੩੯
ਵਿਹਾਰ ਵਿਚ ਸਿਆਣਾ ਤਾਂ ਭਾਵੇਂ ਬਣ ਜਾਵੇ ਪਰ ਉਹ ਅਧਿਆਤਮਕਤਾ ਤੋਂ ਖਾਲੀ ਹੋਵੇਗਾ। ਮਨੁਖ ਨੂੰ ਅਖਲਾਕ ਵਾਲਾ ਬਨਾਉਣ ਵਿਚ ਜਿੱਨਾ ਧਰਮ ਪਰਲੋਕ ਦਾ ਡਰ ਕੰਮ ਕਰਦਾ ਹੈ ਉੱਨਾ ਹੋਰ ਕਿਸੇ ਕਾਰਨ ਦਾ ਨਹੀਂ। ਜੇ ਮਨੁਖ ਨੂੰ ਕਿਸੇ ਤਰ੍ਹਾਂ ਦੀ ਅਖਲਾਕੀ ਜਾਂ ਧਾਰਮਿਕ ਸਿਖਿਆ ਨਾ ਦਿਤੀ ਜਾਵੇ ਤਾਂ ਉਹ ਸਮੁੱਚੇ ਤੌਰ ਤੇ ਸਵਾਰਥੀ ਵਿਅਕਤੀ ਬਣੇਗਾ। ਅਜਿਹਾ ਵਿਅਕਤੀ ਆਪਣੇ ਸੁਖ ਲਈ ਦੂਜਿਆਂ ਨੂੰ ਦੁਖ ਦੇਣ ਵਿਚ ਕਦੇ ਵੀ ਸੰਕੋਚ ਨਹੀਂ ਕਰੇਗਾ। ਧਰਮ ਉਪਦੇਸ਼ ਨਾਲ ਮਨੁਖ ਨੂੰ ਜਿਹੜੀ ਅਮਿਣਵੀਂ ਸ਼ਾਨਤੀ ਮਿਲਦੀ ਹੈ; ਉਸ ਤੋਂ ਵਾਂਜਿਆ ਰਹਿ ਜਾਵੇਗਾ।
ਹਰਵਰਟ ਸਪੈਂਸਰ ਨੇ ਕਲਾ ਅਤੇ ਸਾਹਿੱਤ ਨੂੰ ਜਿਹੜਾ ਸਧਾਰਨ ਥਾਂ ਦਿਤਾ ਹੈ ਉਹ ਵੀ ਸਿਖਿਆ ਦੇ ਸਰਬਉਚ ਉਦੇਸ਼ ਦੇ ਅਨਕੂਲ ਨਹੀਂ ਹੈ। ਜੇ ਸਿਖਿਆ ਦਾ ਉਦੇਸ਼ ਜੀਵਨ ਵਿਚ ਪੂਰਨਤਾ ਲਿਆਉਣਾ ਤਾਂ ਵਿਹਲੇ ਵੇਲੇ ਦੇ ਕਾਰ ਵਿਹਾਰਾਂ ਦੀ ਉੱਠੀ ਹੀ ਮਹੱਤਾ ਰਹਿਣੀ ਚਾਹੀਦੀ ਹੈ ਜਿੱਨੀ ਰੋਟੀ ਕਮਾਉਣ ਵਾਲੇ ਵਿਹਾਰ ਦੀ। ਜਿਹੜਾ ਮਨੁਖ ਧਨ ਕਮਾਉਣ ਦੇ ਕੰਮ ਵਿਚ ਹੀ ਸਿਆਣਾ ਬਣ ਜਾਂਦਾ ਹੈ ਅਤੇ ਵਿਹਲ ਨੂੰ ਚੰਗੀ ਤਰ੍ਹਾਂ ਬਤੀਤ ਕਰਨ ਨਹੀਂ ਜਾਣਦਾ ਉਸ ਦਾ ਮਨ ਘਾਬਰਿਆ ਰਹਿੰਦਾ ਹੈ। ਸੰਸਾਰ ਵਿਚ ਕਿਨਿਆਂ ਹੀ ਭੈੜਾਂ ਦਾ ਕਾਰਨ ਮਨੁਖਾਂ ਦਾ ਆਪਣੇ ਵਿਹਲ ਨੂੰ ਸੁਚੱਜੀ ਤਰ੍ਹਾਂ ਨਾ ਵਰਤ ਸਕਣਾ ਹੀ ਹੈ। ਵਿਹਲ ਦੇ ਸਮੇਂ ਸਾਡਾ ਮਨ ਕਈ ਤਰ੍ਹਾਂ ਦੇ ਉਪੱਦਰ ਖੜੇ ਕਰ ਦਿੰਦਾ ਹੈ। ਉਪੱਦਰਾਂ ਤੋਂ ਉਸ ਨੂੰ ਰੋਕਣ ਲਈ ਕਲਾ, ਸੰਗੀਤ ਅਤੇ ਸਾਹਿੱਤ ਅਤੀ ਲੋੜੀਂਦੇ ਹਨ। ਜਿਸ ਸਮਾਜ ਵਿਚ ਕਲਾ, ਸੰਗੀਤ ਅਤੇ ਸਾਹਿਤ ਦੀ ਘਾਟ ਰਹਿੰਦੀ ਹੈ, ਉਸ ਵਿਚ ਕਈ ਤਰ੍ਹਾਂ ਦੀ ਅਸ਼ਾਨਤੀ ਫੈਲੀ ਰਹਿੰਦੀ ਹੈ। ਇਸ ਲਈ ਕਲਾ ਅਤੇ ਸਾਹਿਤ ਦਾ ਅਭਾਵ ਜਾਂਗਲੀਪੁਣੇ ਦਾ ਸਬੂਤ ਮੰਨਿਆ ਜਾਂਦਾ ਹੈ। ਜਿਵੇਂ ਜਿਵੇਂ ਮਨੁਖ-ਸਮਾਜ ਕਲਾ ਅਤੇ ਸਾਹਿੱਤ ਤੋਂ ਬੇਮੁਖ ਹੁੰਦਾ ਜਾਂਦਾ ਹੈ ਉਹ ਸਮਝੇ ਮੁਕਣ ਤੇ ਆਇਆ ਹੈ। ਜੇ ਮਨੁਖ ਨੂੰ ਖਤਮ ਹੋਣ ਤੋਂ ਬਚਾਉਣਾ ਹੈ ਤਾਂ ਸਿਖਿਆ ਵਿਗਿਆਨਕਾਂ ਨੂੰ ਬਚਿਆਂ ਦੀ ਸਿਖਿਆ ਵਿਚ ਕਲਾ, ਸੰਗੀਤ ਅਤੇ ਸਾਹਿੱਤ ਨੂੰ ਮਹੱਤਾ ਵਾਲਾ ਥਾਂ ਦੇਣਾ ਚਾਹੀਦਾ ਹੈ।
ਮਨੋਵਿਗਿਆਨ ਦੀ ਦ੍ਰਿਸ਼ਟੀ ਤੋਂ ਵੀ ਸਪੈਂਸਰ ਦੇ ਵਿਸ਼ਿਆਂ ਦੀ ਤਰਤੀਬ ਠੀਕ ਨਹੀਂ ਹੈ। ਸਿਖਿਆ ਦੇਣ ਵਾਲਿਆਂ ਨੂੰ ਸਦਾ ਬੱਚੇ ਦੀ ਰੁਚੀ ਨੂੰ ਧਿਆਨ ਵਿਚ ਰਖਣਾ ਚਾਹੀਦਾ ਹੈ। ਬੱਚੇ ਦੀ ਰੁਚੀ ਫਿਜ਼ਆਲੋਜੀ (ਸਰੀਰ ਵਿਗਿਆਨ) ਅਤੇ ਹਾਈਜੀਅਨ ਵਿਚ ਇੱਨੀ ਨਹੀਂ ਹੋ ਸਕਦੀ ਜਿੱਨੀ ਕਿ ਸੰਗੀਤ ਅਤੇ ਸਾਹਿੱਤ ਵਿਚ। ਪਹਿਲੀ ਕਿਸਮ ਦੇ ਵਿਸ਼ੇ ਬਾਲਗ ਲੋਕਾਂ ਨੂੰ ਹੀ ਚੰਗੇ ਲਗ ਸਕਦੇ ਹਨ, ਬਚਿਆਂ ਨੂੰ ਨਹੀਂ, ਇਸ ਲਈ ਉਨ੍ਹਾਂ ਨੂੰ ਆਪਣੇ ਸੁਆਦ ਦੇ ਵਿਸ਼ਿਆਂ ਵਿਚ ਨਾ ਲਾ ਕੇ ਸਰੀਰ ਵਿਗਿਆਨ ਅਤੇ ਹਾਈਜੀਅਨ ਜਿਹੇ ਵਿਸ਼ੇ ਸਿਖਾਉਣਾ ਵਿਅਰਥ ਸਮਾਂ ਗੁਆਉਣਾ ਹੈ
ਆਚਰਨ ਉਸਾਰੀ
ਜਰਮਨੀ ਦੇ ਪਰਸਿੱਧ ਸਿਖਿਆ ਵਿਗਿਆਨਿਕ ਹਰਵਾਰਟ ਦੇ ਅਨੁਸਾਰ ਸਿਖਿਆ ਦਾ ਉਦੇਸ਼ ਆਚਰਨ ਦੀ ਉਸਾਰੀ ਹੈ। ਹਰਵਾਰਟ ਦਾ ਕਥਨ ਹੈ ਕਿ ਮਨੁੱਖ ਦਾ ਆਚਰਨ ਸੁੰਦਰ ਬਨਾਉਣਾ ਸਿਖਿਆ ਦਾ ਮਹਾਨ ਉਦੇਸ਼ ਹੈ ਅਤੇ ਆਚਰਨ ਸੁਧਾਰਨ ਲਈ ਉਸ