ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

੩੬

ਸਿਖਾਏ ਆਪਣੀ ਖੁਰਾਕ ਢੂੰਡ ਲੈਂਦਾ ਹੈ। ਗਾਂ ਦਾ ਬੱਚਾ ਪੈਦਾ ਹੋਣ ਤੋਂ ਕੁਝ ਚਿਰ ਪਿਛੋਂ ਹੀ ਖੜਾ ਹੋਣ ਦਾ ਯਤਨ ਕਰਨ ਲਗ ਪੈਂਦਾ ਅਤੇ ਦੁਧ ਦੀ ਭਾਲ ਕਰਨ ਲਗ ਪੈਂਦਾ ਹੈ ਮਨੁਖ ਦਾ ਬੱਚਾ ਇਹ ਸਭ ਕੁਝ ਨਹੀਂ ਕਰ ਸਕਦਾ। ਉਹ ਹਰ ਗਲ ਦੂਸਰਿਆਂ ਸਿਖਾਏ ਤੋ ਹੀ ਸਿਖਦਾ ਹੈ। ਬਾਲਕ ਦੀਆਂ ਮੁਢਲੀਆਂ ਬਿਰਤੀਆਂ ਉਹੋ ਜਹੀਆਂ ਕਰਨ ਵਾਲੀਆਂ ਨਹੀਂ ਰਹਿੰਦੀਆਂ ਜਿਹੋ ਜਹੀਆਂ ਪਸ਼ੂਆਂ ਦੇ ਬੱਚਿਆਂ ਦੀਆਂ। ਇਸ ਲਈ ਜਿਥੇ ਪਸ਼ੂਆਂ ਦੇ ਬੱਚੇ ਆਪਣਾ ਜੀਵਨ ਮੁਢਲੀਆਂ ਬਿਰਤੀਆਂ ਰਾਹੀਂ ਚ ਸਕਦੇ ਹਨ ਉਥੇ ਬਾਲਕ ਅਜਿਹਾ ਨਹੀਂ ਕਰ ਸਕਦਾ। ਜਿੱਥੇ ਬਾਲਕ ਨੂੰ ਕੁਦਰਤ ਇੱਨ੍ਹਾਂ ਨਿਆਸਰਾ ਬਣਾਇਆ ਹੈ ਉਥੇ ਇਸ ਜੋਗ ਵੀ ਬਣਾਇਆ ਹੈ ਕਿ ਉਹ ਸੰਸਾਰ ਸਾਰੇ ਜੀਵਾਂ ਦਾ ਰਾਜਾ ਬਣ ਜਾਵੇ। ਬਾਲਕ ਵਿਚ ਇਸ ਤਰ੍ਹਾਂ ਰਾਜਾ ਬਨਣ ਦੀ ਬਿਰਤੀ ਸਿਖਿਆ ਰਾਹੀਂ ਆਉਂਦੀ ਹੈ। ਸਿਖਿਆ ਰਾਹੀਂ ਬਾਲਕ ਉਨ੍ਹਾਂ ਸਾਰੀਆਂ ਗੱਲਾਂ ਨੂੰ ਸਿਖਦਾ ਹੈ ਜਿਨ੍ਹਾਂ ਸਦਕਾ ਉਹ ਸਮਾਜ ਵਿਚ ਅਤੇ ਬਾਹਰਲੇ ਜਗਤ ਵਿਚ ਚੰਗੀ ਤਰ੍ਹਾਂ ਆਪਣਾ ਜੀਵਨ ਬਤੀਤ ਕਰਦਾ ਹੈ। ਇਸ ਲਈ ਸਿਖਿਆ ਦਾ ਸਭ ਤੋਂ ਵੱਡਾ ਉਦੇਸ਼ ਇਹ ਹੈ ਕਿ ਬਾਲਕ ਨੂੰ ਆਪਣੀ ਹਾਲਤ ਅਨੁਸਾਰ ਚਲਣ ਦੀ ਯੋਗਤਾ ਦੇਵੇ।

ਇਸ ਸਿਧਾਂਤ ਦੀ ਤਰੁੱਟੀ:-ਉੱਪਰ ਦੱਸਿਆ ਸਿਖਿਆ ਦਾ ਉਦੇਸ਼ ਸਿੱਖਿਆ ਦੀ ਮਹੱਤਾ ਨੂੰ ਚੰਗੀ ਤਰ੍ਹਾਂ ਦਰਸਾਉਂਦਾ ਹੈ ਪਰ ਇਹ ਸਿਖਿਆ ਦੇ ਸਮੁੱਚੇ ਉਦੇਸ਼ ਨੂੰ ਸਪਸ਼ਟ ਨਹੀਂ ਕਰਦਾ। ਸਿਖਿਆ ਦਾ ਉਦੇਸ਼ ਮਨੁਖ ਨੂੰ ਸੰਸਾਰ ਦੇ ਵਾਤਾਵਰਨ ਅਨੁਸਾਰ ਢਾਲ ਲੈਣ ਦੀ ਯੋਗਤਾ ਦੇ ਦੇਣਾ ਹੀ ਨਹੀਂ ਹੈ। ਇਸ ਤਰ੍ਹਾਂ ਦਾ ਉਦੇਸ਼ ਮਨੁਖ ਪਸ਼ੂਆਂ ਦੇ ਜੀਵਨ ਵਿਚ ਕੋਈ ਫਰਕ ਸਪਸ਼ਟ ਨਹੀਂ ਕਰਦਾ। ਪਸ਼ੂ ਵੀ ਆਪਣੇ ਜੀਵਨਰ ਨੂੰ ਕਿਸੇ ਤਰ੍ਹਾਂ ਵਾਤਾਵਰਨ ਅਨੁਸਾਰ ਢਾਲ ਲੈਂਦੇ ਹਨ। ਜੋ ਮਨੁਖ ਵੀ ਇਹੋ ਕੁਝ ਕ ਲੈਣ ਲੱਗਾ ਤਾਂ ਉਸ ਵਿਚ ਅਤੇ ਪਸ਼ੂ ਵਿਚ ਫਰਕ ਹੀ ਨਾ ਰਿਹਾ? ਪਸ਼ੂਆਂ ਵਿਚ ਉਹ ਅਧਿਆਤਮਿਕ ਸ਼ਕਤੀ ਨਹੀਂ ਹੈ ਜਿਹੜੀ ਮਨੁਖਾਂ ਵਿਚ ਹੈ। ਉਨ੍ਹਾਂ ਵਿਚ ਨਾ ਤੇ ਸੋਚ ਦੀ ਸ਼ਕਤੀ ਹੈ ਅਤੇ ਨਾ ਇੱਛਾ-ਸ਼ਕਤੀ। ਮਨੁਖ ਸੋਚਣ ਦੀ ਸ਼ਕਤੀ ਅਤੇ ਇੱਛਾ ਸ਼ਕਤੀ ਦੋ ਕਾਰਨ ਦੂਜਿਆਂ ਜੀਵਾਂ ਤੋਂ ਵਖਰਾ ਮੰਨਿਆ ਗਿਆ ਹੈ। ਉਸ ਕੋਲ ਦੂਜਿਆਂ ਜੀਆਂ ਵਾਂਗ ਸਰੀਰ ਜ਼ਰੂਰ ਹੈ, ਜਿਸ ਨੂੰ ਚੰਗੀ ਤਰ੍ਹਾਂ ਰਖਣਾ ਜੀਵਨ ਦੇ ਹਰ ਉਦੇਸ਼ ਦੀ ਪ੍ਰਾਪਤੀ ਲਈ ਬੜਾ ਜ਼ਰੂਰੀ ਹੈ। ਪਰ ਸ਼ਰੀਰ ਦੀ ਪਾਲਣਾ ਪੋਸਣਾ ਅਤੇ ਉਸ ਦਾ ਹੀ ਭਲ ਲੋਚਣਾ ਜੋ ਜੀਵਨ ਦਾ ਉਦੇਸ਼ ਬਣ ਜਾਵੇ ਤਾਂ ਉਹ ਸਫਲ ਜੀਵਨ ਨਹੀਂ ਕਿਹਾ ਜਾਵੇਗਾ ਮਨੁਖ ਦੇ ਜੀਵਨ ਦਾ ਅਸਲ ਵਿਕਾਸ ਉਸ ਦੇ ਵਿਚਾਰਾਂ ਅਤੇ ਇੱਛਾ-ਸ਼ਕਤੀ ਦੇ ਵਿਕਾ ਵਿਚ ਹੈ। ਇਸ ਲਈ ਸਿਖਿਆ ਦਾ ਵੱਡਾ ਉਦੇਸ਼, ਵਿਚਾਰ ਅਤੇ ਇੱਛਾ-ਸ਼ਕਤੀ ਵਿਕਾਸ ਹੋਣਾ ਚਾਹੀਦਾ ਹੈ। ਹਾਲਤ ਅਨੁਸਾਰ ਆਪਣਾ ਜੀਵਨ ਢਾਲਣਾ ਇਹ ਉਦੋਂ ਅਖਲਾਕੀ ਜੀਵਨ ਦੇ ਉਲਟ ਹੈ। ਅਖਲਾਕ ਵਾਲਾ ਜਾਂ ਧਾਰਮਿਕ ਵਿਅਕਤੀ ਉਹ ਨਹੀਂ ਜਿਹੜਾ ਸਦਾ ਹਾਲਤ ਅਨੁਸਾਰ ਆਪਣੇ ਆਪ ਨੂੰ ਬਦਲਦਾ ਰਹੇ ਸਗੋਂ ਉਸ ਵਿਅਕਤੀ ਨੂੰ ਅਸੀਂ ਅਖਲਾਕ ਵਾਲਾ ਅਤੇ ਧਾਰਮਿਕ ਆਖਦੇ ਹਾਂ ਜੋ ਹਾਲਤ ਉਤੇ ਜਿਤ ਪ੍ਰਾਪਤ ਕਰਨ ਦੀ ਚੇਸ਼ਟਾ ਕਰਦਾ ਹੈ। ਅਸੀਂ ਉਸ ਵਿਅਕਤੀ ਨੂੰ ਕਦੇ ਵੀ ਸਿਖਿਅਤ ਵਿਅਕਤੀ ਨਹੀਂ ਕਹਾਂਗੇ ਜਿਹੜਾ ਆਪਣੇ ਆਪ ਨੂੰ ਕਿਸੇ ਵੀ ਨਿਸਚਤ ਸਿਧਾਂਤ (ਅਸੂਲ ਅਨੁਸਾਰ ਨਹੀਂ ਚਲਾਉਂਦਾ, ਜਿਸ ਦੇ ਜੀਵਨ ਸਿਧਾਂਤ ਪਲ ਪਲ ਬਦਲਦੇ ਰਹਿੰਦੇ ਹਨ ਸਿਖਿਅਤ ਵਿਅਕਤੀ ਤਾਂ ਉਹ ਹੀ ਹੈ ਜਿਹੜਾ ਵਿਚਾਰ ਰਾਹੀਂ, ਨਿਸਚਿਤ ਕੀਤੇ ਕਿਸੇ