ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/192

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਸਲ ੧੭੯ ਤਰ੍ਹਾਂ ਉਸ ਵਿਚ ਸਮੂਹਕ ਜਬਤ ਵਿਚ ਰਹਿਣ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ । ਸੁਤੰਤਰਤਾ ' ਵਿਚ ਦੇ ਸਮਾਜਕ ਵਰਤ ਵਰਤਾਰੇ ਵਿਚ ਹੀ ਹੈ । ਇਕੱਲਿਆਂ ਰਹਿਣ ਵਿਚ ਮਨੁਖ ਜਿਹੜਾ ਵਿਅਕਤੀ ਆਪਣੇ ਆਪ ਨੂੰ ਸੁਤੰਤਰ ਸਮਝਦਾ ਹੈ, ਉਹ ਅਸਲ ਵਿਚ ਸੁਤੰਤਰ ਨਹੀਂ । ਸਮਾਜ ਵਿਚ ਮਿਲਣ ਨਾਲ ਹੀ ਪਤਾ ਚਲਦਾ ਹੈ ਕਿ ਕਿਸ ਵਿਅਕਤੀ ਵਿਚ -ਕਾਬੂ ਹੈ ਤੇ ਕਿਸ ਵਿਚ ਨਹੀਂ । ਕਿਹੜਾ ਸ੍ਵੈ-ਪਰੇਰਨਾ ਤੋਂ ਕੰਮ ਕਰਨ ਦੀ ਯੋਗਤਾ ਰਖਦਾ ਹੈ ਅਤੇ ਕਿਹੜਾ ਗੁਲਾਮ ਮਨ ਬਿਰਤੀ ਦਾ ਹੈ । ਬਚਿਆਂ ਵਿਚ ਜਿਹੜੇ ਸੁਤੰਤਰਤਾ ਜਾਂ ਸ੍ਵੈ-ਆਸਰੇ ਹੋਣ ਦੇ ਭਾਵ, ਜਮਾਤ ਦੇ ਬਚਿਆਂ ਨਾਲ ਇਕੱਠਿਆਂ ਖੇਡ ਖੇਡ ਕੇ ਜਾਂ ਕੰਮ ਕਰ ਕੇ ਆਉਂਦੇ ਹਨ ਉਹ ਹੋਰ ਤਰ੍ਹਾਂ ਨਾਲ ਨਹੀਂ ਆਉਂਦੇ । ਕਿੰਡਰ ਗਾਰਟਨ ਸਕੂਲਾਂ ਵਿਚ ਕਿਸੇ ਵੀ ਬੱਚੋ ਨੂੰ ਉਦੋਂ ਤਕ ਮਾਰਿਆ ਕੁਟਿਆ ਨਹੀਂ ਜਾਂਦਾ ਜਦੋਂ ਤਕ ਉਹ ਕਿਸੇ ਦੂਜੇ ਬੱਚੇ ਨੂੰ ਤੰਗ ਨਾ ਕਰੋ ਅਤੇ ਂ ਜ਼ਿਦ ਵਿਚ ਆ ਕੇ ਮਨ ਮਰਜ਼ੀ ਦੀ ਗੱਲ ਨਾ ਕਰਨ ਲਗ ਜਾਵੇ । ਇਨ੍ਹਾਂ ਸਕੂਲਾਂ ਵਿਚ ਕਿਸੇ ਬੱਚੇ ਨੂੰ ਇਕੱਲਿਆਂ ਨਹੀਂ ਰਹਿਣ ਦਿਤਾ ਜਾਂਦਾ ਅਤੇ ਨਾ ਵਿਹਲਿਆਂ ਬੈਠਣ ਦਿੱਤਾ ਜਾਂਦਾ ਹੈ। ਜਦੋਂ ਤਕ ਬੱਚਾ ਕਿਸੇ ਰਚਨਾਤਮਕ ਕੰਮ ਵਿਚ ਲੱਗਿਆ ਰਹਿੰਦਾ ਹੈ ਉਦੋਂ ਤਕ ਹੀ ਉਸ ਦੀ ਸੁਤੰਤਰਤਾ ਰਹਿੰਦੀ ਹੈ। ਜਦ ਉਹ ਆਪਣਾ ਸਮਾਂ ਬਿਅਰਥ ਗੁਆਉਣ ਲਗ ਜਾਂਦਾ ਹੈ ਤਾਂ ਉਸਤਾਦ ਉਸ ਨੂੰ ਠੀਕ ਰਾਹ ਤੇ ਲਾ ਦਿੰਦਾ ਹੈ ਅਤੇ ਕਦੇ ਕਦੇ ਝਿੜਕ ਝੰਬ ਵੀ ਦਿੰਦਾ ਹੈ । ਫਰੋਬੋਲ ਸੁਤੰਤਰਤਾ ਨੂੰ ਮਨ-ਮਰਜ਼ੀ ਨਾਲੋਂ ਵਖਰੀ ਚੀਜ਼ ਸਮਝਦਾ ਹੈ। ਇਸ ਲਈ ਕਿੰਡਰ ਗਾਰਟਨ ਸਕੂਲਾਂ ਵਿਚ ਹਰ ਤਰ੍ਹਾਂ ਨਾਲ ਜ਼ਬਤ ਦੀ ਅਣਹੋਂਦ ਨਹੀਂ ਹੁੰਦੀ ਅਤੇ ਨਾ ਉਨ੍ਹਾਂ ਵਿਚ ਮਾਂਸੋਰੀ ਸਕੂਲਾਂ ਵਰਗੀ ਸੁਤੰਤਰਤਾ ਦਿਤੀ ਜਾਂਦੀ ਹੈ । ਖੇਡ ਰਾਹੀਂ ਸਿਖਿਆ ' ਅਧੁਨਿਕ ਕਾਲ ਵਿਚ ਖੇਡ ਰਾਹੀਂ ਸਿਖਿਆ ਦੇਣ ਉਤੇ ਬੜਾ ਜ਼ੋਰ ਦਿੱਤਾ ਜਾਂਦਾ ਹੈ । ਇਸ ਸਿਧਾਂਤ ਨੂੰ ਪਹਿਲੇ ਪਹਿਲ ਪਰਚਲਤ ਕਰਨ ਵਾਲਾ ਫਰੋਬੇਲ ਸੀ। ਉਸ ਨੇ ਆਪਣੇ ਸਿਖਿਆ ਘਰਾਂ ਦਾ ਨਾਂ ਕਿੰਡਰ ਗਾਰਟਨ ਰਖਿਆ ਜਿਸ ਦਾ ਅਰਬ ਬਚਿਆਂ ਦੇ ਖੇਡਣ ਦਾ ਬਗੀਚਾ ਹੈ । ਖੇਡ ਰਾਹੀਂ ਸਿਖਿਆ ਦੇਣ ਨਾਲ ਬੱਚਿਆਂ ਨੂੰ ਸਿਖਿਆ ਲੈਣ ਦਾ ਕੰਮ ਪਿਆਰਾ ਲੱਗਣ ਲੱਗ ਜਾਂਦਾ ਹੈ । ਸ਼ੋਂਕ ਨਾਲ ਕੰਮ ਕਰਨ ਨਾਲ ਉਨ੍ਹਾਂ ਵਿਚ ਸੁਤੰਤਰਤਾ ਦੇ ਭਾਵਾਂ ਦਾ ਵਾਧਾ ਹੁੰਦਾ ਹੈ । ਇਸ ਨਾਲ ਬੱਚਿਆਂ ਵਿਚ ਰਚਨਾਤਮਕ ਕਲਪਣਾਂ ਅਤੇ ਰਚਨਾਤਮਕ ਕੰਮ ਕਰਨ ਦੀ ਸ਼ਕਤੀ ਵਧਦੀ ਹੈ। ਬਾਲਗ ਲੋਕਾਂ ਦੇ ਸਧਾਰਨ ਕੰਮ ਅਤੇ ਕਾਰ ਵਿਹਾਰ ਹੀ ਬਚਿਆਂ ਦੇ ਖੇਡਣ ਦਾ ਸਮਾਨ ਬਣ ਜਾਂਦੇ ਹਨ । ਇਸ ਤਰ੍ਹਾਂ ਬੱਚਾ ਖੇਡ ਰਾਹੀਂ ਬਾਲਗ ਉਮਰ ਦੀਆਂ ਜ਼ਿੰਮੇਵਾਰੀਆਂ ਲਈ ਆਪਣੇ ਆਪ ਨੂੰ ਤਿਆਰ ਕਰਤਾ ਹੈ। ਕਿੰਡਰ ਗਾਰਟਨ ਦੀਆਂ ਖੇਡਾਂ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ:— (੧) ਸਾਰੀਆਂ ਖੇਡਾਂ ਬਚਿਆਂ ਲਈ ਸਿਖਿਆ ਦਾਤੀਆਂ ਹੁੰਦੀਆਂ ਹਨ। ਉਨ੍ਹਾਂ ਰਾਹੀਂ ਬੱਚਿਆਂ ਵਿੱਚ ਸੁਚੱਜੀ ਤਰ੍ਹਾਂ ਬੋਲਣ ਅਤੇ ਲਿਖਣ ਦੀ ਯੋਗਤਾ ਆਉਂਦੀ ਹੈ । (੨) ਇਨ੍ਹਾਂ ਖੇਡਾਂ ਵਿਚ ਕਲਪਣਾ ਦੀ ਪਰਧਾਨਤਾ ਹੁੰਦੀ ਹੈ। ਅਸਲ ਵਿਚ ਬੱਚੇ ਨੂੰ ਆਮ ਕੰਮਾਂ ਨੂੰ ਖੇਡਣ ਲਈ ਦੇਣਾ ਨਿਰਾ ਉਨ੍ਹਾਂ ਦੀ ਕਲਪਣਾਂ ਉਤੇ ਜਿੱਤ ਕਰਨ ਲਈ ਹੀ ਹੁੰਦਾ ਹੈ। ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਜਾਨਵਰਾਂ ਦੀਆਂ ਅਤੇ ਕਲਪਿਤ (ਮਨ ਅਥਿਤ) ਕਹਾਣੀਆਂ ਸੁਣਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਖੇਡਾਂ ਵਿਚ ਸਾਂਗ ਉਤਾਰਿਆ