ਪੰਜਾਬੀ ਪਾਠ-ਸੂਤਰ
ਤਾਰੀਖ.........
ਜਮਾਤ-੬
ਵਿਸ਼ਾ-ਪੰਜਾਬੀ ਕਵਿਤਾ
ਘੰਟੀ—੨
ਹਥਲਾ ਪਾਠ—ਗਰੀਬ ਕਿਸਾਨ
ਸਮਾਂ—੪੦ ਮਿੰਟ
ਉਦੇਸ਼-ਸਾਧਾਰਨ—(੧) ਵਿਦਿਆਰਥੀਆਂ ਵਿਚ ਕਵਿਤਾ ਲਈ ਰੁਚੀ ਪੈਦਾ ਕਰਨਾ, ਜਿਸ ਨਾਲ ਉਨ੍ਹਾਂ ਦੀ ਕਲਪਣਾ ਅਤੇ ਭਾਵਨਾ ਸ਼ਕਤੀ ਵਿਚ ਵਾਧਾ ਹੋ ਸਕੇ।
(੨) ਉਨ੍ਹਾਂ ਦੇ ਸ਼ਬਦ ਭੰਡਾਰ ਅਤੇ ਮੁਹਾਵਰੇ ਵਿਚ ਵਾਧਾ ਕਰਕੇ ਬੋਲੀ ਦਾ ਵਿਕਾਸ ਕਰਨਾ।
ਵਿਸ਼ੇਸ਼-ਕਿਸਾਨ-ਜੀਵਨ ਦੀ ਮਹੱਤਾ, ਕਿਸਾਨ ਦੀਆਂ ਕਸ਼ਟਾਂ, ਔਖਿਆਈਆਂ ਬਾਰੇ ਸਹਿਣ ਸ਼ਕਤੀ ਉਸਦੀ ਗਰੀਬੀ ਤੇ ਬੇਬਸੀ ਦਾ ਗਿਆਨ ਕਰਵਾਕੇ ਉਸਦੀ ਵਰਤਮਾਨ ਦੁਰਦਸ਼ਾ ਦਾ ਇਲਾਜ ਲਭਣ ਦਾ ਉਪਰਾਲਾ।
ਪਰਸਤਾਵਨਾ—ਬੱਚਿਆਂ ਨੂੰ ਕਿਸਾਨ ਦੀ ਤਸਵੀਰ ਵਿਖਾਕੇ ਹੇਠਲੇ ਪ੍ਰਸ਼ਨ ਕੀਤੇ ਜਾਣਗੇ।
(੧) ਤੁਸੀਂ ਇਸ ਚਿਤਰ ਵਿਚ ਕੀ ਵੇਖਦੇ ਹੋ?
(ਦੋ ਕਿਸਾਨ ਨੰਗੇ ਪਿੰਡੋ ਕਣਕ ਦੀਆਂ ਭਰੀਆਂ ਦਾ ਭਰਿਆ ਗੱਡਾ ਆਪਣੇ ਖੇਤ ਵਿਚੋਂ ਲਿਆ ਰਹੇ ਹਨ।)
(੨) ਇਹ ਅਨਾਜ ਕਿਸਾਨ ਨੇ ਕਿਵੇਂ ਪੈਦਾ ਕੀਤਾ?
(ਅਨੇਕ ਕਸ਼ਟਾਂ ਨੂੰ ਝਾਗ ਕੇ ਉਹ ਇਹ ਅਨਾਜ ਪੈਦਾ ਕਰ ਸਕਿਆ।)
ਉਦੇਸ਼ ਕਬਨ—ਅਜ ਅਸੀਂ ਕਿਸਾਨ ਦੇ ਕਸ਼ਟਾਂ ਭਰੇ ਜੀਵਨ ਉਤੇ ਝਾਤ ਪੁਆਉਂਦੀ ‘ਗਰੀਬ ਕਿਸਾਨ' ਨਾਮੀ ਕਵਿਤਾ ਪੜ੍ਹਾਂਗੇ।
ਪਾਠ-ਕਰਮ—(੧) ਪਾਠਕ ਰਾਹੀਂ ਆਦਰਸ਼ ਪਾਠ।
(੨) ਵਿਦਿਆਰਥੀਆਂ ਕੋਲੋਂ ਸੁਰੀਲੀ ਅਵਾਜ਼ ਵਿਚ ਪਾਠ (ਸੱਦ ਦੀ ਤਰਜ਼ ਤੇ)।
(੩) ਖੋਲ੍ਹਕੇ ਵਿਆਖਿਆ।
(੪) ਦੁਹਰਾਈ।
(੫) ਅਭਿਆਸ।
२२२