੧੫੦
ਦਿੰਦੇ ਹਨ। ਵੈਸੇ ਤਾਂ ਇਨ੍ਹਾਂ ਹਾਵਾਂ ਭਾਵਾਂ ਤੋਂ ਹਰ ਵਿਅਕਤੀ ਨੂੰ ਸਹਾਇਤਾ ਮਿਲਦੀ ਹੈ ਪਰ ਬਚਿਆਂ ਨੂੰ ਤਾਂ ਖਾਸ ਤਰ੍ਹਾਂ ਦੀ ਸਹਾਇਤਾ ਮਿਲਦੀ ਹੈ। ਕੌਈ ਵੀ ਵਿਅਕਤੀ ਕਿਸੇ ਲੈਕਚਰ ਦੇਣ ਵਾਲੇ ਦੇ ਵਖਿਆਣ ਨੂੰ ਅੱਖਾਂ ਖੋਲ੍ਹ ਕੇ ਸੁਣੇ ਅਤੇ ਫਿਰ ਅਖਾਂ ਬੰਦ ਕਰ ਕੇ ਸੁਣੇ ਤਾਂ ਉਹ ਵੇਖੇਗਾ ਕਿ ਉਸ ਨੂੰ ਅਰਥ ਸਮਝਣ ਵਿਚ ਕਿੱਨਾ ਸੁਆਦ ਆਉਂਦਾ ਹੈ।
ਦੁਹਰਾਈ ਦੀ ਵਰਤੋਂ:- ਬਚਿਆਂ ਦੇ ਮਨ ਵਿਚ ਮਹੱਤਾ ਵਾਲੀਆਂ ਗੱਲਾਂ ਠੀਕ ਤਰ੍ਹਾਂ ਟਿਕਾਉਣ ਲਈ ਉਨ੍ਹਾਂ ਨੂੰ ਦੁਹਰਾਉਂਦੇ ਰਹਿਣਾ ਚਾਹੀਦਾ ਹੈ। ਕਿਸੇ ਵਾਕ ਨੂੰ ਦੁਹਰਾਉਣ ਨਾਲ ਬਚੇ ਦਾ ਧਿਆਨ ਉਸ ਵਲ ਖਾਸ ਤਰ੍ਹਾਂ ਨਾਲ ਖਿਚਿਆ ਜਾਂਦਾ ਹੈ। ਹਰ ਲੈਕਚਰਾਰ ਇਸ ਗਲ ਨੂੰ ਜਾਣਦਾ ਹੈ; ਇਸ ਲਈ ਉਹ ਆਪਣੀ ਮੂਖ ਗਲ ਨੂੰ ਜਨਤਾ ਅੱਗੇ ਕਈ ਵਾਰ ਦੁਹਰਾਉਂਦਾ ਹੈ।
ਮਹੱਤਾ ਵਾਲੇ ਸ਼ਬਦਾਂ ਨੂੰ ਜ਼ੋਰ ਨਾਲ ਬੋਲਣਾ:- ਜਿਹੜਾ ਸ਼ਬਦ ਖਾਸ ਮਹੱਤਾ ਵਾਲਾ ਹੋਵੇ ਉਸ ਨੂੰ ਜ਼ੋਰ ਨਾਲ ਬੋਲਣ ਨਾਲ ਬੱਚਿਆਂ ਦਾ ਉਸ ਵਲ ਧਿਆਨ ਖਿਚਿਆ ਜਾਂਦਾ ਹੈ। ਕਦੇ ਕਦੇ ਉਸ ਸ਼ਬਦ ਦੇ ਕਾਰਨ ਸਾਰਾ ਵਾਕ ਅਤੇ ਕਹਿਣ ਦਾ ਭਾਵ ਬਚਿਆਂ ਨੂੰ ਯਾਦ ਰਹਿ ਜਾਂਦਾ ਹੈ।
ਅੱਖ ਦੀ ਵਰਤੋਂ:- ਜਦ ਉਸਤਾਦ ਜਮਾਤ ਵਿਚ ਕੁਝ ਬੋਲ ਰਿਹਾ ਹੋਵੇ ਤਾਂ ਉਸ ਨੂੰ ਹਰ ਇਕ ਦੀ ਅੱਖ ਵਲ ਵੇਖਣਾ ਚਾਹੀਦਾ ਹੈ। ਇਸ ਨਾਲ, ਜਮਾਤ ਵਿਚ ਕੰਟਰੋਲ ਠੀਕ ਰਹਿੰਦਾ ਹੈ। ਜਦ ਉਸਤਾਦ ਪੜ੍ਹਾਉਂਦਾ ਹੁੰਦਾ ਹੈ ਤਾਂ ਕੁਝ ਬੱਚੇ ਹੋਰ ਹੀ ਕੁਝ ਕਰਦੇ ਰਹਿੰਦੇ ਹਨ। ਉਸਤਾਦ ਨੂੰ ਚਾਹੀਦਾ ਹੈ ਕਿ ਉਹ ਇਹ ਵੇਖੇ ਕਿ ਸਾਰੇ ਬੱਚੇ ਉਸ ਵਲ ਵੇਖ ਰਹੇ ਹਨ। ਦੂਜੇ, ਉਸਤਾਦ ਬਚਿਆਂ ਦੇ ਹਾਵਾਂ ਭਾਵਾਂ ਅਤੇ ਚਿਹਰੇ ਦੀ ਬਣਾਵਟ ਤੋਂ ਇਹ ਪਛਾਣ ਸਕਦਾ ਹੈ ਕਿ ਬੱਚੇ ਉਸ ਦੇ ਕਹੇ ਨੂੰ ਸਮਝ ਰਹੇ ਹਨ ਕਿ ਨਹੀਂ। ਜਦ ਬੱਚੇ ਉਦਾਸ ਬੈਠੇ ਵਿਖਾਈ ਦੇਣ ਤਾਂ ਉਸ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਉਸ ਦੇ ਪੜਾਉਣ ਵਿਚ ਜ਼ਰੂਰ ਕੁਝ ਕਸਰ ਹੈ, ਬੱਚੇ ਸਮਝ ਨਹੀਂ ਰਹੇ। ਉਸ ਨੂੰ ਬਚਿਆਂ ਤੇ ਸੁਆਲ ਕਰ ਕੇ ਇਹ ਨਿਸਚਾ ਕਰ ਲੈਣਾ ਚਾਹੀਦਾ ਹੈ ਕਿ ਬੱਚੇ ਕਿਥੋਂ ਕੁ ਤਕ ਸਮਝ ਰਹੇ ਹਨ।
ਉਸਤਾਦ ਦੇ ਮੂੰਹ ਵਲ ਵੇਖਣ ਨਾਲ ਬਚਿਆਂ ਨੂੰ ਵੀ ਭਾਵ ਸਪਸ਼ਟ ਅਤੇ ਆਪਣਾ ਧਿਆਨ ਇਕਾਗਰ ਕਰਨ ਵਿਚ ਸਹਾਇਤਾ ਮਿਲਦੀ ਹੈ। ਇਸ ਲਈ ਉਸਤਾਦ ਨੂੰ ਬਚਿਆਂ ਵਲ ਵੇਖਕੇ ਹੀ ਬੋਲਣਾ ਚਾਹੀਦਾ ਹੈ। ਕਿੱਨੇ ਹੀ ਉਸਤਾਦ ਬਲੈਕ ਬੋਰਡ ਤੇ ਲਿਖਣ ਵੇਲੇ ਜਮਾਤ ਵਿਚ ਬੋਲਿਆ ਕਰਦੇ ਹਨ। ਇਸ ਤਰ੍ਹਾਂ ਬੋਲਣ ਨਾਲ ਬਚਿਆਂ ਨੂੰ ਵਧੇਰੇ ਲਾਭ ਨਹੀਂ ਹੁੰਦਾ। ਜੇ ਲਿਖਣਾ ਅਤੇ ਬੋਲਣਾ ਨਾਲ ਨਾਲ ਹੋਣਾ ਜ਼ਰੂਰੀ ਹੋਵੇ ਤਾਂ ਇਕ ਵਾਰੀ ਉਸਤਾਦ, ਬਲੈਕ ਬੋਰਡ ਉਤੇ ਲਿਖੇ ਅਤੇ ਫਿਰ ਬਚਿਆਂ ਵਲ ਵੇਖੇ। ਇਸ ਤਰ੍ਹਾਂ ਦਾ ਲਿਖਣਾ ਅਤੇ ਬੋਲਣਾ ਤਾਂ ਹੀ ਠੀਕ ਹੁੰਦਾ ਹੈ ਜਦ ਬੱਚੇ ਆਪ ਵੀ ਉਸਤਾਦ ਦੇ ਕਹੇ ਨੂੰ ਲਿਖ ਰਹੇ ਹੋਣ।
ਨਿਚੋੜ ਦਸਣਾ:- ਬੋਲਣ ਪਿਛੋਂ ਉਸਤਾਦ ਨੂੰ ਆਪਣੀਆਂ ਕਹੀਆਂ ਮੋਟੀਆਂ ਮੋਟੀਆਂ ਗਲਾਂ ਦੁਹਰਾ ਦੇਣੀਆਂ ਚਾਹੀਦੀਆਂ ਹਨ। ਆਂਮ ਕਰਬੇ ਉਸਤਾਦ ਪੜ੍ਹਾਉਦਿਆਂ ਕਈ ਉਦਾਹਰਨਾਂ ਰਾਹੀਂ ਇਕ ਸਿਧਾਂਤ ਨੂੰ ਸਮਝਾਉਂਦਾ ਹੈ, ਇਸ ਨਾਲ ਬੱਚੇ ਕਦੇ ਕਦੇ ਇਸ ਵਹਿਮ ਵਿਚ ਪੈ ਜਾਂਦੇ ਹਨ ਕਿ ਕਿਹੜੀ ਗਲ ਸਮਝਾਈ ਗਈ ਹੈ। ਇਸ ਲਈ ਜਿਹੜੀ ਪਰਧਾਨ ਗਲ ਹੋਵੇ ਉਸਨੂੰ ਕਹਿਣ ਪਿਛੋਂ ਦੁਹਰਾ ਦੇਣਾ ਚਾਹੀਦਾ ਹੈ। ਧਿਆਨ ਵਿਚ