ਦਸਵਾਂ ਪਰਕਰਨ
ਨਵੇਂ ਸਿਖਿਆ-ਢੰਗ
ਪਿਛਲੇ ਪਰਕਰਨ ਵਿਚ ਅਸਾਂ ਸਿਖਿਆ ਵਿਚ ਨਵੀਂ ਦ੍ਰਿਸ਼ਟੀ ਦਾ ਸੰਖੇਪ ਨਾਲ ਵਰਣਨ ਕੀਤਾ ਹੈ। ਇਸ ਦ੍ਰਿਸ਼ਟੀ ਅਨੁਸਾਰ ਬੱਚਿਆਂ ਦੀ ਸਿਖਿਆ ਵਿਚ ਮੌਲਕ ਤਬਦੀਲੀ ਆਈ ਹੈ ਅਤੇ ਕਈ ਨਵੇਂ ਸਿਖਿਆ ਢੰਗ ਬਣਾਏ ਗਏ ਹਨ। ਸੰਸਾਰ ਦੇ ਅਗਾਂਹ ਵਧੂ ਦੇਸਾਂ ਵਿਚ ਸਿਖਿਆ ਬਾਰੇ ਕਈ ਤਜਰਬੇ ਹੋ ਰਹੇ ਹਨ ਅਤੇ ਉਨ੍ਹਾਂ ਦੇ ਸਿੱਟੇ ਵਜੋਂ ਸਿਖਿਆ ਦੀਆਂ ਨਵੀਆਂ ਨਵੀਆਂ ਯੋਜਨਾਵਾਂ ਬਣ ਰਹੀਆਂ ਹਨ। ਇਨ੍ਹਾਂ ਸਿਖਿਆ ਢੰਗਾਂ ਅਤੇ ਯੋਜਨਾਵਾਂ ਬਾਰੇ ਪੂਰਾ ਗਿਆਨ ਰਖਣਾ ਹਰ ਉਸਤਾਦ ਦਾ ਫਰਜ਼ ਹੈ। ਨਵੇਂ ਸਿਖਿਆਂ ਢੰਗਾਂ ਵਿਚੋਂ ਹੇਠ ਲਿਖੇ ਚਾਰ ਸਿਖਿਆ ਢੰਗ ਖਾਸ ਤੌਰ ਤੇ ਲਿਖਣ ਯੋਗ ਹਨ—
੧. ਕਿੰਡਰ ਗਾਰਟਨ ਸਿਖਿਆ-ਢੰਗ।
੨. ਮਾਂਟਸੇਰੀ ਸਿਖਿਆ-ਢੰਗ।
੩. ਡਾਲਟਨ ਸਿਖਿਆ-ਢੰਗ।
੪. ਪ੍ਰਾਜੈਕਟ ਸਿਖਿਆ-ਢੰਗ।
ਉਪਰ ਦੱਸੀਆਂ ਸਿਖਿਆ ਪਰਨਾਲੀਆਂ ਦੇ ਕੁਝ ਵਿਸ਼ੇਸ਼ ਮੌਲਿਕ ਸਿਧਾਂਤ ਹਨ। ਇਨ੍ਹਾਂ ਸਿਧਾਂਤਾਂ ਨੂੰ ਸਮਝਣ ਲਈ ਇਨ੍ਹਾਂ ਪਰਨਾਲੀਆਂ ਦਾ ਸੰਖੇਪ ਜਿਹਾ ਵਰਣਨ ਕਰਨਾ ਜ਼ਰੂਰੀ ਹੈ। ਇੱਥੇ ਅਸੀਂ ਇਨ੍ਹਾਂ ਸਿਖਿਆ ਪਰਨਾਲੀਆਂ ਦੇ ਸਿਧਾਤਾਂ ਅਤੇ ਉਨ੍ਹਾਂ ਦਾ ਬਾਲ-ਸਿਖਿਆ ਲਈ ਢੁਕਵੇਂ ਹੋਣ ਬਾਰੇ ਵਿਚਾਰ ਕਰਾਂਗੇ।
ਕਿੰਡਰਗਾਰਟਨ ਸਿਖਿਆ-ਢੰਗ
ਕਿੰਡਰਗਾਰਟਨ ਸਿਖਿਆ-ਢੰਗ ਬੱਚਿਆਂ ਦਾ ਲ਼ਿਖਿਆ-ਢੰਗ ਹੈ। ਇਹ ਸਿਖਿਆ ਢੰਗ ਚਾਰ ਤੋਂ ਅਠ ਸਾਲ ਦੇ ਬਚਿਆਂ ਲਈ ਢੁਕਵਾਂ ਹੈ। ਇਸ ਦੀ ਕਾਢ ਕਢਣ ਵਾਲੇ ਜਰਮਨੀ ਦੇ ਪਰਸਿਧ ਸਿਖਿਆ-ਵਿਗਿਆਨ ਐਲਫਰੋਡ ਫਰੋਬੇਲ ਸਨ। ਇਸ ਸਿਖਿਆ ਢੰਗ ਦੀ ਕਾਢ ਉਨੱਵੀਂ ਸਦੀ ਦੇ ਮੁਢ ਵਿਚ ਕਢੀ ਗਈ ਸੀ, ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਇਸ ਵਿਚ ਕੁਝ ਨਾ ਕੁਝ ਵਾਧਾ ਹੁੰਦਾ ਰਿਹਾ। ਇਥੋਂ ਤਕ ਕਿ ਅਧੁਨਿਕ ਕਾਲ ਵਿਚ ਵੀ ਕਿੰਡਰਗਾਰਟਨ ਪਰਨਾਲੀ ਵਿਚ ਕੁਝ ਨਾ ਕੁਝ ਨਵੀਆਂ ਗੱਲਾਂ ਜੋੜੀਆਂ ਜਾ ਰਹੀਆਂ ਹਨ। ਹਰ ਦੇਸ਼ ਦੇ ਕਿੰਡਰਗਾਰਟਨ ਭੌਤਿਕ ਅਤੇ ਸਮਾਜਿਕ ਵਾਤਾਵਰਨ ਕਰਕੇ ਅੱਡ ਅੱਡ ਕਿਸਮ ਦੇ ਹੋ ਗਏ ਹਨ। ਅਮਰੀਕਾ ਦੇ ਕਿੰਡਰਗਾਰਟਨ ਸਕੂਲ ਬਿਲਕੁਲ ਉਸੇ ਤਰ੍ਹਾਂ ਦੇ ਨਹੀਂ ਹਨ ਜਿਸ ਤਰ੍ਹਾਂ ਦੇ ਜਰਮਨੀ ਦੇ; ਅਤੇ ਸਾਡੇ ਸਾਰੇ ਅਧੁਨਿਕ ਕਿੰਡਰਗਾਰਟਨ ਸਕੂਲ ਉਨ੍ਹਵੀਂ ਸਦੀ ਦੇ ਕਿੰਡਰਗਾਰਟਨ ਸਕੂਲਾਂ ਤੋਂ ਅਡਰੇ ਹਨ। ਪਰ ਇਨ੍ਹਾਂ ਫਰਕਾਂ ਦੇ ਹੁੰਦਿਆਂ ਹੋਇਆਂ ਵੀ ਸਾਰੇ ਕਿੰਡਰਗਾਰਟਨ ਸਕੂਲਾਂ ਦੇ ਮੌਲਿਕ ਸਿਧਾਂਤ ਉਹੋ ਹੀ ਹਨ ਜਿਹੜੇ ਫਰੋਬੇਲ ਨੇ ਦੱਸੇ ਸਨ। ਇਹ ਸਿਧਾਂਤ ਇੱਨੇ ਵਿਆਪਕ ਹਨ ਕਿ ਦੇਸ਼ ਅਤੇ ਕਾਲ ਕਰ ਕੇ
੧੭੬