਂ ਦੇ ਸਮੱਸਿਆਵਾਂ ਨੂੰ ਹੱਲ ਕਰਨਾ ਸਿਖਿਆ ਦੇਣ ਵਾਲੇ ਉਸਤਾਦ ਦਾ ਕੰਮ ਹੈ। ਇਸ ਪਰਕਰਨ ਵਿਚ ਪਿਛਲੀਆਂ ਦੋ ਸਮੱਸਿਆਵਾਂ ਉਤੇ ਹੀ ਚਾਨਣਾ ਪਾਇਆ ਜਾਵੇਗਾ।
ਵਿਧੀ—ਪੂਰਬਕ ਸਿਖਾਈ ਦਾ ਸਰੂਪ
ਜਿਹੜਾ ਉਸਤਾਦ ਆਪਣੀ ਸਿਖਾਈ ਦੇ ਕੰਮ ਨੂੰ ਵਿਧੀ ਪੂਰਬਕ ਕਰਦਾ ਹੈ, ਉਹ ਆਪਣੇ ਵਿਚਾਰਾਂ ਨੂੰ ਪਹਿਲਾਂ ਤੋਂ ਹੀ ਠੁਕ ਸਿਰ ਜੋੜ ਲੈਂਦਾ ਹੈ। ਵਿਚਾਰਾਂ ਨੂੰ ਠੁਕ ਸਿਰ ਜੋੜਨ ਲਈ ਉਸਨੂੰ ਤਿੰਨ ਗਲਾਂ ਧਿਆਨ ਵਿਚ ਰਖਣੀਆਂ ਪੈਂਦੀਆਂ ਹਨ-ਨਿਸ਼ਾਨਾ ਕੀ ਹੈ? ਕਿਥੋਂ ਚਲਣਾ ਹੈ ਅਤੇ ਸੌਖਾ ਰਾਹ ਕਿਹੜਾ ਹੈ। ਨਿਸ਼ਾਨੇ ਨੂੰ ਧਿਆਨ ਵਿਚ ਰਖਣਾ ਹਰ ਤਰ੍ਹਾਂ ਦੇ ਕੰਮ ਨੂੰ ਸਫਲ ਬਨਾਉਣ ਲਈ ਬੜਾ ਜ਼ਰੂਰੀ ਹੈ। ਇਹ ਨਿਯਮ ਜਿਸ ਤਰ੍ਹਾਂ ਬਾਕੀ ਦੇ ਕੰਮਾ ਵਿਚ ਲਾਗੂ ਹੁੰਦਾ ਹੈ ਉਸੇ ਤਰ੍ਹਾਂ ਸਿਖਿਆ ਦੇਣ ਦੇ ਕੰਮ ਵਿਚ ਵੀ ਲਾਗੂ ਹੁੰਦਾ। ਨਿਸ਼ਾਨੇ ਦੇ ਅਨੁਸਾਰ ਹੀ ਰਾਹ ਉਲੀਕੀਦਾ ਹੈ। ਜਿਹੜੇ ਉਸਤਾਦ ਪਾਠ ਨੂੰ ਪੜ੍ਹਾਉਣ ਸਮੇਂ ਆਪਣੇ ਨਿਸ਼ਾਨੇ ਨੂੰ ਭੁਲ ਜਾਂਦੇ ਹਨ, ਉਹ ਇਧਰ ਦੀਆਂ ਗੱਪਾਂ ਹੱਕਣ ਲਗ ਜਾਂਦੇ ਹਨ ਅਤੇ ਆਪਣੇ ਪਾਠ ਨੂੰ ਨਿਸਚਤ ਸਮੇਂ ਵਿਚ ਖਤਮ ਨਹੀਂ ਕਰ ਸਕਦੇ। ਇਸ ਤਰ੍ਹਾਂ ਕੋਰਸ ਵੀ ਪੂਰਾ ਨਹੀਂ ਹੁੰਦਾ। ਜਿਸ ਉਸਤਾਦ ਨੂੰ ਆਪਣੇ ਨਿਸ਼ਾਨੇ ਦਾ ਧਿਆਨ ਜਾਂ ਗਿਆਨ ਨਹੀਂ ਰਹਿੰਦਾ, ਉਸ ਏ ਨਾ ਤੇ ਵਿਚਾਰ ਲੜੀਵਾਰ ਹੁੰਦੇ ਹਨ ਅਤੇ ਨਾ ਉਸ ਦੀ ਸਿਖਾਈ ਠੁਕ ਸਿਰ ਦੀ ਹੁੰਦੀ। ਇਸ ਲਈ ਹਰ ਉਸਤਾਦ ਨੂੰ ਆਪਣਾ ਨਿਸ਼ਾਨਾ ਸਾਹਮਣੇ ਰਖਣਾ ਬੜਾ ਜ਼ਰੂਰੀ ਹੈ
ਦੂਜੀ ਗਲ ਜਿਹੜੀ ਉਸਤਾਦ ਨੂੰ ਸਦਾ ਧਿਆਨ ਵਿਚ ਰਖਣੀ ਚਾਹੀਦੀ ਹੈ, ਇਹ ਹੈ ਕਿ ਉਸ ਨੂੰ ਪਤਾ ਹੋਵੇ ਕਿ ਉਸ ਕਿਥੋਂ ਤੁਰਨਾ ਹੈ। ਇਸ ਦੇ ਲਈ ਉਸਤਾਦ ਨੂੰ ਉਸ ਵਿਸ਼ੇ ਬਾਰੇ ਬਚਿਆਂ ਦੇ ਗਿਆਨ ਤੋਂ ਜਾਣੂ ਹੋਣਾ ਬੜਾ ਜ਼ਰੂਰੀ ਹੈ। ਬੱਚੇ ਜੋ ਕੁਝ ਜਾਣਦੇ ਹੋਣ ਉਸੇ ਦੇ ਅਧਾਰ ਤੇ ਉਨ੍ਹਾਂ ਨੂੰ ਨਵਾਂ ਗਿਆਨ ਦਿਤਾ ਜਾ ਸਕਦਾ ਹੈ। ਉਸਤਾਦ ਬਚਿਆਂ ਦੇ ਗਿਆਨ ਬਾਰੇ ਜਿੱਨੀ ਵਧੇਰੇ ਜਾਣਕਾਰੀ ਰਖਦਾ ਹੈ ਉਨੀ ਹੀ ਸੁਘੜ ਰੀਤੀ ਨਾਲ ਉਹ ਉਨ੍ਹਾਂ ਨੂੰ ਪੜ੍ਹਾ ਸਕਦਾ ਹੈ। ਇਹ ਜਾਣਕਾਰੀ ਇਕਦਮ ਹੀ ਨਹੀਂ ਹੋ ਜਾਂਦੀ, ਇਸ ਦੇ ਲਈ ਬਚਿਆਂ ਨਾਲ ਕੁਝ ਸਮਾਂ ਮੇਲ ਮਿਲਾਪ ਰਖਣਾ ਜ਼ਰੂਰੀ ਹੈ। ਯੋਗ ਉਸਤਾਦ ਸਦਾ ਬਚਿਆਂ ਦੇ ਮਨ ਨੂੰ ਟਟੋਲਦਾ ਰਹਿੰਦਾ ਹੈ। ਉਸਨੂੰ ਸਦਾ ਇਹ ਜਾਨਣ ਦੀ ਲਾਲਸਾ ਬਣੀ ਰਹਿੰਦੀ ਹੈ ਕਿ