ਪੰਨਾ:ਸਿੱਖੀ ਸਿਦਕ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੧ )

ਦਿਨ ਦਿਨ ਵਧਦੀ ਦੂਣ ਸਵਾਈ।
'ਪਾਤਰ' ਨਗਰ ਚਿ ਧਰਮਸਾਲ,
ਸਤਿ ਸੰਗਤਿ ਲਈ ਬਣਾਈ।

ਹਜ਼ੂਰ ਦੀ ਆਗਿਆ ਲੈਕੇ ਘਰ ਪੁੱਜੇ ਹਨ।ਚਿਹਰਿਆ ਤੇ ਹੋਰ ਹੀ ਰੰਗ ਤੇ ਨੂਰ ਟਪਕ ਰਿਹਾ ਹੈ।ਜੀਵਨ ਵਿਚ ਪਲਟਾ ਆ ਚੁਕਾ ਹੈ। ਅਰਦਾਸ ਸੋਧਕੇ ਗੁਰੂ ਚਰਨਾਂ ਦਾ ਆਸਰਾ ਲੈ, ਸਾਫ ਨੀਯਤ ਨਾਲ, ਜਿਸ ਕਾਰ ਵਿਹਾਰ ਨੂੰ ਅਰੰਭਦੇ ਹਨ; ਨਫਾ ਤੇ ਬਰਕਤ ਪੈਂਦੀ ਹੈ।ਏਸ ਸਿਖੀ ਦਾ ਸਦਕਾ ਹਰਿ- ਗੋਪਾਲ ਸਿੰਘ ਦੀ ਮਿਠੀ ਰਸਨਾ ਚੋਂ, ਬਚਨ ਸੁਨਣ ਲਈ ਕਈਆਂ ਦੇ ਹਿਰਦਿਆਂ ਵਿਚ, ਸਧਰਾਂ ਭਰੀਆਂ ਰਹਿੰਦੀਆਂ ਹਨ! ਬਾਣੀ ਜੀਵਨ, ਸੇਵਾ ਗੁਰ ਵਡਿਆਈ ਬਾਰੇ, ਇਸਦੇ ਮੁਖ ਚੋਂ ਨਿਕਲੇ ਹੋਏ ਬਚਨ ਅੰਮ੍ਰਿਤ ਦੀਆਂ ਕਲੀਆਂ ਵਾਂਗ ਹਿਰਦਿਆਂ ਨੂੰ ਠੰਡ ਪੁਜਾਂਦੇ ਹਨ।

ਵੈਸ਼ਨੋ ਸਾਧੂਆਂ ਤੋਂ ਇਸਨੂੰ ਘ੍ਰਿਣਾ ਨਹੀਂ ਹੈ, ਤੇ ਨਾ ਹੀ ਕੋਈ ਈਰਖਾ ਪੈਦਾ ਹੋਈ ਹੈ, ਪ੍ਰੰਤੂ ਹੁਣ ਪ੍ਤੀਤ ਹੋਣ ਲਗਾ ਹੈ ਕਿ ਕਿਥੇ ਨਿਰੰਕਾਰੀ ਸਤਗੁਰੂ ਤੇ ਕਿਥੇ ਇਹ ਵਿਚਾਰੇ ਸਾਧ ਸੂਰਜ ਤੇ ਟਟੈਣੇ ਵਾਲਾ ਫਰਕ ਹੈ । ਮੈਂ ਤਾਂ ਬੜਾ ਹੀ ਭੁਲੇਖੇ ਵਿਚ ਪਿਆ ਹੋਇਆ ਸਾਂ।ਪਿਤਾ ਜੀ ਦੀ ਮਤ ਨੂੰ ਭੀ ਨਹੀਂ ਸਮਝਿਆ। ਸਤਿਗੁਰਾਂ ਅਪਾਰ ਕਿਰਪਾ ਕਰਕੇ, ਮੈਨੂੰ ਲੋਹੇ ਨੂੰ ਢਾਲ ਕੁਠਾਲੀ ਵਿਚ ਪਾ ਸੋਧ ਨਾਮ ਤੇ ਚਰਨਾਂ ਨਾਲ ਛੁਹਾਕੇ ਸੁਧ ਸੋਨਾ ਕਰ ਦਿਤਾ ਹੈ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ।”

ਮੇਰਾ ਅਮੋਲਕ ਹੀਰਾ ਜਨਮ, ਜੋ,ਕੌਡੀ ਦੇ ਬਦਲੇ ਜਾ