ਕੀਤੇ ਤੇ ਪੁਛਿਆ ਕਿ ਤੁਹਾਡੀ ਧਰਮ-ਮਰਯਾਦਾ ਕੀ ਹੈ? ਤਾਂ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਨੂੰ ਇਸ਼ਾਰਾ ਕੀਤਾ ਤੇ ਉਨ੍ਹਾਂ ਸਿੱਖ ਧਰਮ ਦੀ ਮਰਯਾਦਾ ਬਿਆਨ ਕਰਦਿਆਂ ਹੋਇਆਂ ਕਿਹਾ ਕਿ ਸਿੱਖੀ ਦਾ ਅਰੰਭ ਜੀਊਂਦਿਆਂ ਮੌਤ ਨੂੰ ਕਬੂਲ ਕਰਨ ਤੋਂ ਹੁੰਦਾ ਹੈ, ਭਰਮ ਤੇ ਭਉ ਨੂੰ ਖੋ ਚੁੱਕੇ, ਸਬਰ ਤੇ ਸਿਦਕ ਦੇ ਸ਼ਹੀਦ ਇਸ ਵਿਚ ਸ਼ਾਮਲ ਕੀਤੇ ਜਾਂਦੇ ਹਨ। ਜ਼ਰਖ਼ਰੀਦ ਗ਼ੁਲਾਮਾਂ ਦੀ ਤਰ੍ਹਾਂ ਉਨ੍ਹਾਂ ਨੂੰ ਕੰਮ ਵਿਚ ਲਗਾਇਆ ਜਾਂਦਾ ਹੈ। ਲੋੜਵੰਦਾਂ ਨੂੰ ਪੱਖਾ ਫੇਰਨ ਤੇ ਪਿਆਸਿਆਂ ਲਈ ਪਾਣੀ ਢੋਣ ਦੀ ਤਾਕੀਦ ਹੈ। ਭੁਖਿਆਂ ਲਈ ਆਟਾ ਪੀਹਣ ਤੇ ਥੱਕਿਆਂ ਦੇ ਪੈਰ ਧੋਵਣੇ ਰੋਜ਼ਾਨਾ ਕਰਮ ਹਨ। ਨਾ ਖ਼ੁਸ਼ੀ 'ਤੇ ਬਹੁਤ ਹੱਸਣਾ ਤੇ ਨਾ ਗ਼ਮੀ 'ਤੇ ਬਹੁਤ ਰੋਣਾ, ਥੋੜਾ ਖਾਣਾ ਤੇ ਥੋੜ੍ਹਾ ਸੌਣਾ, ਸੰਜੀਦਾ ਜਿਹੀ ਜ਼ਿੰਦਗੀ ਬਸਰ ਕਰ, ਈਦ ਦੇ ਚੰਦ ਵਾਂਗ ਖ਼ਲਕਤ ਵਿਚ ਮਕਬੂਲ ਹੋਣਾ ਹੀ ਸਿਖੀ ਦਾ ਜੀਵਨ-ਸਿਧਾਂਤ ਹੈ:
ਮੁਰਦਾ ਹੋਇ ਮੁਰੀਦੁ ਨ ਗਲੀ ਹੋਵਣਾ।
ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾ।
ਗੋਲਾ ਮੁਲ ਖਰੀਦੁ ਕਾਰੇ ਜੋਵਣਾ।
ਨਾ ਤਿਸੁ ਭੂਖ ਨ ਨੀਦ ਨ ਖਾਣਾ ਸੋਵਣਾ।
ਪੀਹਣਿ ਹੋਇ ਜਦੀਦ ਪਾਣੀ ਢੋਵਣਾ।
ਪਖੇ ਦੀ ਤਾਗੀਦ ਪਗ ਮਲਿ ਧੋਵਣਾ।
ਸੇਵਕ ਹੋਇ ਸੰਜੀਦੁ ਨ ਹਸਣੁ ਰੋਵਣਾ।
ਦਰ ਦਰਵੇਸ ਰਸੀਦੁ ਪਿਰਮ ਰਸੁ ਭੋਵਣਾ।
ਚੰਦੁ ਮੁਮਾਰਖਿ ਈਦ ਪੁਗਿ ਖਲੋਵਣਾ।
(ਭਾਈ ਗੁਰਦਾਸ ਜੀ, ਵਾਰ ੩, ਪਉੜੀ ੧੮)
ਪੰਡਿਤ ਨੇ ਪੁੱਛਿਆ, “ਇਸ ਬਿਆਨ ਵਿਚ ਪਰਮੇਸ਼੍ਵਰ ਦੇ ਕੋਈ ਲੱਛਣ ਨਹੀਂ ਆਏ।” ਭਾਈ ਸਾਹਿਬ ਨੇ ਕਿਹਾ, “ਅਣਡਿਠੇ ਦੇ ਲੱਛਣ ਤਾਂ ਕੀ ਕਰਨੇ, ਦੇਖਣ ਵਾਲੇ ਵਿਚ ਕਹਿਣ ਦੀ ਸ਼ਕਤੀ ਨਹੀਂ ਰਹਿੰਦੀ।” ਪੰਡਿਤ ਨੇ ਪਹਿਲਾ ਰਵੱਈਆ ਛੱਡ ਸਿੱਖੀ ਧਾਰਣ ਕੀਤੀ ਤੇ ਉਹ ਸੇਵਾ ਕੀਤੀ ਕਿ ਅੱਜ ਤਕ ਉਸਦਾ ਨਾਮ ਹੀ ਸੇਵਾਦਾਸ ਕਰਕੇ ਮਸ਼ਹੂਰ ਚਲਿਆ ਆਉਂਦਾ ਹੈ।
ਹੱਥੀਂ ਸੇਵਾ ਕਰਨ ਨਾਲ ਇਕ ਹੋਰ ਭਾਰਾ ਲਾਭ ਹੁੰਦਾ ਹੈ, ਉਹ ਹੈ ਕੁਲ ਅਭਿਮਾਨ ਦੇ ਰੋਗ ਤੋਂ ਖਲਾਸੀ। ਨਸਲ ਦਾ ਵੇਰਵਾ, ਰੰਗ ਦਾ ਸਾੜਾ ਤੇ ਕੁਲਾਂ ਦੇ ਅਭਿਮਾਨ ਨੂੰ ਸੇਵਾ ਹੀ ਮਿਟਾਂਦੀ ਹੈ। ਕੌਣ ਨਹੀਂ ਜਾਣਦਾ ਕਿ ਈਸਾਈ ਮਿਸ਼ਨਾਂ ਨੂੰ ਲੱਖਾਂ ਪੌਂਡ ਦਾਨ ਦੇਣ ਵਾਲੇ ਯੂਰਪ ਦੇ ਗੋਰੇ ਅਮੀਰ, ਕਾਲੇ ਹਿੰਦੁਸਤਾਨੀਆਂ ਤੇ ਬਾਕੀ ਏਸ਼ਿਆਈ ਲੋਕਾਂ ਨੂੰ ਆਪਣੇ ਹੋਟਲਾਂ ਵਿਚ ਬੈਠ ਰੋਟੀ ਖਾਣ ਦੇਣ ਦੀ ਇਜਾਜ਼ਤ ਦੇਣਾ ਵੀ ਪਸੰਦ ਨਹੀਂ ਕਰਦੇ। ਸਦੀਆਂ ਦੇ ਦੁੱਖ-ਸੁਖ ਦੇ ਸਾਥੀ ਅਸਲੀ ਬਾਸ਼ਿੰਦਿਆਂ ਨੂੰ ਅਮਰੀਕਨ ਗੋਰੇ ਕਿਸ ਘ੍ਰਿਣਾ ਨਾਲ ਵੇਖਦੇ ਹਨ। ਹਿੰਦੁਸਤਾਨੀ ਮਜ਼ਦੂਰਾਂ ਕੋਲੋਂ ਆਪਣੀ ਵਸੋਂ ਕਰਾਉਣ ਦੇ ਕੰਮ ਵਿਚ ਭਾਰੀ ਸੇਵਾ ਲੈਣ ਦੇ ਬਾਵਜੂਦ, ਅੱਜ ਉਨ੍ਹਾਂ ਨੂੰ ਅਫ਼ਰੀਕਾ ਵਿਚੋਂ ਨਿਕਲਣ ਤੇ ਆਪਣੇ ਹੱਕਾਂ ਦੀ ਹਿਫ਼ਾਜ਼ਤ ਲਈ ਸਤਿਆਗ੍ਰਹਿ ਕਰਨ 'ਤੇ ਅਫ਼ਰੀਕਾ ਦੇ ਨੌਆਬਾਦ ਗੋਰੇ ਮਜਬੂਰ ਕਰ ਰਹੇ ਹਨ। ਇਹ ਸਭ ਕੁਝ ਦੂਰ ਹੋ ਜਾਂਦਾ,
੧੦੭