ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੪੧ ਹਰਵਾਰਟ ਦਾ ਕਥਨ ਹੈ ਕਿ ਮਨੁੱਖ ਦੇ ਸਭ ਤਰਾਂ ਦੇ ਆਚਰਨ ਦਾ ਸੋਮਾਂ ਵਿਚਾਰ ਹੀ ਹਨ। ਮਨੁਖ ਦੇ ਵਿਚਾਰਾਂ ਵਿਚ ਉਹ ਸ਼ਕਤੀ ਭਰੀ ਰਹਿੰਦੀ ਹੈ ਜਿਹੜੀ ਉਸ ਦੀ ਰੁਚੀ ਅਤੇ ਇੱਛਾ ਸ਼ਕਤੀ ਨਾਲ ਮਿਲ ਕੇ ਉਸ ਦੇ ਆਦਰਨ ਦਾ ਕਾਰਨ ਬਣ ਜਾਂਦੀ ਹੈ । ਮਨੁੱਖ ਦੋ ਬਾਹਰ ਮੁਖੀ ਕੰਮ ਉਸ ਦੇ ਮਨ ਅੰਦਰ ਦੇ ਕੰਮਾਂ ਦੇ ਸਮਾਨ ਹੀ ਹੁੰਦੇ ਹਨ । ਇਸ ਲਈ ਸਾਨੂੰ ਜਿਸ ਬੱਚੇ ਦਾ ਆਚਰਨ ਸੁੰਦਰ ਬਨਾਉਣਾ ਹੈ ਉਸ ਦੇ ਵਿਚਾਰਾਂ ਦਾ ਪਹਿਲਾਂ ਸੁਧਾਰ ਕਰਨਾ ਚਾਹੀਦਾ ਹੈ । ਹਰਵਾਰਟ ਦੇ ਕਹਿਣ ਅਨੁਸਾਰ ਬੱਚੇ ਨੂੰ ਕਈ ਤਰ੍ਹਾਂ ਦੇ ਵਿਸ਼ਿਆਂ ਦਾ ਗਿਆਨ ਕਰਾਉਣਾ ਚਾਹੀਦਾ ਹੈ ਜਿਸ ਨਾਲ ਉਹ ਜੀਵਨ ਦੇ ਕਈ ਕਾਰ ਵਿਹਾਰਾਂ ਵਿਚ ਚੰਗੀ ਤਰ੍ਹਾਂ ਹਿਸਾ ਲੈ ਸਕੇ। ਜਿਸ ਮਨੁੱਖ ਦੀ ਰੁਚੀ ਥੋੜੇ ਜਹੇ ਵਿਸ਼ਿਆਂ ਵਿਚ ਹੀ ਰਹਿੰਦੀ ਹੈ, ਉਹ ਉਨ੍ਹਾਂ ਦੀ ਅਣਹੋਂਦ ਵਿਚ ਪਸ਼ੂਆਂ ਵਰਗੇ ਕੰਮਾਂ ਜਾਂ ਆਲਸ ਵਿਚ ਸਮਾਂ ਬਤੀਤ ਕਰਦਾ ਹੈ। ਭੈੜੇ ਆਚਰਨ ਦਾ ਕਾਰਨ ਮਨ ਦਾ ਵਿਹਲ ਹੈ । ਜਿਸ ਵਿਅਕਤੀ ਨੂੰ ਸੰਸਾਰ ਦਾ ਗਿਆਨ ਨਹੀਂ ਅਤੇ ਜਿਸ ਦੀਆਂ ਰੁਚੀਆਂ ਗਿਣਵੀਆਂ ਹਨ ਉਹ ਆਪਣੀਆਂ ਥੋੜੀਆਂ ਜਿਹੀਆਂ ਰੁਚੀਆਂ ਦੀ ਅਣਹੋਂਦ ਹੋ ਜਾਣ ਨਾਲ ਪਸ਼ੂਆਂ ਵਰਗਾ ਜੀਵਨ ਬਤੀਤ ਕਰਨ ਲਗਦਾ ਹੈ । ਇਸ ਲਈ ਹਰਵਾਰਟ ਦਾ ਇਹ ਮਹਾਨ ਕਥਨ ਹੈ ਕਿ ਮੂਰਖ ਮਨੁੱਖ ਕਦੇ ਵੀ ਸਦਾਚਾਰੀ ਨਹੀਂ ਹੋ ਸਕਦਾ । ਗਿਆਨ ਦਾ ਵਾਧਾ ਅਤੇ ਸਦਾਚਾਰੀ ਇਕੋ ਹੀ ਚੀਜ਼ ਦੇ ਦੋ ਪੱਖ ਹਨ ਹਰਵਾਰਟ ਦੇ ਕਥਨ ਅਨੁਸਾਰ ਬੱਚੇ ਨੂੰ ਸੰਸਾਰ ਦੇ ਹਰ ਇਕ ਵਿਸ਼ੇ ਦਾ ਗਿਆਨ ਕਰਾਉਣਾ ਚਾਹੀਦਾ ਹੈ । ਉਨ੍ਹਾਂ ਵਿਚੋਂ ਵੀ ਉਨ੍ਹਾਂ ਵਿਸ਼ਿਆਂ ਨੂੰ ਪਰਧਾਨ ਥਾਂ ਦੇਣਾ ਚਾਹੀਦਾ ਹੈ ਜਿਹੜੇ ਅਖਲਾਕੀ ਅਤੇ ਧਾਰਮਿਕ ਵਿਚਾਰਾਂ ਨਾਲ ਭਰੇ ਹੋਣ । ਇਸ ਮੱਤ ਅਨੁਸਾਰ ਸਾਹਿੱਤ ਅਤੇ ਇਤਿਹਾਸ ਨੂੰ ਬੱਚੇ ਦੇ ਸਿਖਿਆ ਕਰਮ ਵਿਚ ਪਰਧਾਨ ਥਾਂ ਮਿਲਣਾ ਚਾਹੀਦਾ ਹੈ । ਇਨ੍ਹਾਂ ਦੋਹਾਂ ਹੀ ਵਿਸ਼ਿਆਂ ਰਾਹੀਂ ਬੱਚੇ ਨੂੰ ਅਖਲਾਕੀ ਸਿਖਿਆ ਮਿਲਦੀ ਹੈ । ਇਤਿਹਾਸ ਗਿਆਨ ਦਾ ਉਹ ਨਿਚੋੜ ਹੈ, ਜਿਹੜਾ ਦਰਿਸ਼ਟਾਂਤਾਂ ਰਾਹੀਂ ਅਖਲਾਕੀ · ਸਿਧਾਂਤਾਂ ਨੂੰ ਸਪਸ਼ਟ ਕਰਦਾ ਹੈ। ਭਲੇ ਕੰਮ ਦਾ ਸਿੱਟਾ ਭਲਾ ਹੁੰਦਾ ਹੈ ਅਤੇ ਬੁਰੇ ਕੰਮ ਦਾ ਬੁਰਾਂ-ਇਹ ਸਿਖਿਆ ਇਤਿਹਾਸ ਦਿੰਦਾ ਹੈ । ਸਾਹਿਤ ਤੋਂ ਵੀ ਅਜਿਹੀ ਸਿਖਿਆ ਮਿਲਦੀ ਹੈ। ਇਤਿਹਾਸ ਅਤੇ ਸਾਹਿੱਤ ਪੜ੍ਹਨ ਨਾਲ ਅਸੀਂ ਕਈ ਸਦਾਚਾਰੀ ਅਤੇ ਬਹਾਦਰ ਪੁਰਖਾਂ ਦੇ ਭਾਵਾਂ ਨੂੰ ਸਮਝਦੇ ਹਾਂ ਅਤੇ ਇਨ੍ਹਾਂ ਭਾਵਾਂ ਵਿਚ ਸਾਡਾ ਮਨ ਰੰਗਿਆ ਜਾਂਦਾ ਹੈ । ਸਾਡੀ ਰੁਚੀ ਉਹ ਜਿਹ ਹੋ ਜਾਂਦੀ ਹੈ । ਅਸੀਂ ਸਦਾਚਾਰ ਨਾਲ ਪ੍ਰੇਮ ਕਰਨਾ ਅਤੇ ਦੁਰਾਚਾਰ ਨਾਲ ਘਿਰਨਾ ਕਰਨਾ ਸਿਖਦੇ ਹਨ । ਸਾਡਾ ਆਚਰਨ ਵੀ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ । ਇਸ ਲਈ ਬੱਚਿਆਂ ਦੇ ਆਚਰਨ ਨੂੰ ਸੁੰਦਰ ਬਨਾਉਣ ਲਈ ਉਨ੍ਹਾਂ ਦੀ ਰੁਚੀ ਸਾਹਿਤ ਅਤੇ ਇਤਿਹਾਸ ਵਿਚ ਵਧਾਉਣਾ ਜ਼ਰੂਰੀ ਹੈ । ਹਰਵਾਰਟ ਆਚਰਨ ਸੁਧਾਰ ਲਈ ਨਿਯਮ ਬੱਧ ਧਾਰਮਿਕ ਉਪਦੇਸ਼ ਨੂੰ ਇੰਨੀ ਮਹਾਨਤਾ ਨਹੀਂ ਦਿੰਦਾ । ਜਿਹੜਾ ਧਰਮ ਉਪਦੇਸ਼ ਕਿਸੇ ਵਿਸ਼ੇਸ਼ ਸਿਖਿਆ ਦੁ ਘੰਟੇ ਵਿਚ ਦਿਤਾ ਜਾਂਦਾ ਹੈ, ਉਸ ਨਾਲ ਬੱਚੇ ਦੇ ਅਖਲਾਕੀ ਜੀਵਨ ਵਿਚ ਵਧੇਰੇ ਸੁਧਾਰ ਹੋਣ ਦੀ ਆਸ If inner assurance and intellectual interests are wanting, if the store of thought be meagre, then the ground lies empty for animal desires." "A stupid person cannot be virtuous".