ਪੰਨਾ:ਸਿੱਖ ਤੇ ਸਿੱਖੀ.pdf/106

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹੁਤ ਦੁਖ ਹੋਇਆ । ਬਾਦਸ਼ਾਹ ਜਹਾਂਗੀਰ ਮੀਆਂ ਸਾਹਿਬ ਦੀ ਇਜ਼ਤ ਕਰਦਾ ਸੀ। ਸੋ ਮੀਰ ਸਾਹਿਬ ਨੇ ਗੁਰੂ ਜੀ ਨਾਲ ਇਨਸਾਫ ਕਰਨ ਲਈ ਟਿੱਲ ਵੀ ਲਾਇਆ ਹੋਵੇਗਾ, ਪਰ ਰਾਜ ਪਿਆਸੇ ਸ਼ਾਹ ਨੂੰ, ਮੀਆਂ ਮੀਰ ਜੀ ਦੇ ਬੋਲ ਕਿਵੇਂ ਠਾਰਦੇ ? ਹੋਰ ਮੁਸਲਮਾਨ ਵੀ ਗੁਰੂ ਦਰਬਾਰ ਵਿਚ ਆਉਂਦੇ ਰਹਿੰਦੇ ਸਨ । ਛੇਵੇਂ ਤੇ ਦਸਵੇਂ ਪਾਤਸ਼ਾਹ ਪਾਸ ਪਠਾਣ ਵੀ ਫੌਜੀ ਨੌਕਰ ਸਨ। ਸਾਈਂ ਬੁੱਧੂ ਸ਼ਾਹ ਦਾ ਗੁਰੂ-ਪਿਆਰ ਕਿਸ ਨੂੰ ਭੁੱਲ ਸਕਦਾ ਹੈ ? ਓਸ ਨੂੰ ਗੁਰੂਕਿਆਂ ਕਿਹੜੇ ਖਿਤਾਬ ਤੇ ਜਾਗੀਰਾਂ ਦਿੱਤੀਆਂ ਸਨ ? ਸੱਯਦ ਸਾਹਿਬ ਨੇ ਸਮਝ ਲਿਆ ਸੀ ਕਿ ਔਰੰਗਜ਼ੇਬ ਕਿਸੇ ਦੇ ਭਲੇ ਦੀ ਗੱਲ ਨਹੀਂ ਕਰ ਰਿਹਾ ਤੇ ਗੁਰੂ ਗੋਬਿੰਦ ਸਿੰਘ ਜੀ, ਮਨੁਖਤਾ ਲਈ ਹਿੰਦੂ ਰਾਜਿਆਂ ਨਾਲ ਲੜ ਰਹੇ ਹਨ । ਏਹ ਸੋਚ ਕੇ ਹੀ ਦੀਨਦਾਰ ਮਨੁੱਖ ਨੇ, ਧੱਕੇ ਸ਼ਾਹੀ ਵਿਰੁੱਧ ਰਾਜਿਆਂ ਦੀ ਫੌਜ ਨਾਲ ਭੰਗਾਣੀ ਵਿਚ ਜੁਧ ਕੀਤਾ । ਪੀਰਜ਼ਾਦੇ ਸ਼ਹੀਦ ਹੋਏ। ਅਫਸੋਸ ! ਅਸੀਂ ਓਹਨਾਂ ਲਾਲਾਂ ਦੀ ਕਦਰ ਨਹੀਂ ਪਾਈ । ਓਨ੍ਹਾਂ ਦੇ ਨਾਂ ਉਤੇ ਕੋਈ ਹਾਲ ਨਹੀਂ ਬਣਾਇਆ ਤੇ ਨਾ ਹੀ ਓਹਨਾਂ ਦੀ ਯਾਦ ਵਿਚ ਕੋਈ ਪੁਸਤਕ, ਜਾਂ ਸ਼ਹੀਦ ਗੰਜ ਬਣਾ ਸਕੇ । ਏਹ ਕਾਰਨਾਮਾ ਮੁਸਲਮਾਨਾਂ ਦੀ ਬੜੀ ਖੁਲ੍ਹ ਦਿਲੀ, ਸਿਆਣਪ ਤੇ ਦਲੇਰੀ ਦਾ ਹੈ। ਏਸ ਮਿਸਾਲ ਨਾਲ ਇਸਲਾਮ ਦਾ ਸਿਰ ਉੱਚਾ ਹੈ, ਭੰਗਾਣੀ ਦੇ ਅਸਥਾਨ ਉਤੇ ਮੁਸਲਮਾਨਾਂ ਤੇ ਸਿੱਖਾਂ ਦਾ ਸਾਂਝਾ ਖੂਨ ਵਗਿਆ ਸੀ। ਭੰਗਾਣੀ ਦਾ ਅਸਥਾਨ ਮੁਸਲਮਾਨਾਂ ਲਈ ਵੀ ਸਿੱਖਾਂ ਜਿੰਨਾਂ ਹੀ ਕੀਮਤੀ ਹੈ । ਓਦੋਂ ਸਚਾਈ ਪਸੰਦ ਮੁਸਲਮਾਨ, ਸਿੱਖਾਂ ਨੂੰ ਨੇਕ ਰਾਹ ਉਤੇ ਦੇਖ ਕੇ ਸਿੱਖਾਂ ਵਲੋਂ ਲੜੇ ਸਨ ਤੇ ਹੁਣ ਵੀ ਮੌਲਾਨਾ ਅਬੁੱਲ ਕਲਾਮ ਆਜ਼ਾਦ, ਖਾਂ ਅਬਦੁਲ ਗੁਫਾਰ ਖਾਂ, ਤੇ ਹੋਰ ਮੁਖੀਏ ਕਾਂਗਰਸ ਦਾ ਸਾਥ ਦੇ ਰਹੇ ਹਨ ।

ਗੁਰੂ ਗੋਬਿੰਦ ਸਿੰਘ ਜੀ ਲੋਕ-ਹਿਤ ਲਈ, ਚਮਕੌਰ ਦੀ ਗੜ੍ਹੀਓਂ ਨਿਕਲੇ, ਏਧਰ ਸ਼ਾਹੀ ਫ਼ੌਜਾਂ ਆ ਸਿਰ ਕੱਢਿਆ ।

੧੦੮