ਪੰਨਾ:ਸਿੱਖ ਗੁਰੂ ਸਾਹਿਬਾਨ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਸਰਵ ਉੱਤਮ ਥਾਂ ਦਿੱਤੀ, ਆਪ ਬਾਣੀ ਦਾ ਸਤਿਕਾਰ ਕੀਤਾ, ਲੋਕਾਂ ਨੂੰ ਸ਼ਬਦ-ਗੁਰੂ ਦੇ ਲੜ ਲਾਇਆ। ਉਹ ਤਾਂ ਨਿਰਭਉ ਨਿਰਵੈਰ ਸਨ। ਸਿੱਖ ਸੰਗਤਦੀ ਇਹ ਬਚਨ ਸੁਣਕੇ ਤਸੱਲੀ ਹੋ ਗਈ।

ਇਸ ਤਰਾਂ ਸਪੱਸਟ ਹੀ ਹੈ ਕਿ ਗੁਰੂ ਹਰ ਕ੍ਰਿਸ਼ਨ ਜੀ ਨੇ 23 ਸਤੰਬਰ 1661 ਈ. ਨੂੰ ਪੰਜ ਸਾਲ ਦੋ ਮਹੀਨੇ ਅਤੇ ਸੋਲਾਂ ਦਿਨ ਦੀ ਉਮਰ ਵਿੱਚ ਗੁਰਗੱਦੀ ਸੰਭਾਲੀ। ਉਹਨਾਂ ਦੀ ਗੁਰੂਤਾ ਦਾ ਸਮਾਂ ਬਹੁਤ ਥੋੜਾ ਸੀ ਕਿਉਂਕਿ 1664 ਈ. ਵਿੱਚ ਹੀ ਉਹ ਅਕਾਲ ਚਲਾਣਾ ਕਰ ਗਏ ਸਨ। ਉਸ ਸਮੇਂ ਉਹਨਾਂ ਦੀ ਉਮਰ ਸਿਰਫ ਅੱਠ ਸਾਲ ਦੀ ਹੀ ਸੀ। ਇਹੀ ਕਾਰਣ ਹੈ ਕਿ ਗੁਰੂ ਹਰ ਕ੍ਰਿਸ਼ਨ ਜੀ ਨੂੰ ਬਾਲਾ ਗੁਰੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਤ੍ਰਿਲੋਚਨ ਸਿੰਘ ਲਿਖਦੇ ਹਨ ਕਿ ਗੁਰੂ ਹਰਕ੍ਰਿਸ਼ਨ ਦੇ ਗੁਰੂਤਾ ਕਾਲ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੇ ਭਾਗ ਦਾ ਸਮਾਂ ਗੁਰਿਆਈ ਲੈਣ ਦੇ ਸਮੇਂ 23 ਸਤੰਬਰ 1661 ਈ. ਤੋਂ ਸ਼ੁਰੂ ਹੁੰਦਾ ਹੈ। ਇਹ ਉਹ ਸਮਾਂ ਹੈ ਜਦੋਂ ਸੱਤਵੇਂ ਗੁਰੂ ਨੇ ਉਹਨਾਂ ਨੂੰ ਗੁਰਗੱਦੀ ਬਖਸ਼ ਕੇ ਅੱਠਵੀਂ, ਨਾਨਕ ਜੋਤ ਬਣਾਇਆ ਸੀ। ਇਹ ਸਮਾਂ ਦਸੰਬਰ 1665 ਈ. ਨੂੰ ਬੇਵਕਤੀ ਅਤੇ ਅਚਨਚੇਤ ਮੌਤ ਨਾਲ ਖ਼ਤਮ ਹੋ ਜਾਂਦਾ ਹੈ। ਗੁਰਗੱਦੀ ਦੇ ਪਹਿਲੇ ਕਾਲ ਵਿੱਚ ਗੁਰੂ ਹਰ ਕ੍ਰਿਸ਼ਨ ਜੀ ਬਹੁਤ ਸਮਾਂ ਕੀਰਤਪੁਰ ਸਾਹਿਬ ਹੀ ਟਿਕੇ ਰਹੇ। ਇਤਿਹਾਸ ਵਿੱਚ ਇਸ ਸਮੇਂ ਕੋਈ ਮੌਖਿਕ ਜਾਂ ਲਿਖਤ ਸਬੂਤ ਨਹੀਂ ਮਿਲਦਾ ਕਿ ਗੁਰੂ ਜੀ ਕੀਰਤਪੁਰ ਛੱਡ ਕੇ ਕਿਤੇ ਨੇੜੇ ਜਾਂ ਦੂਰ ਦੇ ਇਲਾਕੇ ਵਿੱਚ ਧਰਮ ਪ੍ਰਚਾਰ ਜਾਂ ਕਿਸੇ ਹੋਰ ਉਦੇਸ਼ ਲਈ ਗਏ ਹੋਣ।

ਕੀਰਤਪੁਰ ਸਾਹਿਬ ਵਿਖੇ ਗੁਰੂ ਹਰ ਕ੍ਰਿਸ਼ਨ ਜੀ ਨੇ ਆਪਣੇ ਗੁਰੂ-ਪਿਤਾ ਵਾਲੀ ਰੀਤ ਨੂੰ ਜਾਰੀ ਰੱਖਿਆ। ਉਹ ਦਿਨ ਵਿੱਚ ਦੋ ਵਾਰ ਧਾਰਮਿਕ ਸਭਾ ਜਾਂ ਦੀਵਾਨ ਲਾਉਂਦੇ। ਸਤਬੀਰ ਸਿੰਘ ਆਪਣੀ ਕਿਤਾਬ 'ਅਸ਼ਟਮ ਬਲਬੀਰਾ' ਵਿੱਚ ਲਿਖਦੇ ਹਨ ਕਿ 'ਆਪ ਜੀ ਅੰਮ੍ਰਿਤ ਵੇਲੇ ਉੱਠਦੇ। ਸੋਚਾਚਾਰ ਤੋਂ ਪਿੱਛੋਂ ਸਮਾਧੀ ਵਿੱਚ ਲੀਨ ਹੋ ਜਾਂਦੇ। ਫਿਰ ਪਾਠ ਕਰਦੇ ਤੇ ਸੰਗਤ ਵਿੱਚ ਆ ਕੇ ਪਾਠ ਸੁਣਦੇ। ਇਸ ਪਿੱਛੋਂ ਕੀਰਤਨ ਸ਼ੁਰੂ ਹੋ ਜਾਂਦਾ ਹੈ। ਕੀਰਤਨ ਦੀ ਸਮਾਪਤੀ ਉਪਰੰਤ ਗੁਰੂ ਜੀ ਬਚਨ ਸੁਣਾਉਂਦੇ। ਗੁਰਬਾਣੀ ਦੀ ਕਥਾ ਹੁੰਦੀ ਉਸ ਤੋਂ ਪਿੱਛੋਂ ਲੰਗਰ ਵਰਤਾਇਆ ਜਾਂਦਾ। ਸੰਗਤਾਂ ਨਾਲ ਬਚਨ ਬਿਲਾਸ ਕਰਦੇ। ਪਸ਼ੂਆਂ ਪੰਛੀਆਂ ਦੀ ਰੱਖ ਵਿੱਚ ਜਾ ਕੇ ਦੇਖ-ਰੇਖ ਕਰਦੇ। ਸਫਾਖਾਨੇ ਵੀ ਹਰ ਰੋਜ਼ ਜਾਂਦੇ ਅਤੇ ਰੋਗੀਆਂ ਦੇ ਦੁੱਖ ਦੂਰ ਕਰਨ ਲਈ ਦਵਾ ਵੀ ਦਿੰਦੇ। ਸ਼ਾਮ ਨੂੰ ਵੀ ਦੀਵਾਨ ਲਾਇਆ ਜਾਂਦਾ। ਯੋਧੇ ਨੇਜ਼ਾ-ਬਾਜ਼ੀ, ਘੋੜ ਸਵਾਰੀ ਤੇ ਜੰਗੀ ਕਰਤੱਬ ਦਿਖਾਉਂਦੇ ਅਤੇ ਯੋਧਿਆਂ ਦੀ ਵਾਰਾਂ ਗਾਈਆਂ ਜਾਂਦੀਆਂ। ਸ਼ਾਮ ਦੇ ਵੇਲੇ ਗੁਰੂ ਜੀ ਆਪਣੇ ਵਡੇਰੇ ਗੁਰੂਆਂ ਦੀ ਜ਼ਿੰਦਗੀ ਤੇ ਸਿੱਖਿਆਵਾਂ ਤੇ ਅਧਾਰਿਤ ਕਥਾ ਕਰਦੇ। ਗੁਰੂ ਦਰਬਾਰ ਆਤਮਿਕ

109