੧੧੦
ਦੀ ਥਾਂ ਵਿਕਾਸ ਹੋਵੇ। ਸਿਖਿਆ-ਵਿਗਿਆਨੀਆਂ ਨੇ ਇਸ ਤਰ੍ਹਾਂ ਦੀ ਸਿਖਿਆ ਵਿਧੀ ਦੇ ਕੁਝ ਸਿਯਮ ਬਨਾਏ ਹਨ। ਇਨ੍ਹਾਂ ਨਿਯਮਾਂ ਨੂੰ ਜਾਨਣਾ ਹਰ ਉਸਤਾਦ ਲਈ ਆਪਣੇ ਪਾਠ ਨੂੰ ਸੁਆਦੀ ਅਤੇ ਸਮਝ ਵਿਚ ਆ ਜਾਣ ਵਾਲਾ ਬਣਾਉਣ ਲਈ ਬੜਾ ਜ਼ਰੂਰੀ ਹੈ।
ਸੁਯੋਗ ਸਿਖਾਈ-ਵਿਧੀ ਦੇ ਨਿਯਮ
ਸੁਯੋਗ ਸਿਖਾਈ ਵਿਧੀ ਦੇ ਹੇਠ ਲਿਖੇ ਦਸ ਨਿਯਮ ਹਨ:-
(੧) ਵਿਸ਼ਲੇਸ਼ਨ ਤੋਂ ਚਲਕੇ ਸੰਗਠਨ ਵਲ ਜਾਣਾ।
(੨) ਸਥੂਲ ਤੋਂ ਚਲਕੇ ਸੂਖਮ ਵਲ ਜਾਣਾ।
(੩) ਗਿਆਤ ਤੋਂ ਅਗਿਆਤ ਵਲ ਜਾਣਾ।
(੪) ਸਰਲ ਤੋਂ ਜਟਲ ਵਲ ਜਾਣਾ।
(੫) ਕੁਦਰਤ ਦੀ ਨਕਲ ਕਰਨਾ।
(੬) ਚਾਲੂ ਢੰਗ ਦੀ ਥਾਂ ਮਨੋਵਿਗਿਆਨਿਕ ਢੰਗ ਨੂੰ ਮੰਨਣਾ।
(੭) ਸਮੁਚੇ ਤੋਂ ਚਲ ਕੇ ਅੰਗਾਂ ਵਲ ਜਾਣਾ।
(੮) ਵਿਸ਼ੇਸ਼ ਤੋਂ ਚਲ ਕੇ ਆਮ ਵਲ ਜਾਣਾ।
(੬) ਨਿਸਚਿਤ ਤੋਂ ਚਲ ਕੇ ਅਨਿਸਚਿਤ ਵਲ ਜਾਣਾ।
(੧੦) ਬਾਹਰ-ਮੁਖੀ ਗਿਆਨ ਤੋਂ ਚਲ ਕੇ ਵਿਚਾਰ-ਮਈ ਗਿਆਨ ਵਲ ਜਾਣਾ।
ਉਪਰਲੇ ਦਸ ਨਿਯਮਾਂ ਨੂੰ ਹੁਣ ਇਕ ਇਕ ਕਰ ਕੇ ਉਦਾਹਰਨਾਂ ਸਹਿਤ ਸਪਸ਼ਟ ਕਰਨਾ ਬੜਾ ਜ਼ਰੂਰੀ ਹੈ।
ਵਿਸ਼ਲੇਸ਼ਨ ਤੋਂ ਗੱਠਤਾ ਵਲ:-ਇਸ ਨਿਯਮ ਅਨੁਸਾਰ ਉਸਤਾਦ ਲਈ ਇਹ ਜ਼ਰੂਰੀ ਹੈ ਕਿ ਜਦ ਉਹ ਬੱਚੇ ਨੂੰ ਕੋਈ ਪਾਠ ਪੜ੍ਹਾਏ ਤਾਂ ਉਹ ਆਪਣੇ ਵਿਸ਼ੇ ਨੂੰ ਵਖ ਵਖ ਅੰਗਾਂ ਵਿਚ ਵੰਡ ਲਏ, ਅਤੇ ਹੌਲੀ ਹੌਲੀ ਬੱਚੇ ਦੇ ਮਨ ਵਿਚ ਉਸ ਵਿਸ਼ੇ ਦੇ ਇਕ ਇਕ ਅੰਗ ਨੂੰ ਬਿਠਾਏ। ਪਿਛੋਂ ਉਹ ਇਨ੍ਹਾਂ ਵਖ ਵਖ ਅੰਗਾਂ ਨੂੰ ਇਕ ਲੜੀ ਵਿਚ ਪਰੋਣ ਲਈ ਸਮੁੱਚੇ ਵਿਸ਼ੇ ਦੇ ਥੋੜੇ ਜਿਹੇ ਵਿਚ ਗਿਆਨ ਕਰਵਾ ਦੇਵੇ, ਅਥਵਾ ਉਸ ਨਿਯਮ ਨੂੰ ਚੰਗੀ ਤਰ੍ਹਾਂ ਦਰਸਾ ਦੇਖੇ ਜਿਹੜਾ ਪਹਿਲੇ ਦਸੇ ਗਏ ਸਾਰੇ ਅੰਗਾਂ ਵਿਚ ਪਾਇਆ ਜਾਂਦਾ ਹੋਵੇ।
ਮੰਨ ਲੌ, ਕੋਈ ਉਸਤਾਦ ਬਚਿਆਂ ਨੂੰ ਇਹ ਸਮਝਾਉਣਾ ਚਾਹੁੰਦਾ ਹੈ ਕਿ ਹਰ ਠੋਸ ਪਦਾਰਥ ਗਰਮ ਕਰਨ ਨਾਲ ਅਕਾਰ ਵਿਚ ਵਧਦਾ ਹੈ। ਉਸਤਾਦ ਬਚਿਆਂ ਨੂੰ ਪੜ੍ਹਾਉਣ ਲਗਿਆਂ ਉਪਰਲੇ ਨਿਯਮ ਨੂੰ ਇਕੋ ਵਾਰੀ ਨਹੀਂ ਦਸ ਦੇਵੇਗਾ। ਉਹ ਵਖ ਵਖ ਧਾਤੂਆਂ ਨੂੰ ਲੈ ਕੇ ਇਕ ਇਕ ਕਰ ਕੇ ਬਚਿਆਂ ਦੇ ਸਾਹਮਣੇ ਗਰਮ ਕਰੇਗਾ ਅਤੇ ਇਨ੍ਹਾਂ ਧਾਤੂਆਂ ਉਤੇ ਗਰਮੀ ਦੇ ਪਰਭਾਵ ਨੂੰ ਜਾਂਚਣ ਲਈ ਕਹੇਗਾ। ਉਹ ਪਹਿਲਾਂ ਆਪਣੇ ਪ੍ਰਯੋਗ (ਤਜਰਬੇ) ਕੁਝ ਧਾਤੂਆਂ ਤਕ ਹੀ ਸੀਮਤ ਰੱਖੇਗਾ, ਪਿਛੋਂ ਉਹ ਹੋਰ ਧਾਤੂਆਂ ਉਤੇ ਪ੍ਰਯੋਗ ਕਰੇਗਾ। ਇਸ ਤਰ੍ਹਾਂ ਜਦ ਬੱਚੇ ਇਕ ਇਕ ਚੀਜ਼ ਦੇ ਬਾਰੇ ਵਾਰੀ ਵਾਰੀ ਗਿਆਨ ਲੈਣਗੇ ਕਿ ਉਹ ਗਰਮ ਕਰਨ ਨਾਲ ਵਧਦੀ ਹੈ ਤਾਂ ਉਹ ਆਪ ਹੀ ਇਸ ਸਿੱਟੇ ਤੇ ਅਪੜ ਜਾਣਗੇ ਕਿ ਹੋਰ ਪਦਾਰਥ ਵੀ