ਪੰਨਾ:ਸਿੱਖੀ ਸਿਦਕ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੧ )

ਤਰਜ਼ ਜੱਗਾ

ਹਠੀ ਖਾਨ ਹਯਾਤ ਬਹਾਦਰ,
ਸੂਰਮਾ ਬੇਖੌਫ ਸੁਣੀਦਾ।
ਗਿਆ ਮਾਰਿਆ, ਸਾਧ ਦੇ ਹਥੋਂ,
ਹੋਏ ਨੇ ਹੈਰਾਨ ਵੇਖਕੇ।
ਲਤ ਓਸਦੀ, ਰਕਾਬ ਵਿਚ ਫਸ ਗਈ,
ਧੜ ਡਿਗਾ ਜ਼ਿਮੀਂ ਦੇ ਉਤੇ।
ਘੋੜੀ ਨਠ ਪਈ, ਤਦੋਂ ਘਬਰਾਕੇ,
ਓਸਦੇ ਭਰਾ ਵੇਖਿਆ।
ਘੇਰਾ ਪਾ ਲਿਆ, ਸਵਾਰ ਕਠੇ ਕਰਕੇ,
ਘੋੜੀ ਫੇਰ ਹੋਰ ਤ੍ਰਬਕੀ।
ਨਾਲ ਹੌਂਸਲੇ, ਉਹ ਘੋੜੇ ਉਤੋਂ ਲਥਕੇ,
ਵਧਿਆ ਅਗਾਂਹ ਆਪ ਸੀ।
ਪੈਰ ਫਸਿਆ, ਹੋਇਆ ਜਦੋਂ ਕਢਿਆ,
ਘੋੜੀ ਨੇ ਦੁਲਤੇ ਮਾਰਕੇ।
ਛਾਤੀ ਭੰਨਤੀ, ਬਾਂਕੇ ਜਹੇ ਜਵਾਨ ਦੀ,
ਮੂਰਛਾ ਓਹ ਹੋਕੇ ਡਿਗਿਆ।
ਝਟ ਸਾਥੀਆਂ ਨੇ ਉਹਨੂੰ ਓਥੋਂ ਚੁਕਕੇ,
ਸ਼ਫਾਖਾਨੇ ਵਿਚ ਘਲਿਆ।
ਓਥੇ ਜਾ ਉਹ, ਤੜਫ ਦੋ ਘੜੀਆਂ,
ਛਡ ਗਿਆ ਝੂਠੀ ਦੁਨੀਆਂ।
ਵਦੇ ਵੀਰ ਦਾ, ਸਾਬ ਜਾ ਨਿਭਾਇਆ,
ਪਹੁੰਚ ਗਏ ਬਹਿਸ਼ਤਾਂ ਨੂੰ।