੧੬੦
ਵਿਚ ਗਲਤੀ ਕਰਨ ਤਾਂ ਉਨ੍ਹਾਂ ਦੀ ਗਲਤੀ ਆਪ ਠੀਕ ਕਰਨ ਦੀ ਥਾਂ ਦੂਜਿਆਂ ਬਚਿਆਂ ਕੋਲੋਂ ਕਰਵਾਉਣੀ ਚਾਹੀਦੀ ਹੈ। ਜਦ ਇਤਿਹਾਸ ਅਤੇ ਭੂਗੋਲ ਵਿਚ ਕੋਈ ਬਚਾ ਕਿਸੇ ਗਲ ਬਾਰੇ ਗਲਤੀ ਕਰੇ ਤਾਂ ਉਸਨੂੰ ਆਪਣੀ ਪਾਠ-ਪੁਸਤਕ ਖੋਲ੍ਹਕੇ ਵੇਖਣ ਲਈ ਆਖਣਾ ਚਾਹੀਦਾ ਹੈ। ਇਨਾਂ ਪਾਠਾਂ ਨੂੰ ਪੜ੍ਹਾਉਣ ਵੇਲੇ ਹਰ ਬੱਚੇ ਕੋਲ ਆਪਣੀ 'ਪਾਠ-ਪੁਸਤਕ ਹੋਣੀ ਚਾਹੀਦੀ ਹੈ। ਛੋਟੀਆਂ ਜਮਾਤਾਂ ਵਿਚ ਇਤਿਹਾਸ ਦੀ ਸੰਥਾ ਪਾਠ-ਪੁਸਤਕ ਦੇ ਅਧਾਰ ਤੇ ਹੀ ਪੜ੍ਹਾਈ ਜਾਂਦੀ ਹੈ।
ਬਚਿਆਂ ਦੀਆਂ ਪਾਠ-ਪੁਸਤਕਾਂ ਮੋਟੇ ਮੋਟੇ ਅਖਰਾਂ ਵਿਚ ਲਿਖੀਆਂ ਹੋਣੀਆਂ ਚਾਹੀਦੀਆਂ ਹਨ। ਜਿੱਨੀ ਛੋਟੀ ਜਮਾਤ ਹੋਵੇ ਉੱਨੀ ਹੀ ਮੋਟੇ ਅਖਰਾਂ ਵਿਚ ਲਿਖੀ ਪੁਸਤਕ ਵਰਤੋਂ ਵਿਚ ਲਿਆਉਣੀ ਚਾਹੀਦੀ ਹੈ। ਛੋਟੀ ਜ਼ਮਾਤ ਦੇ ਬਚਿਆਂ ਦੀ ਪਾਠ-ਪੁਸਤਕ ਦੇ ਪੰਨੇ ਛੋਟੇ ਹੋਣੇ ਚਾਹੀਦੇ ਹਨ। ਪਾਠ-ਪੁਸਤਕ ਵਿਚ ਪਾਠ ਦਾ ਵਿਸ਼ਾ ਚਿੱਤਰਾਂ ਰਾਹੀਂ ਜਿੱਨਾ ਵਧੇਰੇ, ਦਰਕਾਸਿਆ ਗਿਆ ਹੋਵੇ ਉੱਨਾ ਹੀ ਚੰਗਾ ਹੈ। ਛੋਟੇ ਬਚਿਆਂ ਦੀਆਂ ਪੁਸਤਕਾਂ ਰੰਗੀਨ ਚਿਤਰਾਂ ਨਾਲ ਭਰੀਆਂ ਹੋਣੀਆਂ ਚਾਹੀਦੀਆਂ ਹਨ।
ਜਦ ਜਮਾਤ ਵਿਚ ਹੋਈ ਬੱਚਾ ਪਾਠ-ਪੁਸਤਕ ਪੜ੍ਹਾ ਰਿਹਾ ਹੋਵੇ ਤਾਂ ਉਸਤਾਦ ਨੂੰ ਚਾਹੀਦਾ ਹੈ ਕਿ ਉਹ ਵੇਖੇ ਕਿ ਬੱਚਾ ਪੁਸਤਕ ਨੂੰ ਅੱਖਾਂ ਦੇ ਬਹੁਤ ਨੇੜੇ ਤਾਂ ਨਹੀਂ ਲੈ ਜਾਂਦਾ। ਆਮ ਤੌਰ ਤੇ ੧੨ ਇੰਚ ਦੀ ਦੂਰੀ ਉਤੇ ਪੁਸਤਕ ਰੱਖੀ ਜਾਣੀ ਚਾਹੀਦੀ ਹੈ ਜਦ ਬੱਚਿਆਂ ਨੂੰ ਜਿਸ ਤਰ੍ਹਾਂ ਨਹੀਂ ਕਿਹਾ ਜਾਂਦਾ ਤਾਂ ਉਹ ਪਾਠ-ਪੁਸਤਕ ਨੂੰ ਅਖਾਂ ਦੇ ਬਹੁਤ ਨੇੜੇ ਲੈ ਜਾਕੇ ਪੜਨ ਦੀ ਆਦਤ ਪਾ ਲੈਂਦੇ ਹਨ। ਇਸ ਨਾਲ ਇਕ ਤਾਂ ਉਨ੍ਹਾਂ ਦੀ ਨਜ਼ਰ ਖਰਾਬ ਹੋ ਜਾਂਦੀ ਹੈ ਦੂਜੇ ਉਨ੍ਹਾਂ ਦੀ ਬੁੱਧੀ ਨੂੰ ਵੀ ਹਾਨੀ ਪਹੁੰਚਦੀ ਹੈ। ਪਾਠ ਪੁਸਤਕ ਨੂੰ ਅਖਾਂ ਦੇ ਬਹੁਤ ਹੀ ਨੇੜੇ ਰਖ ਕੇ ਪੜ੍ਹਨ ਵਾਲੇ ਬੱਚੇ ਨੂੰ ਲਿਖਤੀ ਵਿਸ਼ੇ ਉੱਨੀ ਜਲਦੀ ਸਮਝ ਨਹੀਂ ਪੈਂਦੇ ਜਿੱਨੀ ਜਲਦੀ ਦੂਰ ਰਖਕੇ ਪੜ੍ਹਨ ਨਾਲ ਪੈਂਦੇ ਹਨ। ਇਸ ਬਾਰੇ ਕਈ ਮਨੋ-ਵਿਗਿਆਨਕ ਪ੍ਰਯੋਗ ਕੀਤੇ ਜਾ ਚੁਕੇ ਹਨ ਜਿਨ੍ਹਾਂ ਤੋਂ ਸਿੱਧ ਹੁੰਦਾ ਹੈ ਕਿ ਪਾਠ-ਪੁਸਤਕ ਨੂੰ ਅਖਾਂ ਦੇ ਬਹੁਤ ਨੇੜੇ ਰਖਣ ਨਾਲ ਬਚਿਆਂ ਨੂੰ ਭਾਰੀ ਮਾਨਸਿਕ ਹਾਨੀ ਹੁੰਦੀ ਹੈ।
ਵਾਰਤਾਲਾਪ ਅਤੇ ਐਕਟਿੰਗ
ਪਾਠ ਨੂੰ ਸੁਆਦੀ ਤੇ ਸਮਝ ਗੋਚਰੇ ਬਨਾਉਣ ਲਈ ਇਕ ਉਪਾ ਬਾਲਕਾਂ ਕੋਲੋਂ ਬਾਰੇ ਆਪਸ ਵਿਚ ਗਲਬਾਤ ਕਰਾਉਣਾ ਤੇ ਹਥਾਂ ਦੇ ਇਸ਼ਾਰੇ ਨਾਲ ਐਕਟਿੰਗ ਕਰਾਉਣਾ ਹੈ। ਆਪਸ ਵਿਚ ਗਲ ਬਾਤ ਕਰਨ ਨਾਲ ਬਚਿਆਂ ਵਿਚ ਆਪਣੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਜੋੜਕੇ ਪਰਭਾਵਸ਼ਾਲੀ ਬੋਲੀ ਵਿਚ ਤੁਰਤ ਕਹਿਣ ਦੀ ਆਦਤ ਪੈਂਦੀ ਹੈ। ਆਪਣੀ ਗਲ ਨੂੰ ਦੂਜਿਆਂ ਦੇ ਮਨ ਵਿਚ ਬਠਾਉਣਾ ਇਕ ਖਾਸ ਕਿਸਮ ਦੀ ਕਲਾ ਹੈ। ਸਿਆਣਾ ਬੱਚਾ ਹੀ ਆਪਣੇ ਭਾਵ ਆਪਣੇ ਸਾਥੀਆਂ ਅੱਗੇ ਸਪਸ਼ਟ ਬੋਲੀ ਵਿਚ ਪਰਗਟ ਕਰ ਸਕਦਾ ਹੈ। ਦੋ ਬਚਿਆਂ ਦੀ ਆਪਸ ਵਿਚ ਗਲ ਬਾਤ ਹੋਣ ਵੇਲੇ ਉਸਤਾਦ ਨੂੰ ਧਿਆਨ ਰਖਣਾ ਚਾਹੀਦਾ ਹੈ ਕਿ ਬੱਚੇ ਨੂੰ ਆਪਣੇ ਭਾਵ ਪਰਗਟ ਕਰਨ ਵਿਚ ਕਿਸ ਤਰ੍ਹਾਂ ਦੀਆਂ ਔਕੜਾਂ ਆਉਂਦੀਆਂ ਹਨ ਅਤੇ ਉਹ ਕਿਸ ਤਰ੍ਹਾਂ ਦੀਆਂ ਗਲਤੀਆਂ ਕਰਦਾ ਹੈ। ਉਨ੍ਹਾਂ ਗਲਤੀਆਂ ਨੂੰ ਬਾਦ ਵਿਚ ਉਸਤਾਦ ਨੂੰ ਠੀਕ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਬੱਚੇ ਨੂੰ ਨਿਰ ਉਤਸ਼ਾਹ ਕਰਨ ਤੋਂ ਬਗੈਰ ਜੋ ਭੁਲਾਂ ਤੁਰਤ ਸੁਧਾਰੀਆਂ ਜਾ ਸਕਣ ਤਾਂ ਹੋਰ ਵੀ ਚੰਗਾ ਹੈ। ਜਦ ਬੱਚਾ ਸ੍ਵੇ-ਪਰਗਟਾਵੇ ਵਿਚ ਕੁਝ ਝਿਜਕ ਪਰਤੀਤ ਕਰੇ ਤਾਂ ਉਸਨੂੰ ਉਤਸ਼ਾਹ ਦੇਣਾ ਜ਼ਰੂਰੀ ਹੈ। ਜਿਹੜਾ ਬੱਚਾ ਇਸ ਤਰ੍ਹਾਂ ਉਤਸ਼ਾਹ