ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੪੮ ਚਾਹੀਦਾ ਹੈ ਕਿ ਉਹ ਆਪਣਾ ਪੜ੍ਹਾਉਣ ਦਾ ਕੰਮ ਇਸ ਤਰ੍ਹਾਂ ਕਰੇ ਜਿਸ ਨਾਲ ਉਹ ਕੌਮ ਦੀ ਵਧ ਤੋਂ ਵਧ ਸੇਵਾ ਕਰ ਸਕੇ । ਜਿਹੜੇ ਉਸਤਾਦ ਬਹੁਤਾ ਂ ਬੋਲਦੇ ਹਨ ਉਨ੍ਹਾਂ ਵਿਚ ਨਿਤਾਕਤ ਆ ਜਾਂਦੀ ਹੈ। ਅਜਿਹੀ ਹਾਲਤ ਵਿਚ ਉਨ੍ਹਾਂ ਦਾ ਸੁਭਾ ਚਿੜਚੜਾ ਹੋ ਜਾਂਦਾ ਹੈ ਅਤੇ ਉਹ ਬਚਿਆਂ ਦੀ ਯੋਗ ਸੇਵਾ ਨਹੀਂ ਕਰ ਸਕਦੇ। ਸ਼ਾਂਤ ਚਿਤ ਅਤੇ ਪਰਸੰਨਤਾ ਤੋਂ ਬਿਨਾਂ ਹਰ ਤਰ੍ਹਾਂ ਦੀ ਸੇਵਾ ਬਿਅਰਥ ਹੋ ਜਾਂਦੀ ਹੈ। ਸਰਲ ਬੋਲੀ ਵਿਚ ਖੌਲਣਾ:- ਉਸਤਾਦ ਨੂੰ ਅਜਿਹੀ ਬੋਲੀ ਵਿਚ ਬੋਲਣਾ ਚਾਹੀਦਾ ਹੈ ਜਿਸ ਨੂੰ ਬੱਚੇ ਸੌਖੀ ਤਰ੍ਹਾਂ ਸਮਝ ਸਕਣ । ਬਚਿਆਂ ਸਾਹਮਣੇ ਉਸਤਾਦ ਨੂੰ ਆਪਣੀ ਪੰਡਤਾਈ ਨਹੀਂ ਵਖਾਉਣੀ ਚਾਹੀਦੀ । ਜਿਹੜੇ ਉਸਤਾਦ ਘਟ ਪੜ੍ਹੇ ਲਿਖੇ ਹੁੰਦੇ ਹਨ ਅਥਵਾ ਜਿਨ੍ਹਾਂ ਨੂੰ ਆਪਣੇ ਵਿਦਿਆ ਉਤੇ ਪੂਰਾ ਅਧਿਕਾਰ ਨਹੀਂ ਹੁੰਦਾ ਉਹ ਹੀ ਬਚਿਆਂ ਸਾਹਮਣੇ ਆਪਣੀ ਪੰਡਤਾਈ ਛਾਂਟਣ ਦਾ ਯਤਨ ਕਰਦੇ ਹਨ । ਇਸ ਤਰ੍ਹਾਂ ਦਾ ਯਤਨ ਉਸਤਾਦ ਦੇ ਮਨ 1 ਵਿਚ ਹੀਣਤਾ ਦੀ ਗੁੰਝਲ ਪਈ ਹੋਣ ਦਾ ਸਿੱਟਾ ਹੁੰਦਾ ਹੈ । ਜਰਮਨੀ ਦੇ ਇਕ ਵਡੇ ਫ਼ਿਲਾਸਫਰ ਨੇ ਕਿਹਾ ਹੈ ਕਿ ਵੱਡਾ ਲੇਖਕ ਉਹ ਹੈ ਜਿਹੜਾ ਅਨੋਖੀਆਂ ਗਲਾਂ ਨੂੰ ਸਮਝ ਆਉਣ ਵਾਲੀ ਬੋਲੀ ਵਿਚ ਕਹੇ, ਉਹ ਨਹੀਂ ਜੋ ਸਧਾਰਨ ਤੇ ਸੌਖੀਆਂ ਗਲਾਂ ਨੂੰ ਗੁੰਝਲਦਾਰ ਬੋਲੀ ਵਿਚ ਕਹੋ। ਇਹ ਪਰਖ ਸੁਚੱਜੇ ਉਸਤਾਦ ਦੀ ਵੀ ਹੈ। ਸਚੀ। ਉਸਤਾਦ ਗੰਭੀਰ ਤੋਂ ਗੰਭੀਰ ਵਿਸ਼ਿਆਂ ਨੂੰ ਵੀ ਬੱਚਿਆਂ ਨੂੰ ਸੌਖੀ ਬੋਲੀ ਵਿਚ ਸਮਝਾ- ਉਂਦਾ ਹੈ । ਬੱਚਿਆਂ ਨਾਲ ਬੋਲਣ ਵੇਲੇ ਸਾਨੂੰ ਦੋ ਗਲਾਂ ਦਾ ਧਿਆਨ ਰਖਣਾ ਚਾਹੀਦਾ ਹੈ-ਇਕ ਬਚਿਆਂ ਦੀ ਸ਼ਬਦਾਵਲੀ ਗਿਣਵੀਂ ਮਿਣਵੀਂ ਹੁੰਦੀ ਹੈ । ਉਨ੍ਹਾਂ ਦੀ ਸ਼ਬਦਾਵਲੀ ਵਿਚ ਉਹ ਸ਼ਬਦ ਨਹੀਂ ਹੁੰਦੇ ਜਿਹੜੇ ਸਾਡੀ ਸ਼ਬਦਾਵਲੀ ਵਿਚ ਹੁੰਦੇ ਹਨ। ਇਸ ਲਈ ਉਨ੍ਹਾਂ ਦੀ ਸ਼ਬਦਾਵਲੀ ਨੂੰ ਧਿਆਨ ਵਿਚ ਰਖਦਿਆਂ ਹੀ ਸਾਨੂੰ ਉਨ੍ਹਾਂ ਨਾਲ ਬੋਲਣਾ ਚਾਹੀਦਾ ਹੈ । ਖੋਟਿਆ ਭਾਗਾਂ ਨੂੰ, ਭਾਰਤ ਵਿਚ ਹਾਲੀ ਤਕ ਵਖ ਵਖ ਉਮਰਾਂ ਦੇ ਬੱਚਿਆਂ ਦੀ ਸ਼ਬਦਾਵਲੀ ਦੀ ਸੂਚੀ ਨਹੀਂ ਬਣੀ । ਇਸ ਪਾਸੇ ਕਿਸੇ ਸਿਖਿਆ-ਵਿਗਿਆਨੀ ਦਾ ਧਿਆਨ ਵੀ ਨਹੀਂ ਗਿਆ । ਯੂਰਪ ਵਿਚ ਖਾਸ ਕਰਕੇ ਅੰਗਰੇਜ਼ੀ ਬੋਲੀ ਵਿਚ, ਬੜੀ ਸਖਤ ਮਿਹਨਤ ਪਿੱਛੋਂ, ਮਨੋ-ਵਿਗਿਆਨਕਾਂ ਨੇ ਅਜਿਹੀ ਸੂਚੀ ਬਣਾ ਦਿਤੀ ਹੈ ਜਿਸ ਵਿਚ ਤੁਸੀਂ ਹਰ ਉਮਰ ਦੇ ਬਚਿਆਂ ਦੀ ਸ਼ਬਦਾਵਲੀ ਨੂੰ ਜਾਣ ਸਕਦੇ ਹੋ ਅਤੇ ਹਰ ਸ਼ਬਦ ਦੀ ਵਿਆਪਕਤਾ ਵੀ ਇਨ੍ਹਾਂ ਸੂਚੀਆਂ ਤੋਂ ਪਤਾ ਚਲ ਜਾਂਦੀ ਹੈ । ਬੱਚਿਆਂ ਨਾਲ ਬੋਲਣ ਵੇਲੇ ਉਨ੍ਹਾਂ ਦੇ ਅਨੁਭਵ ਨੂੰ ਧਿਆਨ ਵਿਚ ਰਖਣਾ ਵੀ ਜ਼ਰੂਰੀ ਹੈ । ਉਨ੍ਹਾਂ ਦਾ ਅਨੁਭਵ ਆਮ ਕਰਕੇ ਆਪਣੇ ਸਾਥੀਆਂ ਅਤੇ ਖੇਡਣ ਦੀਆਂ ਚੀਜ਼ਾਂ ਤਕ ਸੀਮਤ ਰਹਿੰਦਾ ਹੈ । ਜਦ ਅਸੀਂ ਬੱਚਿਆਂ ਨੂੰ ਅਜਿਹੀ ਅਵਸਥਾ ਵਿਚ ਵੱਡੀਆਂ ਵੱਡੀਆਂ *ਬੜਿਆਂ ਤਜਰਬਿਆਂ ਰਾਹੀਂ ਬੱਚਿਆਂ ਅਤੇ ਬਾਲਗ ਵਿਅਕਤੀਆਂ ਦੀ ਹੁਣ ਲਿਖੀ ਸ਼ਬਦਾਵਲੀ ਜਾਣੀ ਗਈ ਹੈ— ਉਮਰ ਸ਼ਬਦ ਸੰਖਿਆ ਉਮਰ ਸ਼ਬਦ ਸੰਸਿਆ ੫ ਸਾਲ ੧੦੦੦ ੧੪ ਸਾਲ ੮ ਸਾਲ ੩, ੬00 ਬਾਲਗ ੯,੦੦੦ ੧੧, ੭੦੦ ੧੦ ਸਾਲ ੧੨ ਸਾਲ 4, 800 ਤੇਜ਼ ਬੁਧ ਵਾਲੇ ਬਾਲਗ ੧੩, ੫੦੦ ੭,੨੦੦ ਉਸਤਾਦ ੧੭,੦:੦