ਪੰਨਾ:ਸਿੱਖੀ ਸਿਦਕ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੨ )

੧ਓ ਸਤਿਗੁਰਪ੍ਰਸਾਦਿ॥

ਸੇਠ ਹਰਿ ਗੋਪਾਲ ਜੀ ਦੇ ਜੀਵਨ ਦੇ ਪਲਟੇ।

ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ॥
ਏਕੁ ਨਾਮੁ ਅਮ੍ਰਿਤੁ ਓਹੁ ਦੇਵੈ ਤਉ ਨਾਨਕ ਤ੍ਰਿਸਟ ਸਿਦੇਹਾ॥
(ਮਾਰੂ ਮ: ੧)

ਮਾਇਆ ਤੇ ਸੋਨੇ ਦੇ ਢੇਰ ਲਗੇ ਹੋਣ। ਕਮਰਿਆਂ ਤੇ ਘਰਾਂ ਦੀ ਸਜਾਵਟ (Decoration)ਭਾਵੇਂ ਕਿੰਨੀ ਸੋਹਣੀ ਹੋਵੇ ਰੇਡੀਓ ਵਜਦੇ ਹੋਣ, ਜੇ ਸਰੀਰ ਵਿਚ ਕੋਈ ਰੋਗ ਹੈ, ਤਾਂ ਇਹ ਮਨ ਮੋਹਣੀਆਂ ਚੀਜ਼ਾਂ ਵੀ ਆਤਮਾ ਨੂੰ ਖੁਸ਼ੀ ਦੀ ਥਾਂ ਦੁਖ ਪੁਜਾਂਦੀਆਂ ਹਨ।

ਹਿੰਦ ਵਿਚ ਸ: ਬਿਕ੍ਰਮਾ ਜੀਤ ਦੇ ਰਾਜ ਨੂੰ ਸੁਨਹਿਰੀ ਸਮਾਂ ਕਿਹਾ ਜਾਂਦਾ ਹੈ, ਜਦੋਂ ਕਿਸੇ ਰਾਜੇ ਮਹਾਰਾਜੇ, ਜਾਂ ਬਾਦਸ਼ਾਹ ਨੂੰ ਵਡਿਆਣਾ ਹੋਵੇ, ਤਾਂ ਰਾਜਾ ਬਿਕ੍ਰਮਾ ਜੀਤ ਦਾ ਨਾਮ ਉਸ ਲਈ ਵਰਤਦੇ ਹਨ ।ਇਸ ਧਰਮੀਰਾਜੇ ਦਾ ਵਸਾਯਾ ਹੋਇਆ ਸ਼ਹਿਰ ਉਜੈਨ ਕਦੇ ਹਿੰਦ ਵਿਚ ਖਾਸ ਮਹਤਤਾ ਰਖਦਾ ਸੀ, ਤੇ ਇਸਨੂੰ ਇਕ ਵਡੀ ਰਾਜਧਾਨੀ ਹੋਣ ਦਾ ਮਾਣ ਪ੍ਰਾਪਤ ਸੀ। ਇਸ ਸ਼ਹਿਰ ਵਿਚ ਬੜੇ ੨ ਸੇਠ ਤੇ ਧਨੀ ਧਰਮੀ ਅਜੇ ਵੀ ਵਸ ਰਹੇ ਹਨ।

ਕਮਰੇ ਦੇ ਫਰਸ਼ ਪੁਰ ਕਲੀਨ ਵਿਸ਼ੇ ਹੋਏ ਹਨ। ਮੇਜ਼ ਤੇ ਕੁਰਸੀਆਂ ਅਰ ਕੌਚ ਪਏ ਹਨ। ਮੇਜ਼ਾਂ ਪੁਰ ਖੁਸ਼ਬੂਦਾਰ ਰੁਲਦਸਤੇ ਸਜਾਏ ਹੋਏ ਹਨ। ਦਰਵਾਜ਼ਿਆਂ ਤੇ ਬਾਰੀਆਂ