ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/105

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਦਾ ਛੱਤਾ ਹੈ, ਜਿਸ ਤੋਂ ਸਗਲ ਜਗਤ ਮਿਠਾਸ ਲੈਂਦਾ ਹੈ, ਉਸ ਦਾ ਫਿਰ ਭੀ ਕੁਛ ਨਹੀਂ ਘਟਦਾ।

ਅੱਖਾਂ ਰਾਹੀ ਪਿਆਰ-ਭਰੀ ਦ੍ਰਿਸ਼ਟੀ ਤੇ ਲਬਾਂ ਦੀ ਮੁਸਕ੍ਰਾਹਟ, ਭਾਰੇ ਤੋਂ ਭਾਰੇ ਥੱਕੇ ਹੋਏ ਆਦਮੀ ਨੂੰ ਭੀ ਹੌਲਾ ਫੁੱਲ ਕਰ ਦੇਂਦੀ ਹੈ। ਇਸੇ ਤਰ੍ਹਾਂ ਹੱਥਾਂ ਨਾਲ ਮਹਿਬੂਬ ਦਾ ਦਾਮਨ ਫੜਨਾ ਕੀ ਹੈ, ਹੱਥੀਂ ਸੇਵ ਕਮਾਵਣੀ। ਸਿੱਖੀ ਵਿਚ ਇਹ ਸਰਬੋਤਮ ਕਰਮ ਹੈ। ਸਾਧ ਸੰਗਤ ਵਿਚ ਜਾਣਾ, ਤੱਪੜ ਝਾੜ ਕੇ ਵਿਛਾਉਣੇ, ਪਾਣੀ ਭਰਨਾ ਤੇ ਪ੍ਰਸ਼ਾਦਿ ਘਰੋਂ ਪਕਾ ਲਿਆ ਕੇ ਲੋੜਵੰਦਾਂ ਨੂੰ ਵੰਡ ਕੇ ਖੁਆਉਣਾ।

ਗੁਰਸਿਖਾ ਗੁਰਸਿਖ ਸੇਵਾ ਲਾਇਆ।
ਸਾਧਸੰਗਤਿ ਕਰਿ ਸੇਵ ਸੁਖ ਫਲੁ ਪਾਇਆ।
ਤਪੜੁ ਝਾੜਿ ਵਿਛਾਇ ਧੂੜੀ ਨਾਇਆ।
ਕੋਰੇ ਮਟ ਅਣਾਇ ਨੀਰੁ ਭਰਾਇਆ।
ਆਣਿ ਮਹਾ ਪ੍ਰਸਾਦੁ ਵੰਡਿ ਖੁਆਇਆ।

(ਭਾਈ ਗੁਰਦਾਸ ਜੀ, ਵਾਰ ੨੦, ਪਉੜੀ ੧੦)

ਅਜਿਹਾ ਕਰਨ ਵਾਲੇ ਗੁਰਸਿੱਖਾਂ ਨੂੰ ਹੀ ਸੰਗਤ ਵਿਚ ਮਹਾਨਤਾ ਮਿਲੀ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਇਸ ਸਾਰੀ ਮਰਯਾਦਾ ਨੂੰ ਇਸ ਤਰ੍ਹਾਂ ਫ਼ੁਰਮਾਇਆ ਹੈ ਕਿ ਸਿੱਖ ਯਥਾ-ਸ਼ਕਤ ਉਗਰਾਹੀ ਕਰ ਕੇ ਸੁੰਦਰ ਧਰਮਸਾਲਾ ਬਣਵਾਉਣ, ਜਿਸ ਦੇ ਵਿਚ ਇਕ ਸਿੱਖ ਹਮੇਸ਼ਾ ਟਿਕਿਆ ਰਹੇ, ਜਿਸ ਕਰਕੇ ਆਏ ਗਏ ਮੁਸਾਫ਼ਰ ਨੂੰ ਪ੍ਰਸ਼ਾਦਾ ਜ਼ਰੂਰ ਮਿਲੇ। ਜੇ ਇਕ ਸਿੱਖ ਦੇਵੇ ਤਾਂ ਭਲਾ, ਨਹੀਂ ਤਾਂ ਬਾਕੀ ਦੇ ਸਿੱਖਾਂ ਕੋਲੋਂ ਇਕੱਠਾ ਕਰ ਕੇ ਲਿਆਵੇ:

ਜਿਸਮੇ ਯਥਾ ਸ਼ਕਤ ਹੋ ਆਵੇ, ਧਰਮ ਸਾਲ ਸੁੰਦਰ ਬਨਵਾਵੇ।
ਤਿਸ ਮੇ ਰਾਖੇ ਸਿਖ ਟਿਕਾਇ, ਪੰਥੀ ਕੋ ਭੋਜਨ ਮਿਲ ਜਾਏ।
ਇਕ ਸਿਖ ਦੇ, ਕਿ ਸਭ ਮਿਲ ਦੇਵੇਂ, ਸਿਮਰੇ ਨਾਮ ਸੁਜਨ ਕੋ ਸੇਵੇਂ।

(ਗੁਰ ਪ੍ਰਤਾਪ ਸੂਰਜ, ਰਾਗ ੧, ਧਿਆਇ ੬੪)

ਇਸ ਚਲਨ ਦੀ ਹੀ ਸਿੱਖਾਂ ਨੂੰ ਸਤਿਗੁਰਾਂ ਨੇ ਸੋਭਾ ਬਖ਼ਸ਼ੀ ਹੈ। ਗੁਰੂ ਸਾਹਿਬਾਨ ਦੀ ਆਪਣੀ ਜ਼ਿੰਦਗੀ ਅਥੱਕ ਸੇਵਾਦਾਰਾਂ ਦੀ ਗੁਜ਼ਰੀ ਹੈ। ਖ਼ਾਸ ਤੌਰ 'ਤੇ ਤੀਸਰੇ ਜਾਮੇ ਵਿਚ, ਆਪ ਨੇ ਜੋ ਘਾਲ ਸੇਵਾ ਦੀ ਘਾਲੀ, ਉਸ ਦਾ ਦੂਸਰਾ ਪ੍ਰਮਾਣ ਦੇਣ ਤੋਂ ਸੰਸਾਰ ਦਾ ਇਤਿਹਾਸ ਅਸਮਰਥ ਹੈ। ਗੁਰ ਜੋਤੀ ਦੇ ਜਾਮਿਆਂ ਤੋਂ ਉਤਰ ਕੇ ਸਿੱਖ-ਸੰਪ੍ਰਦਾਏ ਵਿਚ ਵੀ ਉਹੋ ਹੀ ਮੁਖੀ ਥਾਪੇ ਗਏ, ਜਿਨ੍ਹਾਂ ਸੇਵਾ ਵਧ-ਚੜ੍ਹ ਕੇ ਕੀਤੀ। ਬਾਬਾ ਬੁੱਢਾ ਜਿਹੇ ਮਹਾਨ ਪੁਰਖਾਂ ਨੇ ਸਾਰੀ ਉਮਰ ਹੀ ਹੱਥੀਂ-ਸੇਵਾ ਵਿਚ ਲਗਾ ਦਿੱਤੀ। ਇਸ ਸੇਵਾ ਵਿਚ ਇਹ ਭੀ ਨਹੀਂ ਹੋਇਆ ਕਿ ਗ਼ਰੀਬ ਹੀ ਕਰਦੇ ਰਹੇ, ਸਗੋਂ ਬੜੇ ਬੜੇ ਧਨੀ ਸਿੱਖ ਵੀ ਸਤਿਗੁਰਾਂ ਦੀਆਂ ਖ਼ੁਸ਼ੀਆਂ ਲੈਣ ਹਿੱਤ ਤੇ ਜੀਵਨ-ਮਨੋਰਥ ਸਫਲ ਕਰਨ ਲਈ ਸੇਵਾ ਵਿਚ ਜੁਟੇ, ਕਿਉਂਕਿ ਸਿੱਖੀ ਦਾ ਉਦੇਸ਼ ਹੀ ਇਹ ਸੀ। ਸੰਸਾਰ ਦੀ ਆਮ ਮਰਯਾਦਾ ਮਨੁੱਖ ਜਾਤੀ ਨੂੰ ਉੱਤਮ, ਮੱਧਮ ਤੇ ਨੀਚ, ਤਿੰਨਾਂ ਹਿੱਸਿਆਂ ਵਿਚ ਵੰਡਦੀ ਸੀ। ਪਰ ਗੁਰਸਿੱਖੀ ਵਿਚ ਤਾਂ ਇਹ ਕਿਹਾ ਗਿਆ ਕਿ ਗੁਰਮੁਖ ਨੀਵਿਆਂ ਤੋਂ ਨੀਵੇਂ ਹਨ, ਉਹਨਾਂ ਦੀ ਮਰਯਾਦਾ ਪੈਰੀਂ ਪੈਣਾ ਤੇ ਪੈਖ਼ਾਕ ਹੋਣਾ ਹੈ, ਮਿੱਠਾ ਬੋਲਣਾ, ਨਿਉਂ

੧੦੫