ਪੰਨਾ:ਸਿੱਖੀ ਸਿਦਕ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੦ )

ਤਖਤ ਜੜਾਊ ਉਤੇ ਸਜੇ ਨੇ ਦਸਮੇਸ਼
ਸਿਰ ਤੋ ਸੋਭੇ ਜਿਗਾ ਕਲਗੀ ਜਾਪਨ ਸ਼ਹਿਨਸ਼ਾਹ,
ਸਮਾਧੀ ਲਗੀ ਡਿਠੀ ਵਾਂਗਨ *ਮਹੇਸ਼।
ਖੁਸ਼ੀ, ਨੂਰ ਇਲਾਹੀ ਟਪਕੇ ਸੋਹਣੇ ਮੁਖੜੇ ਤੇ,
ਤਾਰਾਂ ਸੋਹਣੀਆਂ-ਦਾੜੀ ਦੇ ਨੇ ਕੋਸ਼।
ਸ਼ਰਨੀ ਢਠੇ ਆਕੇ ਦੁਖੀਆ ਦੀਨ ਜੋ ਕੋਈ ਭੀ,
ਜਨਮਾਂ ਜਨਮਾਂ ਦੇ ਗੁਰ ਕਰਦੇ ਨੇ ਕਲੇਸ਼।
ਦੂਰੋਂ ਚਲ ਚਲ ਆਵਨ ਸੰਗਤਾਂ ਪਾਵਨ ਦਾਤਾਂ ਨੂੰ,
ਖੁਲਿਆ ਰਹਿੰਦਾ ਪਹਿਰ ਅਠੇ ਦਰ ਹਮੇਸ਼।
ਜ਼ਾਲਮ ਦੁਸ਼ਟਾਂ ਨੂੰ ਗੁਰੂ ਸੋਧਨ ਨਾਲ ਦੁਧਾਰੇ ਦੇ,
ਦੇਂਦੇ ਜਨਤਾ ਨੂੰ ਜੋ ਦੁਖ ਤੇ ਕਸ਼ਟ ਮਲੇਛ।
ਪੀਰ, ਜੋਗੀ, ਜੋਧੇ, ਆ ਆ ਚਰਨੀ ਲਗਦੇ ਨੇ,
'ਪਾਤਰ' ਇਕ ਥਾਂ ਸਜਦੇ ਮੰਗਤੇ ਤੇ ਨਰੇਸ਼।

ਭੋਗ ਪੈਣ ਮਗਰੋਂ, ਸੰਗਤਾਂ ਦੀ ਭੇਟਾਂ ਤੇ ਸੁਗਾਤਾਂ ਚੜਨ ਲਗੀਆਂ; ਤੇ ਮੇਵੜੇ ਨੇ ਅਰਦਾਸਾਂ ਕੀਤੀਆਂ।ਇਸ ਵੇਲੇ ਹਰਿ ਗੋਪਾਲਨੇਵੀਂ ਬੰਨੇ ਰੁੰਨੇ ਮਨ ਨਾਲਮੋਹਰਾਂ ਜੇਬ ਚੋਂ ਕਢੀਆਂ।

ਬੈਂਤ

ਸੋਚਾਂ ਸੋਚ ਕੇ ਹਰੀ ਗੋਪਾਲ ਉਠਿਆ,
ਮੋਹਰ ਪੰਜ ਸੌ ਆ ਭੇਟਾ ਚੜ੍ਹਾ ਦਿਤੀ।
ਹਥ ਜੋੜ ਕਹਿੰਦਾ ਸਾਨੂੰ ਖਿਮਾ ਕਰਨੀ,
ਗੋਲਕ ਤਾਰਨ ਵਿਚ ਦੇਰ ਜੋ ਲਾ ਦਿਤੀ।


  • ਸ਼ਿਵ ਜੀ। ਰਾਜੇ। ਬਧਾ ਚਟੀ ਜੋ ਭਰੇ ਨਾ ਗੁਣ ਨਾ ਉਪਕਾਰ