੧੪੬
ਵਿਚ ਆ ਗਈ ਹੋਵੇਗੀ, ਇਹ ਅੰਦਾਜ਼ਾ ਲਾਉਣਾ ਆਮ ਕਰਕੇ ਗਲਤ ਸਾਬਤ ਨਹੀਂ ਹੁੰਦਾ ਦੂਜੇ, ਇਸ ਨਾਲ ਉਸਤਾਦ ਦਾ ਕਲਾਸ ਤੋਂ ਕਾਬੂ ਵੀ ਠੀਕ ਤਰ੍ਹਾਂ ਰਹਿੰਦਾ ਹੈ। ਜਦ ਕਲਾਸ ਦੇ ਸਾਰੇ ਬੱਚੇ ਇਹ ਜਾਣ ਲੈਂਦੇ ਹਨ ਕਿ ਪਿੱਛੇ ਬੈਠੇ ਬੱਚੇ ਵੀ ਉਸਤਾਦ ਦੀਆਂ ਨਜ਼ਰਾਂ ਵਿਚ ਹਨ ਤਾਂ ਉਹ ਸਦਾ ਚਿੰਤਨ ਰਹਿੰਦੇ ਹਨ ਅਤੇ ਧਿਆਨ ਨਾਲ ਉਸਤਾਦ ਨੂੰ ਸੁਣਦੇ ਹਨ। ਉਸਤਾਦ ਨੂੰ ਇੰਨੀ ਉੱਚੀ ਅਵਾਜ਼ ਵਿਚ ਬੋਲਣਾ ਚਾਹੀਦਾ ਹੈ ਕਿ ਜਮਾਤ ਦਾ ਅਖੀਰਲਾ ਮੁੰਡਾ ਉਸਨੂੰ ਚੰਗੀ ਤਰ੍ਹਾਂ ਸੁਣ ਸਕੇ।
ਬੋਲੀ ਦੀ ਵਰਤੋਂ:- ਉਸਤਾਦ ਨੂੰ ਬੋਲੀ ਦੀ ਵਰਤੋਂ ਵਿਚ ਬੜਾ ਹੁਸ਼ਿਆਰ ਹੋਣ ਦੀ ਲੋੜ ਹੁੰਦੀ ਹੈ। ਇਸ ਬਾਰੇ ਹੇਠ ਲਿਖੇ ਇਸ਼ਾਰਿਆਂ ਦਾ ਪਾਲਣ ਕਰਨਾ ਲਾਭਕਾਰੀ ਹੁੰਦਾਂ ਹੈ—
੧. ਘਟ ਬੋਲਣਾ।
੨. ਹੌਲੀ ਹੌਲੀ ਬੋਲਣਾ!
੩. ਸਰਲ ਬੋਲੀ ਵਿਚ ਬੋਲਣਾ।
੪. ਅਵਾਜ਼ ਬਦਲ ਬਦਲ ਬੋਲਣਾ।
੫. ਹਾਵ ਭਾਵ ਨਾਲ ਬੋਲਣਾ।
੬. ਮਹੱਤਾ ਵਾਲੇ ਵਾਕਾਂ ਨੂੰ ਦੁਹਰਾਉਣਾ।
੭. ਵਾਕ ਵਿਚਲੇ ਮਹੱਤਾ ਭਰੇ ਸ਼ਬਦ ਉਤੇ ਜ਼ੋਰ ਦੇਣਾ।
੮. ਬੋਲਦਿਆਂ ਬੋਲਦਿਆਂ ਬੱਚਿਆਂ ਵਲ ਵੇਖਣਾ।
੯. ਬੋਲਣ ਪਿਛੋਂ ਮੋਟੀਆਂ ਮੋਟੀਆਂ ਗਲਾਂ ਗਿਣਾ ਦੇਣਾ।
੧੦. ਵਿਚ ਵਿਚ ਪ੍ਰਸ਼ਨ ਕਰਨਾ।
ਹੁਣ ਅਸੀਂ ਇਨ੍ਹਾਂ ਦੀ ਮਹੱਤਾ ਉਤੇ ਇਕ ਇਕ ਕਰ ਕੇ ਵਿਚਾਰ ਕਰਾਂਗੇ।
ਘਟ ਬੋਲਣਾ:- ਕਿੰਨੇ ਹੀ ਉਸਤਾਦਾਂ ਨੂੰ ਵਧੇਰੇ ਬੋਲਣ ਦੀ ਆਦਤ ਹੁੰਦੀ ਹੈ। ਉਹ ਜਮਾਤ ਵਿਚ ਵੜਦਿਆਂ ਹੀ ਬੁੜਬੜਾਉਣਾ ਸ਼ੁਰੂ ਕਰਦੇ ਹਨ ਅਤੇ ਘੰਟੀ ਵਜਣ ਤਕ ਬੁੜਬੜਾਉਂਦੇ ਹੀ ਰਹਿੰਦੇ ਹਨ। ਉਨ੍ਹਾਂ ਨੂੰ ਇਸ ਦੀ ਪਰਵਾਹ ਨਹੀਂ ਹੁੰਦੀ ਕਿ ਬੱਚੇ ਉਨ੍ਹਾਂ ਦੇ ਇਸ ਤਰ੍ਹਾਂ ਬੋਲਣ ਤੋਂ ਕਿਥੋਂ ਤਕ ਲਾਭ ਉਠਾ ਰਹੇ ਹਨ। ਉਹ ਸਮਝਦੇ ਹਨ ਕਿ ਉਹ ਜੋ ਕੁਝ ਕਹਿ ਰਹੇ ਹਨ ਉਹ ਸਭ ਕੁਝ ਮੌਲਿਕ ਹੈ ਤੇ ਬੱਚੇ ਜ਼ਰੂਰ ਧਿਆਨ ਨਾਲ ਸੁਣਦੇ ਹੋਣਗੇ। ਪਰ ਅਸਲ ਵਿਚ ਗਲ ਇਉਂ ਨਹੀਂ ਹੁੰਦੀ। ਬੱਚੇ ਦੇ ਚੁਪ ਚਾਪ ਬੈਠੇ ਰਹਿਣ ਨਾਲ ਸਾਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਉਹ ਧਿਆਨ ਨਾਲ ਸੁਣ ਰਿਹਾ ਹੈ। ਸੰਭਵ ਹੈ ਉਹ ਸਾਡੇ ਵਲ ਵੇਖ ਰਿਹਾ ਹੋਵੇ ਅਤੇ ਉਸ ਦਾ ਧਿਆਨ ਕਿਸੇ ਹੋਰ ਪਾਸੇ ਹੋਵੇ। ਸੰਭਵ ਹੈ ਸਾਡੀ ਕਹੀ ਗਲ ਵਿਚੋਂ ਹੀ ਕਿਸੇ ਗਲ ਨੂੰ ਸੋਚਣ ਲੱਗ ਗਿਆ ਹੋਵੇ। ਇਸ ਸਬੰਧ ਵਿਚ ਡੰਬੇਲ ਦਾ ਆਪਣੀ “ਹਉ ਟੂ ਟੀਚ” ਨਾਮੀ ਪੁਸਤਕ ਵਿਚ ਦਿੱਤੀ ਹੇਠ ਲਿਖੀ ਉਦਾਹਰਨ ਲਿਖਣਯੋਗ ਹੈ:-
ਇਕ, ਅਧਿਆਪਕਾ ਇਕ ਦਿਨ ਬੜੀਆਂ ਚੰਗੀਆਂ ਚੰਗੀਆਂ ਗਲਾਂ ਆਪਣੀ ਇਕ ਪ੍ਰਾਇਮਰੀ ਸਕੂਲ ਦੀਆਂ ਕੁੜੀਆਂ ਨੂੰ ਦੱਸ ਰਹੀ ਸੀ। ਉਸ ਦੀਆਂ ਗਲਾਂ ਸਾਰੀਆਂ ਕੜੀਆਂ ਬੜੇ ਧਿਆਨ ਨਾਲ ਸੁਣ ਰਹੀਆਂ ਹਨ। ਉਨ੍ਹਾਂ ਕੁੜੀਆਂ ਵਿਚ ਇਕ ਅਜਿਹੀ