ਪੰਨਾ:ਸਿੱਖ ਗੁਰੂ ਸਾਹਿਬਾਨ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
25. ਬਸੰਤ 26. ਸਾਰੰਗ 27. ਮਲਾਰ 28. ਕਨਾਡਾ
29. ਕਲਿਆਣ 30. ਪਾਰਬਤੀ 31. ਜੈਜੈਵੰਤੀ।

ਹਰ ਇੱਕ ਸ਼ਬਦ ਨੂੰ ਰਾਗ ਬਧ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਪਹਿਲਾਂ ਸ਼ਬਦ, ਅਸ਼ੂਟਪਦੀਆਂ, ਛੰਦ, ਵਾਰ ਅਤੇ ਸਲੋਕ ਹਨ। ਸਾਰੇ ਗੁਰੂਆਂ ਦੀ ਬਾਣੀ ਕ੍ਰਮਵਾਰ ਲਿਖੀ ਹੋਈ ਹੈ ਪਹਿਲਾਂ ਗੁਰੂ ਨਾਨਕ, ਅੰਗਦ ਦੇਵ, ਅਮਰਦਾਸ, ਰਾਮਦਾਸ, ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਸਾਰੇ ਗੁਰੂਆਂ ਦੀ ਬਾਣੀ ਵਿੱਚ ਸਲੋਕ ਦੇ ਅੰਤ ਤੇ ਪਹਿਲੇ ਗੁਰੂ ਨਾਨਕ ਦੇਵ ਜੀ ਦਾ ਹੀ ਨਾਮ ਆਉਂਦਾ ਹੈ।

ਅੰਤ ਵਾਲੇ ਭਾਗ ਵਿੱਚ ਜਿਨ੍ਹਾਂ ਭੱਟਾਂ ਦੇ ਸਵਈਏ ਲਿਖੇ ਗਏ ਹਨ ਉਹ ਸਾਰੇ ਸਵੱਈਏ ਗੁਰੂਆਂ ਦੀ ਉਸਤਤ ਵਿੱਚ ਲਿਖੇ ਗਏ ਹਨ ਇਹ ਗਿਆਰਾਂ ਭੱਟਾਂ ਦੇ ਲਿਖੇ ਹੋਏ ਹਨ।

ਕਲਸਰ, ਜਲਪ, ਕਿਗਰ, ਭੀਖਾ, ਸਲ੍ਹ, ਭਲ੍ਹ, ਨਲ੍ਹ, ਬਲ੍ਹ, ਗਿਆਂਡ, ਮਾਧੁਰਾ ਅਤੇ ਹਰਬੰਸ।

ਸਿੱਖ ਗੁਰੂਆਂ ਵਿੱਚੋਂ ਛੇਵੇਂ ਗੁਰੂ ਹਰਗੋਬਿੰਦ ਸਾਹਿਬ, ਸੱਤਵੇਂ ਹਰ ਰਾਏ, ਅੱਠਵੇਂ ਹਰਕ੍ਰਿਸ਼ਨ ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਨਹੀਂ ਹੈ। ਛੇਵੇਂ, ਸੱਤਵੇਂ ਅਤੇ ਅੱਠਵੇਂ ਗੁਰੂਆਂ ਨੇ ਸ਼ਾਇਦ ਕੋਈ ਬਾਣੀ ਨਹੀਂ ਰਚੀ। ਪ੍ਰੰਤੂ ਗੁਰੂ ਗੋਬਿੰਦ ਸਿੰਘ ਨੇ ਬਹੁਤ ਹੀ ਪ੍ਰਭਾਵਸ਼ਾਲੀ ਰਚਨਾਵਾਂ ਰਚੀਆਂ ਹਨ। ਫਿਰ ਵੀ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਆਦਿ ਗ੍ਰੰਥ ਵਿੱਚ ਸ਼ਾਮਲ ਨਹੀਂ ਕੀਤੀਆਂ। ਸ਼ਾਇਦ ਉਨ੍ਹਾਂ ਨੇ ਬਹੁਤ ਹੀ ਨਿਮਰਤਾ ਵਾਲਾ ਗੁਣ ਨੇ ਸਨਮੁੱਖ ਰੱਖ ਕੇ ਅਜਿਹਾ ਨਹੀਂ ਕੀਤਾ। ਹਾਲਾਂਕਿ ਉਹ ਬਹੁਪੱਖੀ ਲੇਖਕ ਅਤੇ ਪ੍ਰਸਿੱਧ ਕਵੀ ਸਨ।

ਆਦਿ ਗ੍ਰੰਥ ਸ਼ਰਧਾ ਨਾਲ ਭਰੇ ਸ਼ਲੋਕਾਂ ਦਾ ਸਮੂਹ ਹੈ ਜਿਸ ਵਿੱਚ ਪ੍ਰਭੂ ਨੂੰ ਪ੍ਰਾਰਥਨਾ ਬੇਨਤੀਆਂ ਕੀਤੀਆਂ ਗਈਆਂ ਹਨ। ਜ਼ਿੰਦਗੀ ਦੀਆਂ ਸੱਚਾਈਆਂ ਦਾ ਵਰਣਨ ਕੀਤਾ ਗਿਆ ਹੈ। ਜਿਸ ਵਿੱਚ ਬੇਹੱਦ ਸਾਧਾਰਨ ਅਤੇ ਸੁਚੱਜੇ ਤਰੀਕੇ ਨਾਲ ਮਨੁੱਖ ਨੂੰ ਸਮਝਾਇਆ ਗਿਆ ਹੈ। ਅਧਿਆਤਮਕਤਾ ਨੂੰ ਪ੍ਰਾਪਤ ਕਰਨ ਦਾ ਉਦੇਸ਼ ਸਪੱਸ਼ਟ ਬਿਆਨ ਕੀਤਾ ਗਿਆ ਹੈ। ਸਾਰੇ ਸ਼ਲੋਕ ਸਰਧਾ ਅਤੇ ਪ੍ਰਭੂ ਪਿਆਰ ਵਿਚ ਗੜੁੱਚ ਹਨ। ਸੋ ਵਿਦਵਾਨ ਆਦਮੀ ਅਤੇ ਘੱਟ ਪੜ੍ਹਿਆ ਲਿਖਿਆ ਵਿਅਕਤੀ ਦੋਨੋਂ ਹੀ ਇਸ ਤੋਂ ਫਾਇਦਾ ਲੈ ਸਕਦੇ ਹਨ। ਗੁਰਬਾਣੀ ਦਾ ਸੁਨੇਹਾ, ਪਿਆਰ, ਸੱਚਾਈ, ਸਬਰ-ਸੰਤੋਖ, ਨਿਮਰਤਾ, ਪ੍ਰਭੂ ਦੀ ਉੱਚਤਾ, ਭਾਈਚਾਰਕ ਪ੍ਰੇਮ, ਭਾਵਨਾਵਾਂ ਤੇ ਕੰਟਰੋਲ, ਜੀਵਾਂ ਲਈ ਦਿਆਲਤਾ, ਮਨੁੱਖਤਾ ਦੀ ਭਲਾਈ, ਤਨ-ਮਨ ਦੀ ਪਵਿੱਤਰਤਾ, ਸੇਵਾ ਭਾਵਨਾ ਅਤੇ ਆਤਮਾ ਦੀ ਸ਼ੁੱਧੀ ਆਦਿ ਤੱਤਾਂ ਤੇ

155